ਮੰਗੀ ਆਜਾਦੀ ਤਾਂ ਮਿਲੇਗੀ ‘ਮੌਤ’, ਨਵੇਂ ਕਾਨੂੰਨ ਨੇ ਸੋਚੀ ਪਾਏ ਲੋਕ, ਜੰਗ ਕੰਢੇ ਖੜ੍ਹੇ ਚੀਨ ਤੇ ਤਾਈਵਾਨ

06/22/2024 9:19:09 PM


ਨਵੀਂ ਦਿੱਲੀ, ਚੀਨ ਨੇ ਸ਼ੁੱਕਰਵਾਰ ਨੂੰ ਤਾਈਵਾਨ ਦੀ ਆਜ਼ਾਦੀ ਦੀ ਮੰਗ ਕਰ ਰਹੇ ਲੋਕਾਂ ਨੂੰ 'ਮੌਤ ਦੀ ਸਜ਼ਾ' ਦੀ ਧਮਕੀ ਦਿੱਤੀ ਹੈ। ਹਾਲਾਂਕਿ ਚੀਨ ਦੀ ਇਸ ਧਮਕੀ ਨੂੰ ਬੇਅਸਰ ਮੰਨਿਆ ਜਾ ਰਿਹਾ ਹੈ ਕਿਉਂਕਿ ਚੀਨ 'ਚ ਤਾਈਵਾਨ ਦੀ ਆਜ਼ਾਦੀ ਦੀ ਕੋਈ ਮੰਗ ਨਹੀਂ ਹੈ। ਇਹ ਮੰਗਾਂ ਤਾਇਵਾਨ ਵਿੱਚ ਕੀਤੀਆਂ ਗਈਆਂ ਹਨ, ਜਿੱਥੇ ਚੀਨੀ ਅਦਾਲਤ ਦੇ ਨਿਯਮ ਲਾਗੂ ਨਹੀਂ ਹੁੰਦੇ ਹਨ। ਰਿਪੋਰਟ ਮੁਤਾਬਕ ਚੀਨ ਨੇ ਸ਼ੁੱਕਰਵਾਰ ਨੂੰ ਇਹ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਤਾਈਵਾਨ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਨੇਤਾਵਾਂ ਦੀਆਂ ਕਾਰਵਾਈਆਂ ਨਾਲ ਦੇਸ਼ ਜਾਂ ਜਨਤਾ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਜ਼ਾ ਵਜੋਂ 10 ਸਾਲ ਦੀ ਸਜ਼ਾ ਦਾ ਵੀ ਪ੍ਰਬੰਧ ਹੈ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਚੀਨ ਦੀਆਂ ਅਦਾਲਤਾਂ, ਸਰਕਾਰੀ ਵਕੀਲਾਂ ਅਤੇ ਸੁਰੱਖਿਆ ਨਾਲ ਜੁੜੀਆਂ ਏਜੰਸੀਆਂ ਨੂੰ ਦੇਸ਼ ਨੂੰ ਵੰਡਣ ਅਤੇ ਵੱਖਵਾਦ ਨੂੰ ਭੜਕਾਉਣ ਦੇ ਦੋਸ਼ 'ਚ ਤਾਈਵਾਨ ਦੀ ਆਜ਼ਾਦੀ ਚਾਹੁਣ ਵਾਲੇ ਲੋਕਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਦੇਸ਼ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਦੀ ਰਾਖੀ ਹੋਣੀ ਚਾਹੀਦੀ ਹੈ।
PunjabKesari

ਤਾਇਵਾਨ ਵਿੱਚ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਵਧ ਗਿਆ ਵਿਵਾਦ

ਪਿਛਲੇ ਮਹੀਨੇ ਤਾਈਵਾਨ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਲਾਈ ਚਿੰਗ-ਤੇ ਨੂੰ ਚੀਨ 'ਖਤਰਨਾਕ ਵੱਖਵਾਦੀ' ਮੰਨਦਾ ਹੈ। ਚੀਨ ਨੇ ਤਾਇਵਾਨ ਦੇ ਰਾਸ਼ਟਰਪਤੀ ਬਾਰੇ ਦਾਅਵਾ ਕੀਤਾ ਹੈ ਕਿ ਉਹ ਚੀਨ ਵਿਰੁੱਧ ਜੰਗ ਛੇੜਨਾ ਚਾਹੁੰਦਾ ਹੈ। ਇਸ ਦੌਰਾਨ ਤਾਈਵਾਨ ਦੇ ਰਾਸ਼ਟਰਪਤੀ ਚਿੰਗ ਤੇ ਨੇ ਚੀਨ ਦੇ ਵਧਦੇ ਦਬਾਅ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨ ਹਮਲਾਵਰ ਤੌਰ 'ਤੇ ਤਾਈਵਾਨ ਦੇ ਆਲੇ-ਦੁਆਲੇ ਦੇ ਟਾਪੂਆਂ 'ਤੇ ਫੌਜੀ ਕਾਰਵਾਈ, ਤੱਟ ਰੱਖਿਅਕ ਗਸ਼ਤ ਅਤੇ ਵਪਾਰਕ ਪਾਬੰਦੀਆਂ ਲਗਾ ਰਿਹਾ ਹੈ।
PunjabKesari
ਖੁਦ ਨੂੰ ਆਜਾਦ ਦੇਸ਼ ਮੰਨਦਾ ਹੈ ਤਾਈਵਾਨ

