ਚੀਨ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀਆਂ ਨੇ ਕੀਤੀ ਮੁਲਾਕਾਤ, ਮਤਭੇਦਾਂ ਦਾ ਉੱਚਿਤ ਹੱਲ ਕੱਢਣ ''ਤੇ ਜਤਾਈ ਸਹਿਮਤੀ

06/17/2024 12:46:48 PM

ਮੈਲਬੌਰਨ (ਏਜੰਸੀ)- ਚੀਨੀ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਦੋਹਾਂ ਦੇਸ਼ਾਂ ਵਿਚਾਲੇ ਮਤਭੇਦਾਂ ਨੂੰ ‘ਸਹੀ ਢੰਗ ਨਾਲ ਹੱਲ’ ਕਰਨ ਲਈ ਸਹਿਮਤੀ ਜਤਾਈ ਹੈ। ਆਸਟ੍ਰੇਲੀਆ ਅਤੇ ਚੀਨ ਅਜਿਹੇ ਦੌਰ ਤੋਂ ਉਭਰ ਰਹੇ ਹਨ ਜਿਸ 'ਚ ਮੰਤਰੀਆਂ ਦਰਮਿਆਨ ਸੰਪਰਕ 'ਤੇ ਪਾਬੰਦੀ ਸੀ ਅਤੇ ਵਪਾਰਕ ਰੁਕਾਵਟਾਂ ਕਾਰਨ ਆਸਟ੍ਰੇਲੀਆ ਨਿਰਯਾਤਕਾਂ ਨੂੰ ਹਰ ਸਾਲ 20 ਅਰਬ ਆਸਟ੍ਰੇਲੀਆਈ ਡਾਲਰ ਤੱਕ ਦਾ ਨੁਕਸਾਨ ਹੋ ਰਿਹਾ ਸੀ। ਲੀ ਕਿਆਂਗ, ਅਲਬਾਨੀਜ਼ ਅਤੇ ਦੋਹਾਂ ਦੇਸ਼ਾਂ ਦੇ ਸੀਨੀਅਰ ਮੰਤਰੀਆਂ ਨੇ ਸੋਮਵਾਰ ਨੂੰ ਆਸਟ੍ਰੇਲੀਆ ਦੇ ਸੰਸਦ ਭਵਨ 'ਚ ਮੁਲਾਕਾਤ ਕੀਤੀ ਅਤੇ ਵਪਾਰਕ ਰੁਕਾਵਟਾਂ, ਅੰਤਰਰਾਸ਼ਟਰੀ ਜਲ ਖੇਤਰ 'ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਦਰਮਿਆਨ ਝੜਪਾਂ ਅਤੇ ਆਸਟ੍ਰੇਲੀਆ 'ਚ ਮਹੱਤਵਪੂਰਨ ਖਣਿਜਾਂ 'ਚ ਨਿਵੇਸ਼ ਕਰਨ ਦੀ ਚੀਨ ਦੀ ਇੱਛਾ ਸਮੇਤ ਕਈ ਗੁੰਝਲਦਾਰ ਮੁੱਦਿਆਂ 'ਤੇ ਚਰਚਾ ਕੀਤੀ। ਲੀ ਸ਼ਨੀਵਾਰ ਨੂੰ ਐਡੀਲੇਡ ਅਤੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਕੈਨਬਰਾ ਪਹੁੰਚੇ। ਇਹ 7 ਸਾਲਾਂ 'ਚ ਕਿਸੇ ਚੀਨੀ ਪ੍ਰਧਾਨ ਮੰਤਰੀ ਦੀ ਆਸਟ੍ਰੇਲੀਆ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੈ। ਲੀ, ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਬਾਅਦ ਚੀਨ ਦੇ ਸਭ ਤੋਂ ਸੀਨੀਅਰ ਨੇਤਾ ਹਨ।

