ਸ਼ੀ ਜਿਨਪਿੰਗ ਨੇ ਕੋਰੋਨਾਵਾਇਰਸ ਪ੍ਰਭਾਵਿਤ ਵੁਹਾਨ ਸ਼ਹਿਰ ਦਾ ਕੀਤਾ ਦੌਰਾ
Tuesday, Mar 10, 2020 - 11:01 AM (IST)
ਬੀਜਿੰਗ (ਭਾਸ਼ਾ): ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੋਰੋਨਾਵਾਇਰਸ ਦਾ ਪ੍ਰਕੋਪ ਸਾਹਮਣੇ ਆਉਣ ਦੇ ਬਾਅਦ ਮੰਗਲਵਾਰ ਨੂੰ ਆਪਣੀ ਪਹਿਲੀ ਯਾਤਰਾ 'ਤੇ ਵਾਇਰਸ ਪ੍ਰਭਾਵਿਤ ਵੁਹਾਨ ਸ਼ਹਿਰ ਦਾ ਦੌਰਾ ਕੀਤਾ। ਚੀਨੀ ਸਿਹਤ ਅਥਾਰਿਟੀ ਨੇ ਮੰਗਲਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਨਾਲ 17 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,136 ਹੋ ਗਈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ 19 : ਕੈਨੇਡਾ 'ਚ ਪਹਿਲੀ ਮੌਤ, ਦੁਨੀਆ ਭਰ 'ਚ ਮ੍ਰਿਤਕਾਂ ਦੀ ਗਿਣਤੀ 4,000 ਦੇ ਪਾਰ
ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਦੇ ਮੁਤਾਬਕ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਜਨਰਲ ਸਕੱਤਰ ਜਿਨਪਿੰਗ ਇਸ ਮਹਾਮਾਰੀ ਦੀ ਰੋਕਥਾਮ ਦੇ ਉਪਾਆਂ ਦਾ ਨਿਰੀਖਣ ਕਰਨ ਲਈ ਵੁਹਾਨ ਪਹੁੰਚੇ। ਸ਼ਿਨਹੂਆ ਦੀ ਖਬਰ ਮੁਤਾਬਕ ਆਪਣੀ ਯਾਤਰਾ ਦੌਰਾਨ ਉਹ ਮੈਡੀਕਲ ਕਰਮਚਾਰੀਆਂ, ਮਿਲਟਰੀ ਅਧਿਕਾਰੀਆਂ ਅਤੇ ਫੌਜੀਆਂ, ਪੁਲਸ ਅਧਿਕਾਰੀਆਂ, ਅਧਿਕਾਰੀਆਂ ਅਤੇ ਵਾਲੰਟੀਅਰਾਂ ਦਾ ਧੰਨਵਾਦ ਕਰਨਗੇ ਜੋ ਇਸ ਮਹਾਮਾਰੀ ਨਾਲ ਨਜਿੱਠਣ ਦੇ ਕੰਮ ਵਿਚ ਲੱਗੇ ਹੋਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ 'ਤੇ ਮਜ਼ਾਕ ਕਾਰਨ ਮੁਸੀਬਤ 'ਚ ਫਸੇ ਭਾਰਤੀ ਮੂਲ ਦੇ 2 ਅਫਰੀਕੀ
ਇਸ ਵਿਚ ਚੀਨੀ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ 19 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਸੋਮਵਾਰ ਨੂੰ ਇਸ ਨਾਲ 17 ਹੋਰ ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਹੁਬੇਈ ਸੂਬੇ ਅਤੇ ਉਸ ਦੀ ਰਾਜਧਾਨੀ ਵੁਹਾਨ ਵਿਚ ਇਹ 17 ਮੌਤਾਂ ਹੋਈਆਂ ਹਨ।