ਹਿੰਦ ਮਹਾਸਾਗਰ ’ਚ ਭਾਰਤ ਨੂੰ ਝਟਕਾ, ਸ਼੍ਰੀਲੰਕਾ ਦੀ ਸਭ ਤੋਂ ਵੱਡੀ ਬੰਦਰਗਾਹ ’ਤੇ ਚੀਨ ਦਾ ਕਬਜ਼ਾ

Friday, Jul 16, 2021 - 06:18 PM (IST)

ਹਿੰਦ ਮਹਾਸਾਗਰ ’ਚ ਭਾਰਤ ਨੂੰ ਝਟਕਾ, ਸ਼੍ਰੀਲੰਕਾ ਦੀ ਸਭ ਤੋਂ ਵੱਡੀ ਬੰਦਰਗਾਹ ’ਤੇ ਚੀਨ ਦਾ ਕਬਜ਼ਾ

ਇੰਟਰਨੈਸ਼ਨਲ ਡੈਸਕ– ਸ਼੍ਰੀਲੰਕਾ ’ਚ ਚੀਨ ਦੁਆਰਾ ਬਣਾਈ ਜਾ ਰਹੀ ਰਣਨੀਤਿਕ ਬੰਦਰਗਾਹ ਹੰਬਨਟੋਟਾ ਅਗਲੇ ਸਾਲ ਤਕ ਬੰਦਰਗਾਹ ਦੇ ਰੂਪ ’ਚ ਪੂਰੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਉਥੇ ਹੀ ਇਸ ਵਿਚਕਾਰ ਖਬਰ ਹੈ ਕਿ ਬੰਦਰਗਾਹ ਹੰਬਨਟੋਟਾ ’ਤੇ ਲਗਭਗ ਚੀਨ ਦਾ ਕਬਜ਼ਾ ਰਹੇਗਾ। ਉਥੇ ਹੀ ਚੀਨ ਸ਼੍ਰੀਲੰਕਾ ਦੇ ਕੋਲੰਬੋ ਪੋਰਟ ਸਿਟੀ, ਜਿਸ ਨੂੰ ਸੀ.ਪੀ.ਸੀ. ਵੀ ਕਿਹਾ ਜਾਂਦਾ ਹੈ, ਉਥੇ ਇਕ ਹੋਰ ਐਨਕਲੇਵ ਬਣਾ ਰਿਹਾ ਹੈ, ਜੋ ਨਾ ਸਿਰਫ ਸਥਾਨਕ ਰੋਜ਼ੀ-ਰੋਟੀ ਅਤੇ ਸ੍ਰੀਲੰਕਾ ਦੀ ਸਥਾਨਕ ਪਰੰਪਰਾ ਨੂੰ ਹਮੇਸ਼ਾ ਲਈ ਖਤਮ ਕਰ ਦੇਵੇਗਾ ਸਗੋਂ ਇਸ ਪ੍ਰਾਜੈਕਟ ਨਾਲ ਇਸ ਬੰਦਰਗਾਹ ’ਤੇ ਸ਼੍ਰੀਲੰਕਾ ਦੀ ਪ੍ਰਭੂਸਤਾ ਵੀ ਖਤਮ ਹੋ ਗਈ ਹੈ। 

ਦੱਸ ਦੇਈਏ ਕਿ ਚੀਨ ਸ਼੍ਰੀਲੰਕਾ ਦੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰਾਜੈਕਟਾਂ ’ਚ ਨਿਵੇਸ਼ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ’ਚੋਂ ਇਕ ਹੈ ਪਰ ਸਥਾਨਕ ਅਤੇ ਅੰਤਰਰਾਸ਼ਟਰੀ ਦੋਵਾਂ ਹੀ ਪੱਧਰਾਂ ’ਤੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ ਕਿ ਚੀਨ ਨੇ ਸ਼੍ਰੀਲੰਕਾ ਨੂੰ ਆਪਣੇ ਕਰਜ ਦੇ ਜਾਲ ’ਚ ਫਸਾ ਲਿਆ ਹੈ। 

ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ ਯਾਨੀ IFFRAS ਮੁਤਾਬਕ, ਕੋਲੰਬੋ ਪੋਰਟ ਸਿਟੀ ’ਤੇ ਕਬਜ਼ਾ ਜਮਾਉਣ ਤੋਂ ਬਾਅਦ ਚੀਨ ਨੂੰ ਭਾਰਤੀ ਉਪਮਹਾਦੀਪ ਲਈ ਆਪਣੇ ਦਾਖਲ ਹੋਣ ਦਾ ਰਸਤਾ ਸ਼੍ਰੀਲੰਕਾ ’ਚ ਮਿਲ ਗਿਆ ਹੈ ਅਤੇ ਇਹ ਪੋਰਟ ਭਾਰਤ ਦੇ ਸਭ ਤੋਂ ਦੱਖਣੀ ਸਿਰੇ ਤੋਂ ਕੁਝ 100 ਕਿਲੋਮੀਟਰ ਦੀ ਦੂਰੀ ’ਤੇ ਹੀ ਹੈ। ਰਿਪੋਰਟ ਮੁਤਾਬਕ, ਕੋਲੰਬੋ ਪੋਰਟ ਸਿਟੀ ਲਈ ਨਿਰਮਾਣ ਲਈ ਚੀਨ ਨੇ ਹਿੰਦ ਮਹਾਸਾਗਰ ’ਚ ਕਈ ਹੈਕਟੇਅਰ ਜ਼ਮੀਨ ’ਤੇ ਦਾਅਵਾ ਕਰਕੇ ਉਸ ’ਤੇ ਕਬਜ਼ਾ ਕਰ ਲਿਆ ਹੈ, ਜਿਸ ਨਾਲ ਭਾਰਤ ਦੀ ਚਿੰਤਾ ਵਧ ਗਈ ਹੈ। 


author

Rakesh

Content Editor

Related News