ਰਿਪੋਰਟ 'ਚ ਖੁਲਾਸਾ, ਚੀਨ 'ਚ 3 ਕਰੋੜ ਨੌਜਵਾਨ ਹੁਣ ਤੱਕ ਕੁਆਰੇ

Tuesday, May 18, 2021 - 03:41 PM (IST)

ਰਿਪੋਰਟ 'ਚ ਖੁਲਾਸਾ, ਚੀਨ 'ਚ 3 ਕਰੋੜ ਨੌਜਵਾਨ ਹੁਣ ਤੱਕ ਕੁਆਰੇ

ਬੀਜਿੰਗ (ਬਿਊਰੋ): ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲੇ ਚੀਨ ਵਿਚ ਕੁੜੀਆਂ ਦੀ ਭਾਰੀ ਕਮੀ ਹੋ ਗਈ ਹੈ। 10 ਸਾਲ ਵਿਚ ਇਕ ਵਾਰ ਹੋਣ ਵਾਲੀ ਮਰਦਮਸ਼ੁਮਾਰੀ ਵਿਚ ਖੁਲਾਸਾ ਹੋਇਆ ਹੈ ਕਿ ਚੀਨ ਵਿਚ ਕਰੀਬ 3 ਕਰੋੜ ਨੌਜਵਾਨ ਕੁਆਰੇ ਹਨ। ਇਹ ਕਈ ਦੇਸ਼ਾਂ ਦੀ ਕੁੱਲ ਆਬਾਦ ਨਾਲੋਂ ਵੀ ਵੱਧ ਹੈ। ਅਸਲ ਵਿਚ ਚੀਨ ਵਿਚ ਲੰਬੇ ਸਮੇਂ ਤੋਂ ਲੋਕਾਂ ਵਿਚ ਮੁੰਡਿਆ ਦੀ ਚਾਹਤ ਕੁਝ ਜ਼ਿਆਦਾ ਰਹੀ ਹੈ। ਇਹੀ ਚਾਹਤ ਹੁਣ ਉਹਨਾਂ ਲਈ ਸੰਕਟ ਦਾ ਕਾਰਨ ਬਣ ਗਈ ਹੈ।

ਇਸ ਦੌਰਾਨ ਸਾਊਥ ਚਾਈਨਾ ਮੋਰਨਿੰਗ ਪੋਸਟ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਤਾਜ਼ਾ ਮਰਦਮਸ਼ੁਮਾਰੀ ਵਿਚ ਕੁੜੀਆਂ ਦੀ ਕੁੱਲ ਆਬਾਦੀ ਵਿਚ ਥੋੜ੍ਹਾ ਵਾਧਾ ਹੋਇਆ ਹੈ। ਮਾਹਰਾਂ ਦਾ ਮੰਨਣਾ ਹੈਕਿ ਚੀਨ ਵਿਚ ਲਿੰਗੀ ਅਸਮਾਨਤਾ ਦਾ ਮੁੱਦਾ ਜਲਦ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ। ਚੀਨ ਦੇ 7ਵੇਂ ਰਾਸ਼ਟਰੀ ਆਬਾਦੀ ਅੰਕੜੇ ਮੁਤਾਬਕ ਪਿਛਲੇ ਸਾਲ ਪੈਦਾ ਹੋਏ 1 ਕਰੋੜ 20 ਲੱਖ ਬੱਚਿਆਂ ਵਿਚ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ। ਇਸ ਮੁਤਾਬਕ 113.3 ਮੁੰਡਿਆਂ 'ਤੇ ਸਿਰਫ 100 ਕੁੜੀਆਂ ਹਨ।