ਲੀ ਨੇ ਸੋਮਵਾਰ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ,"ਦੁਵੱਲੇ ਸਬੰਧ ਲਗਾਤਾਰ ਸੁਧਾਰ ਅਤੇ ਵਿਕਾਸ ਦੇ ਸਹੀ ਰਸਤੇ 'ਤੇ ਹਨ।'' ਲੀ ਨੇ ਕਿਹਾ,''ਅਸੀਂ ਕੁਝ ਮਤਭੇਦਾਂ ਅਤੇ ਅਸਹਿਮਤੀਆਂ 'ਤੇ ਵਿਚਾਰ ਵਟਾਂਦਰਾ ਕੀਤਾ ਅਤੇ ਸਾਡੀ ਵਿਆਪਕ ਰਣਨੀਤਕ ਸਾਂਝੇਦਾਰੀ ਦੇ ਅਨੁਕੂਰ ਇਨ੍ਹਾਂ ਮਤਭੇਦਾਂ ਨੂੰ ਉੱਚਿਤ ਤਰੀਕੇ ਨਾਲ ਸੁਲਝਾਉਣ 'ਤੇ ਸਹਿਮਤੀ ਬਣੀ ਹੈ।'' ਅਲਬਾਨੀਜ਼ ਨੇ ਚਰਚਾ ਨੂੰ ਰਚਨਾਤਮਕ ਕਰਾਰ ਦਿੱਤਾ। ਅਲਬਾਨੀਜ਼ ਨੇ ਕਿਹਾ,''ਆਸਟ੍ਰੇਲੀਆ ਇਸ ਗੱਲ ਦੀ ਵਕਾਲਤ ਕਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਖੇਤਰੀ ਸੰਤੁਲਨ ਨੂੰ ਉਤਸ਼ਾਹ ਦੇਣ ਲਈ ਇ ਤਰ੍ਹਾਂ ਮਿਲ ਕੇ ਕੰਮ ਕਰਨਾ ਚਾਹੀਦਾ, ਜਿੱਥੇ ਕੋਈ ਵੀ ਦੇਸ਼ ਹਾਵੀ ਨਾ ਹੋਵੇ ਅਤੇ ਕਿਸੇ ਵੀ ਦੇਸ਼ ਦਾ ਪ੍ਰਭੁਤੱਵ ਨਾ ਹੋਵੇ।'' ਉਨ੍ਹਾਂ ਕਿਹਾ,''ਮੈਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵੱਖ-ਵੱਖ ਇਤਿਹਾਸ, ਰਾਜਨੀਤਕ ਵਿਵਸਥਾ ਅਤੇ ਮੁੱਲਾਂ ਵਾਲੇ ਰਾਸ਼ਟਰਾਂ ਵਜੋਂ, ਜਿੱਥੇ ਤੱਕ ਸੰਭਵ  ਹੋਵੇਗਾ ਅਸੀਂ ਚੀਨ ਨਾਲ ਸਹਿਯੋਗ ਕਰਾਂਗੇ, ਜਿੱਥੇ ਲੋੜ ਹੋਵੇਗੀ ਅਸਹਿਮਤੀ ਜ਼ਾਹਰ ਕਰਾਂਗੇ ਅਤੇ ਰਾਸ਼ਟਰ ਹਿੱਤ 'ਚ ਫ਼ੈਸਲਾ ਲਵਾਂਗੇ।'' ਆਸਟ੍ਰੇਲੀਆ 'ਚ 9 ਸਾਲ ਤੱਕ ਰੂੜੀਵਾਦੀ ਸਰਕਾਰ ਦੇ ਸੱਤਾ 'ਚ ਰਹਿਣ ਤੋਂ ਬਾਅਦ 2022 'ਚ ਅਲਬਾਨੀਜ਼ ਦੀ ਮੱਧ-ਖੱਬੇ ਪੱਖੀ ਲੇਬਰ ਪਾਰਟੀ ਦੇ ਸੱਤਾ 'ਚ ਆਉਣ ਦੇ ਸਮੇਂ ਤੋਂ ਦੋਹਾਂ ਦੇਸ਼ਾਂ ਦਰਮਿਆਨ ਦੋ-ਪੱਖੀ ਸੰਬੰਧਾਂ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News