ਅਮਰੀਕਾ ਨੇ ਨਾਈਜੀਰੀਆ ਤੋਂ ਫੌਜੀਆਂ ਦੀ ਵਾਪਸੀ ਕੀਤੀ ਸ਼ੁਰੂ

06/10/2024 12:21:07 PM

ਨਿਆਮੀ (ਯੂ. ਐੱਨ.ਆਈ.) - ਅਮਰੀਕਾ ਨੇ ਨਾਈਜੀਰੀਆ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰਾਲਿਆਂ ਨੇ ਸ਼ਨੀਵਾਰ ਨੂੰ ਸਾਂਝੇ ਬਿਆਨ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਬਿਆਨ ਵਿਚ ਕਿਹਾ ਗਿਆ ‘ਅਮਰੀਕੀ ਰੱਖਿਆ ਵਿਭਾਗ ਅਤੇ ਨਾਈਜੀਰੀਅਨ ਗਣਰਾਜ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਨਾਈਜਰ ਤੋਂ ਅਮਰੀਕੀ ਫੌਜੀਆਂ ਅਤੇ ਸੰਪਤੀਆਂ ਦੀ ਵਾਪਸੀ ਸ਼ੁਰੂਆਤੀ ਤਿਆਰੀਆਂ ਤੋਂ ਮੁੜ ਤਾਇਨਾਤੀ ਤੱਕ ਵਧ ਗਈ ਹੈ।

ਇਹ ਵੀ ਪੜ੍ਹੋ - ਨਾ ਕੋਈ ਦਵਾਈ, ਨਾ ਡਾਈਟ ਪਲਾਨ! ਸ਼ੂਗਰ ਨੂੰ ਕੰਟਰੋਲ 'ਚ ਕਰਨ ਲਈ ਮਰੀਜ਼ ਰੋਜ਼ਾਨਾ ਕਰਨ ਇਹ ਕੰਮ, ਹੋਵੇਗਾ ਫ਼ਾਇਦਾ

ਦੱਸ ਦੇਈਏ ਕਿ ਇਹ ਮਹੱਤਵਪੂਰਨ ਤਬਦੀਲੀ 7 ਜੂਨ 2024 ਨੂੰ ਨਿਆਮੀ ਦੇ ਹਵਾਈ ਅੱਡੇ 101 ਤੋਂ ਯੂ.ਐੱਸ. ਏਅਰ ਫੋਰਸ ਸੀ-17 ਗਲੋਬ ਮਾਸਟਰ 3 ਦੀ ਰਵਾਨਗੀ ਨਾਲ ਸ਼ੁਰੂ ਹੋਈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ, ਕੁਝ ਯੂ. ਐੱਸ. ਬਲਾਂ ਦੀ ਪਹਿਲਾਂ ਹੀ ਆਪਣੇ ਮਿਸ਼ਨਾਂ ਨੂੰ ਪੂਰਾ ਕਰਨ ਤੋਂ ਬਾਅਦ ਨਾਈਜਰ ਤੋਂ ਆਪਣੇ ਹੋਮ ਸਟੇਸ਼ਨਾਂ ’ਤੇ ਮੁੜ ਤਾਇਨਾਤੀ ਹੋ ਚੁੱਕੀ ਹੈ।

ਇਹ ਵੀ ਪੜ੍ਹੋ - ਜੇ ਤੁਹਾਡੇ ਘਰ ਵੀ ਲੱਗਾ ਹੈ AC ਤਾਂ ਸਾਵਧਾਨ, ਇਸ ਖ਼ਬਰ ਨੂੰ ਪੜ੍ਹਨ ਤੋਂ ਬਾਅਦ ਉੱਡਣਗੇ ਹੋਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News