ਪਾਕਿਸਤਾਨ ਦੇ ਖ਼ੈਬਰ-ਪਖਤੂਨਖਵਾ ਸੂਬੇ ’ਚ TTP ਦਾ ਚੋਟੀ ਦਾ ਕਮਾਂਡਰ ਢੇਰ

Monday, Jun 17, 2024 - 12:20 PM (IST)

ਪਾਕਿਸਤਾਨ ਦੇ ਖ਼ੈਬਰ-ਪਖਤੂਨਖਵਾ ਸੂਬੇ ’ਚ TTP ਦਾ ਚੋਟੀ ਦਾ ਕਮਾਂਡਰ ਢੇਰ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਸੂਬੇ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਇਕ ਚੋਟੀ ਦਾ ਕਮਾਂਡਰ ਮਾਰਿਆ ਗਿਆ। ਟੀ. ਟੀ. ਪੀ. ਕਮਾਂਡਰ ਵਲੀਉੱਲਾ ਨੂੰ ਬੰਨੂ ਦੇ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ (ਸੀ. ਟੀ. ਡੀ.) ਨੇ ਸੂਬੇ ਦੇ ਲੱਕੀ ਮਾਰਵਾਤ ਜ਼ਿਲੇ ਵਿਚ ਇਕ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਕੀਤੀ ਕਾਰਵਾਈ ਵਿਚ ਮਾਰਿਆ। ਇਹ ਕਾਰਵਾਈ ਤਾਜੁਰੀ ਰੋਡ ’ਤੇ ਮਲੰਗ ਅੱਡਾ ਨੇੜੇ ਕੀਤੀ ਗਈ, ਜਿਸ ਤੋਂ ਬਾਅਦ ਹਥਿਆਰਬੰਦ ਅੱਤਵਾਦੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਵਲੀਉੱਲਾ ਟੀ. ਟੀ. ਪੀ. ਟੀਪੂ ਗੁਲ ਗਰੁੱਪ ਦਾ ਸਥਾਨਕ ਕਮਾਂਡਰ ਸੀ ਅਤੇ ਕਮਾਂਡਰ ਅਤੀਕੁਰ ਰਹਿਮਾਨ ਉਰਫ ਟੀਪੂ ਗੁਲ ਮਾਰਵਾਤ ਦਾ ਰਿਸ਼ਤੇਦਾਰ ਸੀ।

ਵਲੀਉੱਲਾ ਸੀਟੀਡੀ ਬੰਨੂ, ਡੀਆਈ ਖਾਨ ਅਤੇ ਸਥਾਨਕ ਪੁਲਸ 'ਤੇ ਬੰਬ ਧਮਾਕਿਆਂ ਅਤੇ ਪੁਲਸ ਤੇ ਸੁਰੱਖਿਆ ਫ਼ੋਰਸਾਂ 'ਤੇ ਹਮਲਿਆਂ ਦੇ ਕਈ ਮਾਮਲਿਆਂ 'ਚ ਲੋਂੜੀਦਾ ਸੀ। ਟੀਟੀਪੀ ਨੂੰ ਅਲ-ਕਾਇਦਾ ਦਾ ਕਰੀਬੀ ਸਮੂਹ ਮੰਨਿਆ ਜਾਂਦਾ ਹੈ। ਇਸ ਸਮੂਹ ਨੂੰ ਪਾਕਿਸਤਾਨ ਭਰ 'ਚ ਕਈ ਘਾਤਕ ਹਮਲਿਆਂ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ 'ਚ 2009 'ਚ ਫ਼ੌਜ ਹੈੱਡ ਕੁਆਰਟਰ 'ਤੇ ਹਮਲਾ, ਫ਼ੌਜ ਟਿਕਾਣਆਂ 'ਤੇ ਹਮਲੇ ਅਤੇ 2008 'ਚ ਇਸਲਾਮਾਬਾਦ ਦੇ ਮੈਰਿਅਟ ਹੋਟਲ 'ਚ ਬੰਬ ਧਮਾਕੇ ਸ਼ਾਮਲ ਹਨ। ਇਸ ਤੋਂ ਇਲਾਵਾ, ਐਤਵਾਰ ਨੂੰ ਉੱਤਰ-ਪੱਛਮ ਪਾਕਿਸਤਾਨ 'ਚ ਰਿਮੋਟ ਕੰਟਰੋਲ ਨਾਲ ਸੜਕ ਕਿਨਾਰੇ ਹੋਏ ਧਮਾਕੇ 'ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਕੁਰੱਮ ਇਲਾਕੇ 'ਚ ਹੋਈ। ਇਕ ਕਬਾਇਲੀ ਸਰਦਾਰ ਦੇ ਵਾਹਨ ਨੂੰ ਉਸ ਸਮੇਂ ਆਈਈਡੀ ਨਾਲ ਨਿਸ਼ਾਨਾ ਬਣਾਇਆ ਗਿਆ, ਜਦੋਂ ਉਹ ਕੋਲ ਦੇ ਬਜ਼ਾਰ ਜਾ ਰਿਹਾ ਸੀ। ਮ੍ਰਿਤਕਾਂ 'ਚ ਇਕ ਬੱਚਾ ਵੀ ਸ਼ਾਮਲ ਹੈ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਸ ਨੇ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News