ਚੀਨੀ ਵਿਦੇਸ਼ ਮੰਤਰਾਲੇ ਦਾ ਦਾਅਵਾ, ਭਾਰਤ ਤੇ ਚੀਨ ਦੇ ਫੌਜੀ ਸੀਮਾ ''ਤੇ ਕਈ ਸਥਾਨਾਂ ਤੋਂ ਹਟੇ ਪਿੱਛੇ

Wednesday, Jul 29, 2020 - 02:38 PM (IST)

ਚੀਨੀ ਵਿਦੇਸ਼ ਮੰਤਰਾਲੇ ਦਾ ਦਾਅਵਾ, ਭਾਰਤ ਤੇ ਚੀਨ ਦੇ ਫੌਜੀ ਸੀਮਾ ''ਤੇ ਕਈ ਸਥਾਨਾਂ ਤੋਂ ਹਟੇ ਪਿੱਛੇ

ਬੀਜਿੰਗ (ਬਿਊਰੋ): ਚੀਨ ਅਤੇ ਭਾਰਤ ਦੇ ਫਰੰਟ ਲਾਈਨ ਦੇ ਫੌਜੀਆਂ ਨੇ ਸਰਹੱਦ 'ਤੇ ਜ਼ਿਆਦਾਤਰ ਸਥਾਨਾਂ 'ਤੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜ਼ਮੀਨੀ ਪੱਧਰ 'ਤੇ ਤਣਾਅ ਘੱਟ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਮੰਗਲਵਾਰ ਨੂੰ ਇੱਥੇ ਪ੍ਰੈੱਸ ਵਾਰਤਾ ਵਿਚ ਇਹ ਜਾਣਕਾਰੀ ਦਿੱਤੀ। ਅਸਲ ਵਿਚ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਸੀ ਕੀ ਭਾਰਤ ਅਤੇ ਚੀਨ ਦੇ ਫੌਜੀਆਂ ਨੇ ਪੂਰਬੀ ਲੱਦਾਖ ਵਿਚ ਗਲਵਾਨ, ਗੋਗਰਾ ਅਤੇ ਹੌਟ ਸਪ੍ਰਿੰਗ ਇਲਾਕਿਆਂ ਵਿਚ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ। 

ਭਾਵੇਂਕਿ ਚੀਨ ਦੀ ਅਧਿਕਾਰਤ ਮੀਡੀਆ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਵਿਚ ਪੈਗੋਂਗ ਦਾ ਸਪਸ਼ੱਟ ਰੂਪ ਨਾਲ ਜ਼ਿਕਰ ਨਹੀਂ ਕੀਤਾ ਗਿਆ। ਜਦਕਿ ਇਹ ਸਥਾਨ ਦੋਹਾ ਪੱਖਾਂ ਮਤਲਬ ਭਾਰਤ ਅਤੇ ਚੀਨ ਦੇ ਵਿਚ ਟਕਰਾਅ ਦਾ ਇਕ ਮਹੱਤਵਪੂਰਨ ਸਥਾਨ ਰਿਹਾ ਹੈ। ਬੁਲਾਰੇ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਚੀਨ ਅਤੇ ਭਾਰਤ ਨੇ ਹਾਲ ਹੀ ਵਿਚ ਮਿਲਟਰੀ ਅਤੇ ਕੂਟਨੀਤਕ ਮਾਧਿਅਮਾਂ ਜ਼ਰੀਏ ਡੂੰਘੀ ਗੱਲਬਾਤ ਕੀਤੀ ਹੈ। ਵਾਂਗ ਨੇ ਕਿਹਾ,''ਹੁਣ ਸੀਮਾ 'ਤੇ ਫਰੰਟ ਲਾਈਨ ਦੇ ਫੌਜੀਆਂ ਨੇ ਜ਼ਿਆਦਾਤਰ ਸਥਾਨਾਂ 'ਤੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜ਼ਮੀਨੀ ਪੱਧਰ 'ਤੇ ਤਣਾਅ ਘੱਟ ਰਿਹਾ ਹੈ।'' ਉੱਥੇ ਨਵੀਂ ਦਿੱਲੀ ਵਿਚ ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਇਹ ਬਿਆਨ ਸਹੀ ਨਹੀਂ ਹੈ।

