ਚੀਨ ਨੇ ਮੱਧ ਏਸ਼ੀਆਈ ਦੇਸ਼ਾਂ ਨੂੰ 50 ਕਰੋੜ ਡਾਲਰ ਸਹਾਇਤਾ ਵਜੋਂ ਦੇਣ ਦਾ ਕੀਤਾ ਐਲਾਨ

Wednesday, Jan 26, 2022 - 11:18 AM (IST)

ਚੀਨ ਨੇ ਮੱਧ ਏਸ਼ੀਆਈ ਦੇਸ਼ਾਂ ਨੂੰ 50 ਕਰੋੜ ਡਾਲਰ ਸਹਾਇਤਾ ਵਜੋਂ ਦੇਣ ਦਾ ਕੀਤਾ ਐਲਾਨ

ਬੀਜਿੰਗ (ਭਾਸ਼ਾ): ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੰਗਲਵਾਰ ਨੂੰ ਮੱਧ ਏਸ਼ੀਆ ਦੇ ਪੰਜ ਦੇਸ਼ਾਂ ਵਿਚ ਰੋਜ਼ੀ-ਰੋਟੀ ਪ੍ਰੋਗਰਾਮ ਚਲਾਉਣ ਲਈ ਸਹਾਇਤਾ ਦੇ ਤੌਰ ’ਤੇ 50 ਕਰੋੜ ਅਮਰੀਕੀ ਡਾਲਰ ਦੇਣ ਦਾ ਐਲਾਨ ਕੀਤਾ। ਸ਼ੀ ਨੇ ਮੰਗਲਵਾਰ ਨੂੰ ਚੀਨ ਨਾਲ ਕੂਟਨੀਤਕ ਸਬੰਧਾਂ ਦੀ 30ਵੀਂ ਵਰ੍ਹੇਗੰਢ ਦੇ ਮੌਕੇ ’ਤੇ ਕਜ਼ਾਕਿਸਤਾਨ, ਕਿਰਗਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਨਾਲ ਵੀਡੀਓ ਕਾਨਫਰੰਸ ਰਾਹੀਂ ਇਕ ਸੰਮੇਲਨ ਆਯੋਜਿਤ ਕੀਤਾ।

ਇਸ ਸੰਮੇਲਨ ਵਿਚ ਉਨ੍ਹਾਂ ਕਿਹਾ, ‘ਮੈਂ ਇਹ ਐਲਾਨ ਕਰਨਾ ਚਾਹੁੰਦਾ ਹਾਂ ਕਿ ਅਗਲੇ ਤਿੰਨ ਸਾਲਾਂ ਵਿਚ, ਚੀਨ ਦੀ ਸਰਕਾਰ ਮੱਧ ਏਸ਼ੀਆਈ ਦੇਸ਼ਾਂ ਵਿਚ ਰੋਜ਼ੀ-ਰੋਟੀ ਪ੍ਰੋਗਰਾਮਾਂ ਨੂੰ ਚਲਾਉਣ ਲਈ ਸਹਾਇਤਾ ਦੇ ਤੌਰ ’ਤੇ 50 ਕਰੋੜ ਅਮਰੀਕੀ ਡਾਲਰ ਦੇਵੇਗੀ।’ ਉਪਰੋਕਤ ਸਾਰੇ 5 ਦੇਸ਼ਾਂ ਦੀਆਂ ਸਰਹੱਦਾਂ ਚੀਨ ਨਾਲ ਲੱਗਦੀਆਂ ਹਨ ਅਤੇ ਉਹ ਅੱਠ ਮੈਂਬਰੀ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਮੈਂਬਰ ਹਨ, ਜਿਸ ਦਾ ਭਾਰਤ ਵੀ ਇਕ ਹਿੱਸਾ ਹੈ।


author

cherry

Content Editor

Related News