ਚੀਨ, ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਜਦੋਂ ਕਿ ਤਾਈਵਾਨ ਆਪਣੇ ਆਪ ਨੂੰ ਇੱਕ ਆਜਾਦ ਦੇਸ਼ ਮੰਨਦਾ ਹੈ। ਚੀਨ ਅਤੇ ਤਾਈਵਾਨ ਵਿਚਾਲੇ ਇਹ ਵਿਵਾਦ 73 ਸਾਲਾਂ ਤੋਂ ਚੱਲ ਰਿਹਾ ਹੈ। ਦਰਅਸਲ, ਤਾਈਵਾਨ ਅਤੇ ਚੀਨ ਵਿਚਕਾਰ ਪਹਿਲਾ ਸੰਪਰਕ 1683 ਵਿੱਚ ਹੋਇਆ ਸੀ। ਤਾਈਵਾਨ ਫਿਰ ਕਿੰਗ ਰਾਜਵੰਸ਼ ਦੇ ਕੰਟਰੋਲ ਵਿੱਚ ਆ ਗਿਆ, ਅੰਤਰਰਾਸ਼ਟਰੀ ਸਿਆਸਤ ਵਿੱਚ ਤਾਈਵਾਨ ਦੀ ਭੂਮਿਕਾ 1894-95 ਵਿੱਚ ਪਹਿਲੀ ਚੀਨ-ਜਾਪਾਨੀ ਜੰਗ ਦੌਰਾਨ ਸਾਹਮਣੇ ਆਈ। ਇਸ ਹਾਰ ਤੋਂ ਬਾਅਦ ਚੀਨ ਕਈ ਹਿੱਸਿਆਂ ਵਿਚ ਵੰਡਿਆ ਗਿਆ। ਕੁਝ ਸਾਲਾਂ ਬਾਅਦ, ਚੀਨ ਦੇ ਮਹਾਨ ਨੇਤਾ ਸਨ-ਯਾਤ-ਸੇਨ ਨੇ ਚੀਨ ਨੂੰ ਇਕਜੁੱਟ ਕਰਨ ਦੇ ਉਦੇਸ਼ ਨਾਲ 1912 ਵਿਚ ਕੁਓ ਮਿੰਗਤਾਂਗ ਪਾਰਟੀ ਦਾ ਗਠਨ ਕੀਤਾ। ਹਾਲਾਂਕਿ, ਚੀਨ ਗਣਰਾਜ ਲਈ ਉਸਦੀ ਮੁਹਿੰਮ ਪੂਰੀ ਤਰ੍ਹਾਂ ਸਫਲ ਹੋਣ ਤੋਂ ਪਹਿਲਾਂ 1925 ਵਿੱਚ ਉਸਦੀ ਮੌਤ ਹੋ ਗਈ ਸੀ।
ਇਸ ਤੋਂ ਬਾਅਦ ਕੁਓ ਮਿੰਗਤਾਂਗ ਦੀ ਪਾਰਟੀ ਦੇ ਦੋ ਟੁਕੜੇ ਹੋ ਗਏ। ਨੈਸ਼ਨਲਿਸਟ ਪਾਰਟੀ ਅਤੇ ਕਮਿਊਨਿਸਟ ਪਾਰਟੀ। ਨੈਸ਼ਨਲਿਸਟ ਪਾਰਟੀ ਲੋਕਾਂ ਨੂੰ ਵੱਧ ਤੋਂ ਵੱਧ ਅਧਿਕਾਰ ਦੇਣ ਦੇ ਹੱਕ ਵਿੱਚ ਸੀ, ਜਦੋਂ ਕਿ ਕਮਿਊਨਿਸਟ ਪਾਰਟੀ ਤਾਨਾਸ਼ਾਹੀ ਵਿੱਚ ਵਿਸ਼ਵਾਸ ਰੱਖਦੀ ਸੀ। ਇਸ ਮੁੱਦੇ ਕਾਰਨ ਚੀਨ ਦੇ ਅੰਦਰ ਘਰੇਲੂ ਯੁੱਧ ਸ਼ੁਰੂ ਹੋ ਗਿਆ। 1927 ਵਿਚ ਦੋਹਾਂ ਧਿਰਾਂ ਵਿਚ ਕਤਲੇਆਮ ਹੋਇਆ। ਸ਼ੰਘਾਈ ਸ਼ਹਿਰ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਇਹ ਘਰੇਲੂ ਯੁੱਧ 1927 ਤੋਂ 1950 ਤੱਕ ਚੱਲਿਆ।