ਲੋਕਾਂ ਵਿਚ ਵਧੀ ਮੁੰਡਿਆਂ ਦੀ ਚਾਹਤ
ਸਾਲ 2010 ਵਿਚ ਇਹ ਅੰਕੜਾ 118.1 ਦੇ ਅਨੁਪਾਤ ਵਿਚ 100 ਸੀ। ਚੀਨ ਦੇ ਪ੍ਰੋਫੈਸਰ ਸਟੂਅਰਟ ਗਿਇਤੇਨ ਬਾਸਤੇਨ ਨੇ ਕਹਿੰਦੇ ਹਨ,''ਚੀਨ ਵਿਚ ਸਧਾਰਨ ਤੌਰ 'ਤੇ ਪੁਰਸ਼ ਉਹਨਾਂ ਔਰਤਾਂ ਨਾਲ ਵਿਆਹ ਕਰਦੇ ਹਨ ਜੋ ਉਹਨਾਂ ਨਾਲੋਂ ਉਮਰ ਵਿਚ ਕਾਫੀ ਛੋਟੀਆਂ ਹੁੰਦੀਆਂ ਹਨ ਪਰ ਹੁਣ ਬਜ਼ੁਰਗਾਂ ਦੀ ਗਿਣਤੀ ਵੱਧ ਗਈ ਹੈ। ਇਸ ਨਾਲ ਸਥਿਤੀ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਹੈ। ਬਾਸਤੇਨ ਨੇ ਕਿਹਾ ਕਿ ਚੀਨੀ ਪਰਿਵਾਰਾਂ ਵਿਚ ਕੁੜੀਆਂ ਦੀ ਤੁਲਨਾ ਵਿਚ ਮੁੰਡਿਆਂ ਨੂੰ ਲੈਕੇ ਕੁਝ ਜ਼ਿਆਦਾ ਹੀ ਇੱਛਾ ਰਹਿੰਦੀ ਹੈ।

ਇਕ ਹੋਰ ਪ੍ਰੋਫੈਸਰ ਬਜੋਰਨ ਅਲਪੇਰਮਾਨ ਚਿਤਾਵਨੀ ਦਿੰਦੇ ਹਨ ਕਿ ਇਹ ਬੱਚੇ ਜਦੋਂ ਵਿਆਹ ਦੀ ਉਮਰ ਤੱਕ ਪਹੁੰਚਣਗੇ ਉਦੋਂ ਸੰਭਾਵਿਤ ਕੁੜੀਆਂ ਦੀ ਭਾਰੀ ਕਮੀ ਹੋਵੇਗੀ। ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਪੈਦਾ ਹੋਏ 1 ਕਰੋੜ 20 ਲੱਖ ਬੱਚਿਆਂ ਵਿਚੋਂ 6 ਲੱਖ ਬੱਚਿਆਂ ਨੂੰ ਆਪਣੀ ਉਮਰ ਦੀ ਪਤਨੀ ਦੇ ਬਿਨਾਂ ਹੀ ਰਹਿਣਾ ਪਵੇਗਾ। ਚੀਨ ਨੇ ਸਾਲ 1979 ਵਿਚ ਇਕ ਬੱਚੇ ਦੀ ਨੀਤੀ ਨੂੰ ਲਾਗੂ ਕੀਤਾ ਸੀ ਅਤੇ ਉਸੇ ਸਾਲ 2016 ਵਿਚ ਵਾਪਸ ਲੈ ਲਿਆ ਸੀ। ਮੰਨਿਆ ਜਾਂਦਾ ਹੈ ਕਿ ਇਸੇ ਨੀਤੀ ਕਾਰਨ ਚੀਨ ਵਿਚ ਕੁੜੀਆਂ ਨੂੰ ਗਰਭ ਵਿਚ ਮਾਰਨ ਅਤੇ ਮੁੰਡੇ ਨੂੰ ਜਨਮ ਦੇਣ ਲਈ ਉਤਸ਼ਾਹਿਤ ਕੀਤਾ।

ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ: ਆਸਟ੍ਰੇਲੀਆ ਨੇ ਸਕੂਲਾਂ 'ਚ ਸਿੱਖ ਬੱਚਿਆਂ ਦੇ 'ਕਿਰਪਾਨ' ਪਹਿਨਣ 'ਤੇ ਲਾਈ ਪਾਬੰਦੀ