ਪੜ੍ਹੋ ਇਹ ਅਹਿਮ ਖਬਰ- ਰੂਸ ਦਾ ਦਾਅਵਾ, 10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ

ਪ੍ਰੈੱਸ ਵਾਰਤਾ ਵਿਚ ਵਾਂਗ ਨੇ ਕਿਹਾ,''ਅਸੀਂ ਕਮਾਂਡਰ ਪੱਧਰ ਦੀਆਂ ਚਾਰ ਦੌਰ ਦੀਆਂ ਵਾਰਤਾਂ ਕੀਤੀਆਂ ਅਤੇ ਸਲਾਹ ਤੇ ਤਾਲਮੇਲ ਲਈ ਕਾਰਜਕਾਰੀ ਸਿਸਟਮ (ਡਬਲਊ.ਐੱਮ.ਸੀ.ਸੀ.) ਦੀਆਂ ਤਿੰਨ ਬੈਠਕਾਂ ਕੀਤੀਆਂ।'' ਉਹਨਾਂ ਨੇ ਕਿਹਾ,''ਹੁਣ ਬਾਕੀ ਮੁੱਦਿਆਂ ਦੇ ਹੱਲ ਲਈ ਕਮਾਂਡਰ ਪੱਧਰ ਦੀ 5ਵੇਂ ਦੌਰ ਦੀ ਵਾਰਤਾ ਦੇ ਅਧਿਐਨ ਦੇ ਲਈ ਅਸੀਂ ਤਿਆਰੀ ਕਰ ਰਹੇ ਹਾਂ। ਅਸੀਂ ਆਸ ਕਰਦੇ ਹਾਂ ਕਿ ਭਾਰਤ ਸਾਡੇ ਵਿਚ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ ਚੀਨ ਦੇ ਨਾਲ ਕੰਮ ਕਰੇਗਾ ਅਤੇ ਸਰਹੱਦੀ ਇਲਾਕੇ ਵਿਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖੇਗਾ।'' ਇਹ ਪੁੱਛੇ ਜਾਣ 'ਤੇ ਕੀ ਕਮਾਂਡਰ ਪੱਧਰ ਦੀ ਅਗਲੇ ਦੌਰ ਦੀ ਵਾਰਤਾ ਕਦੋਂ ਹੋਵੇਗੀ ਦੇ ਜਵਾਬ ਵਿਚ ਵਾਂਗ ਨੇ ਕਿਹਾ ਕਿ ਸਮਾਂ ਆਉਣ 'ਤੇ ਸੂਚਨਾ ਦੇ ਦਿੱਤੀ ਜਾਵੇਗੀ।

ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਭਾਰਤ ਅਤੇ ਚੀਨ ਪੂਰਬੀ ਲੱਦਾਖ ਵਿਚ ਫੌਜੀਆਂ ਨੂੰ ਜਲਦੀ ਅਤੇ ਪੂਰੀ ਤਰ੍ਹਾਂ ਨਾਲ ਹਟਾਉਣ 'ਤੇ ਸਹਿਮਤ ਹੋਏ ਹਨ। ਜਲਦੀ ਹੀ ਹੋਰ ਜ਼ਿਆਦਾ ਮਿਲਟਰੀ ਵਾਰਤਾ ਹੋ ਸਕਦੀਆਂ ਹਨ। ਭਾਰਤ ਨੇ ਚੀਨ ਨੂੰ ਫੌਜੀਆਂ ਨੂੰ ਹਟਾਉਣ 'ਤੇ ਦੋਹਾਂ ਪੱਖਾਂ ਦੇ ਸੀਨੀਅਰ ਮਿਲਟਰੀ ਕਮਾਂਡਰਾਂ ਦੇ ਵਿਚ ਬਣੀ ਸਹਿਮਤੀ ਨੂੰ ਗੰਭੀਰਤਾ ਨਾਲ ਲਾਗੂ ਕਰਨ ਲਈ ਕਿਹਾ ਸੀ।


author

Vandana

Content Editor

Related News