ਜਾਪਾਨ ਨੇ ਇਸ ਦਾ ਫਾਇਦਾ ਚੁੱਕਿਆ ਅਤੇ ਚੀਨ ਦੇ ਵੱਡੇ ਸ਼ਹਿਰ ਮੰਜੂਰੀਆ 'ਤੇ ਕਬਜ਼ਾ ਕਰ ਲਿਆ। ਫਿਰ ਦੋਵਾਂ ਧਿਰਾਂ ਨੇ ਮਿਲ ਕੇ ਜਾਪਾਨ ਨਾਲ ਮੁਕਾਬਲਾ ਕੀਤਾ ਅਤੇ ਦੂਜੇ ਵਿਸ਼ਵ ਯੁੱਧ (1945) ਵਿਚ ਮੰਜੂਰੀਆ ਨੂੰ ਜਾਪਾਨ ਤੋਂ ਆਜ਼ਾਦ ਕਰਵਾਉਣ ਵਿਚ ਕਾਮਯਾਬ ਰਹੇ। ਕੁਝ ਦਿਨਾਂ ਬਾਅਦ ਜਾਪਾਨ ਨੇ ਵੀ ਤਾਇਵਾਨ 'ਤੇ ਆਪਣਾ ਦਾਅਵਾ ਛੱਡ ਦਿੱਤਾ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਫਿਰ ਝਗੜਾ ਸ਼ੁਰੂ ਹੋ ਗਿਆ। ਪੀਪਲਜ਼ ਰੀਪਬਲਿਕ ਆਫ ਚਾਈਨਾ ਅਤੇ ਰਿਪਬਲਿਕ ਆਫ ਚਾਈਨਾ ਯਾਨੀ ਚੀਨ ਅਤੇ ਤਾਈਵਾਨ। ਚੀਨ 'ਤੇ ਕਮਿਊਨਿਸਟ ਪਾਰਟੀ ਭਾਵ ਮਾਓ ਜ਼ੇ-ਤੁੰਗ ਦਾ ਸ਼ਾਸਨ ਸੀ, ਜਦੋਂ ਕਿ ਤਾਈਵਾਨ 'ਤੇ ਰਾਸ਼ਟਰਵਾਦੀ ਕੁਓਮਿਨਤਾਂਗ ਯਾਨੀ ਚਿਆਂਗ ਕਾਈ-ਸ਼ੇਕ ਦਾ ਸ਼ਾਸਨ ਸੀ। ਪੂਰੇ ਚੀਨ 'ਤੇ ਕਾਬਜ਼ ਹੋਣ ਲਈ ਦੋਵਾਂ ਵਿਚਕਾਰ ਜੰਗ ਛਿੜੀ ਹੋਈ ਸੀ। ਰੂਸ ਦੀ ਮਦਦ ਨਾਲ, ਕਮਿਊਨਿਸਟਾਂ ਨੇ ਜਿੱਤ ਪ੍ਰਾਪਤ ਕੀਤੀ ਅਤੇ ਸ਼ੇਕ ਨੂੰ ਤਾਇਵਾਨ ਨਾਲ ਜੋੜ ਲਿਆ। ਯਾਨੀ ਤਾਈਵਾਨ ਤੱਕ ਸੀਮਤ ਕਰ ਦਿੱਤਾ।
ਦਰਅਸਲ, ਤਾਈਵਾਨ ਆਈਲੈਂਡ ਬੀਜਿੰਗ ਤੋਂ ਦੋ ਹਜ਼ਾਰ ਕਿਲੋਮੀਟਰ ਦੂਰ ਹੈ। ਮਾਓ ਦੀ ਨਜ਼ਰ ਫਿਰ ਵੀ ਤਾਇਵਾਨ ‘ਤੇ ਰਹੀ ਅਤੇ ਉਹ ਉਸਦਾ ਚੀਨ ਵਿੱਚ ਰਲੇਵਾਂ ਕਰਨ ‘ਤੇ ਅੜ੍ਹੇ ਰਹੇ। ਸਮੇਂ-ਸਮੇਂ 'ਤੇ ਝਗੜੇ ਹੁੰਦੇ ਰਹੇ, ਪਰ ਚੀਨ ਕਾਮਯਾਬ ਨਹੀਂ ਹੋ ਸਕਿਆ ਕਿਉਂਕਿ ਅਮਰੀਕਾ ਤਾਈਵਾਨ ਦੇ ਪਿੱਛੇ ਖੜ੍ਹਾ ਸੀ। ਅਮਰੀਕਾ ਨੇ ਕੋਰੀਆਈ ਯੁੱਧ ਦੌਰਾਨ ਤਾਈਵਾਨ ਨੂੰ ਨਿਰਪੱਖ ਐਲਾਨ ਦਿੱਤਾ ਸੀ। ਜਦੋਂ 1953 ਵਿਚ ਕੋਰੀਆਈ ਯੁੱਧ ਖ਼ਤਮ ਹੋਇਆ, ਅਮਰੀਕਾ ਨੇ ਤਾਈਵਾਨ ਤੋਂ ਆਪਣਾ ਜਲ ਸੈਨਾ ਦਾ ਬੇੜਾ ਵਾਪਸ ਸੱਦ ਲਿਆ ਅਤੇ ਇਸ ਤੋਂ ਤੁਰੰਤ ਬਾਅਦ ਚੀਨ ਨੇ ਤਾਈਵਾਨ 'ਤੇ ਹਮਲਾ ਕਰ ਦਿੱਤਾ। ਸੱਤ ਮਹੀਨੇ ਚੱਲੇ ਇਸ ਯੁੱਧ ਵਿੱਚ ਚੀਨ ਨੇ ਜਿੱਤ ਪ੍ਰਾਪਤ ਕੀਤੀ ਅਤੇ ਕੁਝ ਵਿਵਾਦਿਤ ਟਾਪੂਆਂ 'ਤੇ ਕਬਜ਼ਾ ਕਰ ਲਿਆ, ਪਰ ਚੀਨ ਅਜੇ ਵੀ ਤਾਈਵਾਨ ਨੂੰ ਪੂਰੀ ਤਰ੍ਹਾਂ ਜਿੱਤਣ ਵਿੱਚ ਅਸਫਲ ਰਿਹਾ। ਅਮਰੀਕਾ ਫਿਰ ਮੈਦਾਨ ਵਿੱਚ ਆ ਗਿਆ ਅਤੇ ਸਥਿਤੀ ਜੰਗ ਲਈ ਤਿਆਰ ਹੋ ਗਈ।
ਆਖਰਕਾਰ 6 ਅਕਤੂਬਰ 1958 ਨੂੰ ਜੰਗਬੰਦੀ ਹੋਈ। 1945 ਵਿੱਚ, ਜਦੋਂ ਸੰਯੁਕਤ ਰਾਸ਼ਟਰ ਨੇ ਪੁਰਾਣੇ ਰਾਸ਼ਟਰ ਸੰਘ ਦੀ ਥਾਂ ਲੈ ਲਈ, ਇਸਨੇ ਕਾਈ ਸ਼ੇਕ ਵਾਲੇ ਚੀਨ, ਯਾਨੀ ਤਾਇਵਾਨ ਨੂੰ ਮਾਨਤਾ ਦਿੱਤੀ। ਕਮਿਊਨਿਸਟ ਚੀਨ ਨੂੰ ਨਹੀਂ। ਫਿਰ 25 ਅਕਤੂਬਰ 1971 ਨੂੰ ਸੰਯੁਕਤ ਰਾਸ਼ਟਰ ਨੇ ਤਾਇਵਾਨ ਨੂੰ ਕੱਢ ਦਿੱਤਾ ਅਤੇ ਕਮਿਊਨਿਸਟ ਚੀਨ ਨੂੰ ਮਾਨਤਾ ਦੇ ਦਿੱਤੀ। ਆਪਣਾ ਫਾਇਦਾ ਦੇਖ ਕੇ ਅਮਰੀਕਾ ਨੇ ਵੀ 1978 ਵਿੱਚ ਕਮਿਊਨਿਸਟ ਚੀਨ ਨੂੰ ਮਾਨਤਾ ਦੇ ਦਿੱਤੀ।

 


DILSHER

Content Editor

Related News