ਚੀਨ ਦੇ ਫ਼ੌਜੀ ਅਭਿਆਸ ਦੇ ਤੁਰੰਤ ਪਿੱਛੋਂ ਤਾਇਵਾਨ ਪੁੱਜਾ ਅਮਰੀਕੀ ਵਫ਼ਦ, ਨਵੇਂ ਰਾਸ਼ਟਰਪਤੀ ਨਾਲ ਕੀਤਾ ਇਹ ਵਾਅਦਾ

05/28/2024 3:51:10 PM

ਤਾਇਪੇ : ਤਾਇਵਾਨ 'ਚ ਨਵੇਂ ਰਾਸ਼ਟਰਪਤੀ ਦੇ ਉਦਘਾਟਨੀ ਭਾਸ਼ਣ ਦੇ ਜਵਾਬ ਵਿਚ ਚੀਨ ਵੱਲੋਂ ਆਲੇ-ਦੁਆਲੇ ਦੇ ਖੇਤਰ ਵਿਚ ਫ਼ੌਜੀ ਅਭਿਆਸ ਕਰਨ ਤੋਂ ਤੁਰੰਤ ਬਾਅਦ ਅਮਰੀਕੀ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਸੋਮਵਾਰ ਨੂੰ ਨਵੇਂ ਨੇਤਾ ਨਾਲ ਮੁਲਾਕਾਤ ਕਰਕੇ ਆਪਣਾ ਸਮਰਥਨ ਜ਼ਾਹਿਰ ਕੀਤਾ। ਅਮਰੀਕੀ ਕਾਂਗਰਸ ਵਿਚ ਤਾਇਵਾਨ ਕਾਕਸ ਦੇ ਸਹਿ-ਪ੍ਰਧਾਨ ਪ੍ਰਤੀਨਿਧੀ ਐਂਡੀ ਬਾਰਰ ਨੇ ਕਿਹਾ ਕਿ ਅਮਰੀਕਾ, ਤਾਇਵਾਨ ਦੀ ਫ਼ੌਜ, ਕੂਟਨੀਤੀ ਅਤੇ ਅਰਥਵਿਵਸਥਾ ਦਾ ਸਮਰਥਨ ਕਰਨ ਲਈ ਪੂਰਨ ਰੂਪ ਨਾਲ ਪ੍ਰਤੀਬੱਧ ਹੈ। 

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਅਮਰੀਕੀ ਵਫ਼ਦ ਵੱਲੋਂ ਤਾਇਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੈਂਟਕੀ ਦੇ ਪ੍ਰਤੀਨਿਧੀ ਨੇ ਕਿਹਾ, ''ਅਮਰੀਕਾ, ਤਾਇਵਾਨ ਵਿਚ ਸ਼ਾਂਤੀ ਬਰਕਰਾਰ ਰੱਖਣਾ ਚਾਹੁੰਦਾ ਹੈ ਅਤੇ ਇਸ ਨੂੰ ਲੈ ਕੇ ਅਮਰੀਕਾ, ਤਾਇਵਾਨ ਜਾਂ ਫਿਰ ਦੁਨੀਆ ਵਿਚ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ।'' ਤਾਇਵਾਨ ਦੇ ਨਵੇਂ ਵਿਦੇਸ਼ ਮੰਤਰੀ ਲਿਨ ਚਿਆ-ਲੁੰਗ ਨੇ ਹਾਲ ਹੀ ਵਿਚ ਚੀਨ ਦੇ ਤਾਜ਼ਾ ਫ਼ੌਜੀ ਅਭਿਆਸਾਂ ਨੂੰ ਦੇਖਦੇ ਹੋਏ ਇਸ ਨਾਜ਼ੁਕ ਸਮੇਂ 'ਤੇ ਏਕਤਾ ਦੇ ਸੰਕੇਤ ਵਜੋਂ ਅਮਰੀਕੀ ਵਫ਼ਦ ਨੂੰ ਮਿਲਣ ਲਈ ਬੁਲਾਇਆ ਸੀ। 

ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਉਡਾਣ ਹਾਦਸੇ 'ਚ ਜ਼ਖ਼ਮੀ ਹੋਏ ਯਾਤਰੀ ਮੰਗ ਸਕਦੇ ਹਨ 1 ਕਰੋੜ ਡਾਲਰ ਦਾ ਮੁਆਵਜ਼ਾ

ਵਫ਼ਦ ਵਿਚ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਸਨ। ਵਫ਼ਦ ਦੀ ਅਗਵਾਈ ਹਾਊਸ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਪ੍ਰਤੀਨਿਧੀ ਮਾਈਕਲ ਮੈਕਕੌਲ ਨੇ ਕੀਤੀ। ਚੀਨ ਨੇ ਰਿਪਬਲਿਕਨ ਪਾਰਟੀ ਦੇ ਟੈਕਸਾਸ ਪ੍ਰਤੀਨਿਧੀ 'ਤੇ ਪਿਛਲੇ ਸਾਲ ਅਪ੍ਰੈਲ 'ਚ ਤਾਇਵਾਨ ਦੀ ਯਾਤਰਾ ਤੋਂ ਬਾਅਦ ਪਾਬੰਦੀ ਲਗਾ ਦਿੱਤੀ ਸੀ।

ਇਹ ਵੀ ਪੜ੍ਹੋ - ਉੱਤਰੀ ਕੋਰੀਆ ਦਾ ਜਾਸੂਸੀ ਉਪਗ੍ਰਹਿ ਲੈ ਕੇ ਜਾ ਰਿਹਾ ਰਾਕੇਟ ਉਡਾਣ ਭਰਨ ਤੋਂ ਤੁਰੰਤ ਬਾਅਦ ਫਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News