ਚੀਨ ਦੀ ਆਬਾਦੀ ਵਿਚ ਕਮੀ
ਇੱਥੇ ਦੱਸ ਦਈਏ ਕਿ ਚੀਨ ਦੀ ਆਬਾਦੀ 2019 ਦੀ ਤੁਲਨਾ ਵਿਚ 0.53 ਫੀਸਦੀ ਵੱਧ ਕੇ 1.41178 ਅਰਬ ਹੋ ਗਈ ਹੈ। 2019 ਵਿਚ ਆਬਾਦੀ 1.4 ਅਰਬ ਸੀ। ਭਾਵੇਂਕਿ ਇਸ ਦੇ ਅਗਲੇ ਸਾਲ ਦੀ ਸ਼ੁਰੂਆਤ ਵਿਚ ਘਟਣ ਦਾ ਅਨੁਮਾਨ ਸੀ। ਚੀਨ ਦੀ ਸਰਕਾਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੱਤਵੀਂ ਰਾਸ਼ਟਰੀ ਆਬਾਦੀ ਮਰਦਮਸ਼ੁਮਾਰੀ ਮੁਤਾਬਕ ਚੀਨ ਦੇ ਸਾਰੇ 31 ਸੂਬਿਆਂ, ਖੁਦਮੁਖਤਿਆਰ ਖੇਤਰਾਂ ਅਤੇ ਨਗਰਪਾਲਿਕਾ ਦੀ ਆਬਾਦੀ 1.41178 ਅਰਬ ਸੀ। ਰਾਸ਼ਟਰੀ ਅੰਕੜਾ ਬਿਊਰੋ (ਐੱਨ.ਬੀ.ਐੱਸ.) ਮੁਤਾਬਕ ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਚੀਨ ਜਿਹੜੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਸੀ ਉਸ ਦੇ ਹੋਰ ਵੱਧਣ ਦੀ ਆਸ ਹੈ ਕਿਉਂਕਿ ਦੇਸ਼ ਵਿਚ 60 ਸਾਲ ਤੋਂ ਵੱਧ ਲੋਕਾਂ ਦੀ ਆਬਾਦੀ ਵੱਧ ਕੇ 26.4 ਕਰੋੜ ਹੋ ਗਈ ਹੈ। 

ਐੱਨ.ਬੀ.ਐੱਸ. ਨੇ ਇਕ ਬਿਆਨ ਵਿਚ ਕਿਹਾ ਕਿ ਆਬਾਦੀ ਔਸਤ ਉਮਰ ਵੱਧਣ ਨਾਲ ਲੰਬੇ ਸਮੇਂ ਲਈ ਸੰਤੁਲਿਤ ਵਿਕਾਸ 'ਤੇ ਦਬਾਅ ਵਧੇਗਾ। ਦੇਸ਼ ਵਿਚ 89.4 ਕਰੋੜ ਲੋਕਾਂ ਦੀ ਉਮਰ 15 ਤੋਂ 59 ਦੇ ਵਿਚਕਾਰ ਹੈ ਜੋ ਕਿ 2010 ਦੀ ਤੁਲਨਾ ਵਿਚ 6.79 ਫੀਸਦੀ ਘੱਟ ਹੈ। ਚੀਨ ਦੇ ਨੇਤਾਵਾਂ ਨੇ ਆਬਾਦੀ ਨੂੰ ਵਧਣ ਤੋਂ ਰੋਕਣ ਲਈ 1980 ਤੋਂ ਜਨਮ ਸੰਬੰਧੀ ਸੀਮਾਵਾਂ ਲਾਗੂ ਕੀਤੀਆਂ ਸਨ। ਹੁਣ ਇਸ ਗੱਲ ਦੀ ਚਿੰਤਾ ਹੈ ਕਿ ਦੇਸ਼ ਵਿਚ ਕੰਮਕਾਜੀ ਉਮਰ ਵਰਗ ਦੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਘੱਟ ਰਹੀ ਹੈ ਅਤੇ ਇਸ ਕਾਰਨ ਖੁਸ਼ਹਾਲ ਅਰਥਵਿਵਸਥਾ ਬਣਾਉਣ ਦੀ ਕੋਸ਼ਿਸ਼ ਅਸਫਲ ਹੋ ਰਹੀ ਹੈ।
 


author

Vandana

Content Editor

Related News