ਚੀਨ ਨੇ ਕੀਤੀ ਨਵੇਂ ਫੌਜੀ ਕਮਾਂਡਰ ਦੀ ਨਿਯੁਕਤੀ

09/01/2017 10:09:35 AM

ਬੀਜਿੰਗ— ਚੀਨ ਨੇ ਆਪਣੀ ਫੌਜ ਦੇ ਉੱਚਤਮ ਅਹੁਦਿਆਂ ਵਿਚ ਫੇਰਬਦਲ ਕਰਦੇ ਹੋਏ ਨਵੇਂ ਫੌਜੀ ਕਮਾਂਡਰ ਦੀ ਨਿਯੁਕਤੀ ਕੀਤੀ ਹੈ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਲੀ ਜੋਊਚੇਂਗ ਦੇ ਸਥਾਨ 'ਤੇ ਹਾਨ ਵੇਈਗਊ ਨੂੰ ਚੀਨੀ ਫੌਜ ਦਾ ਨਵਾਂ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਜਦਕਿ ਫੌਜ ਦੇ ਉੱਚ ਅਹੁਦਿਆਂ ਵਿਚ ਫੇਰਬਦਲ ਕਰਦੇ ਹੋਏ ਸ਼੍ਰੀ ਜੋਊਚੇਂਗ ਨੂੰ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਜੁਆਇੰਟ ਸਟਾਫ ਵਿਭਾਗ ਦਾ ਨਵਾਂ ਪ੍ਰਮੁੱਖ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਸ਼੍ਰੀ ਵੇਈਗਊ ਪੀ. ਐੱਲ. ਏ. ਦੀ ਸਥਾਪਨਾ ਦੇ 90 ਸਾਲ ਹੋਣ 'ਤੇ ਜੁਲਾਈ ਵਿਚ ਅੰਦਰੂਨੀ ਮੰਗੋਲੀਆ ਵਿਚ ਆਯੋਜਿਤ ਫੌਜੀ ਪਰੇਡ ਦੇ ਕਮਾਨ ਅਧਿਕਾਰੀ ਰਹਿ ਚੁੱਕੇ ਹਨ। ਚੀਨੀ ਫੌਜ ਦੇ ਉੱਚ ਅਹੁਦਿਆਂ ਵਿਚ ਹੋਏ ਇਸ ਫੇਰਬਦਲ ਨੂੰ ਸੱਤਾਰੂੜ੍ਹ ਕਮਿਊਨਿਸਟ ਪਾਰਟੀ ਦੀ ਅਗਲੇ ਮਹੀਨੇ ਹੋਣ ਵਾਲੀ ਕਾਂਗਰਸ ਕਮੇਟੀ ਦੀ ਬੈਠਕ ਦੇ ਮੱਦੇਨਜ਼ਰ ਕਾਫੀ ਮਹੱਤਵਪੂਰਣ ਮੰਨਿਆ ਜਾ ਰਿਹਾ ਹੈ। ਇਸ ਦੇ ਇਲਾਵਾ ਚੀਨੀ ਫੌਜ ਵਿਚ ਹੋਏ ਇਸ ਫੇਰਬਦਲ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਫੌਜ ਦੇ ਨਵੀਨੀਕਰਨ ਦੀ ਯੋਜਨਾ ਦਾ ਇਕ ਹਿੱਸਾ ਮੰਨਿਆ ਜਾ ਰਿਹਾ ਹੈ।


Related News