ਚੀਨ : ਬਹੁਵਿਆਹ ਦੀ ਵਕਾਲਤ ਕਰਨ ਦੇ ਦੋਸ਼ ''ਚ ਅਧਿਆਪਕ ਮੁਅੱਤਲ

06/14/2021 6:12:03 PM

ਬੀਜਿੰਗ (ਭਾਸ਼ਾ): ਚੀਨ ਦੇ ਇਕ ਪ੍ਰਮੁੱਖ ਲਾਅ ਸਕੂਲ ਵਿਚ ਇਕ ਅਧਿਆਪਕ ਨੂੰ ਉਸ ਦੀ ਦਲੀਲ ਕਾਰਨ ਮੁਅੱਤਲ ਕਰ ਦਿੱਤਾ ਗਿਆ। ਦਲੀਲ ਵਿਚ ਕਿਹਾ ਗਿਆ ਸੀ ਕਿ ਕੁਝ ਬੁੱਧੀਜੀਵੀਆਂ ਨੂੰ ਬਹੁਵਿਆਹ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਸ਼ੰਘਾਈ ਵਿਚ ਈਸਟ ਚਾਈਨਾ ਯੂਨੀਵਰਸਿਟੀ ਆਫ ਪੌਲੀਟੀਕਲ ਸਾਈਂਸ ਐਂਡ ਲਾਅ ਦੇ ਐਸੋਸੀਏਟ ਪ੍ਰੋਫੈਸਰ ਬਾਓ ਥਿਨਾਨ ਨੇ ਸੋਸ਼ਲ ਮੀਡੀਆ ਮੰਚ 'ਵੀਚੈਟ ਮੋਮੈਂਟਸ' 'ਤੇ ਲਿਖਿਆ ਸੀ ਕਿ ਵਿਆਹ ਅਤੇ ਜ਼ਿੰਦਗੀ ਭਰ ਭੱਤੇ ਦੇ ਮਾਮਲੇ ਵਿਚ ਚੀਨੀ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਦੇ ਨਾਲ ਵਿਸ਼ੇਸ਼ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਇਹ ਸੋਸ਼ਲ ਮੀਡੀਆ ਮੰਚ ਸਿਰਫ ਦੋਸਤਾਂ ਲਈ ਹੀ ਹੈ।

ਪੜ੍ਹੋ ਇਹ ਅਹਿਮ ਖਬਰ- ਨੋਵਾਵੈਕਸ : ਵੱਡੇ ਅਧਿਐਨ 'ਚ ਐਂਟੀ ਕੋਵਿਡ-19 ਟੀਕਾ 90 ਫੀਸਦੀ ਅਸਰਦਾਰ

ਹਾਂਗਕਾਂਗ ਦੇ ਅਖ਼ਬਾਰ ਸਾਊਥ ਚਾਈਨਾ ਮੋਰਨਿੰਗ ਪੋਸਟ ਨੇ ਸੋਮਵਾਰ ਨੂੰ ਖ਼ਬਰ ਦਿੱਤੀ ਕਿ ਬਹੁਵਿਆਹ ਦੇ ਸੰਬੰਧ ਵਿਚ ਉਹਨਾਂ ਦੀ ਟਿੱਪਣੀ ਜਨਤਕ ਮੰਚਾਂ 'ਤੇ ਲੀਕ ਹੋ ਗਈ ਅਤੇ ਇਸ ਰਾਏ ਨੂੰ ਲੈ ਕੇ ਉਹਨਾਂ ਦੀ ਕਾਫੀ ਆਲੋਚਨਾ ਹੋਈ। ਅਖ਼ਬਾਰ ਦੀ ਖ਼ਬਰ ਮੁਤਾਬਕ ਯੂਨੀਵਰਸਿਟੀ ਦੀ ਕਮਿਊਨਿਸਟ ਪਾਰਟੀ ਦੀ ਕਾਰਜ ਕਮੇਟੀ ਦੇ ਤਹਿਤ ਆਉਣ ਵਾਲੀ ਅਧਿਆਪਕਾਂ ਦੀ ਕਾਰਜ ਈਕਾਈ ਨੇ ਪਿਛਲੇ ਹਫ਼ਤੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਗਲਤ ਵਿਚਾਰਾਂ ਨੂੰ ਆਨਲਾਈਨ ਪ੍ਰਕਾਸ਼ਿਤ ਕਰਨ ਕਾਰਨ ਬਾਓ ਨੂੰ ਅਧਿਆਪਨ ਦੇ ਕੰਮ ਤੋਂ ਹਟਾ ਦਿੱਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਜੀ-7 ਸੰਮੇਲਨ ਤੋਂ ਬੌਖਲਾਇਆ ਚੀਨ, ਕਿਹਾ ਹੁਣ 'ਛੋਟੇ ਦੇਸ਼' ਦੁਨੀਆ 'ਤੇ ਨਹੀਂ ਕਰਦੇ ਰਾਜ

ਬਿਆਨ ਵਿਚ ਕਿਹਾ ਗਿਆ ਹੈ ਕਿ ਸੰਸਥਾ ਵੱਲੋਂ ਬਾਓ ਖ਼ਿਲਾਫ਼ ਉਚਿਤ ਕਾਰਵਾਈ ਕੀਤੀ ਜਾਵੇਗੀ। ਬਾਓ ਬਹੁਵਿਆਹ ਦੀ ਵਕਾਲਤ ਕਰਨ ਵਾਲੇ ਇਕੱਲੇ ਵਿਅਕਤੀ ਨਹੀਂ ਹਨ। ਕੁਦਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਯੂ-ਕਵਾਂਗ ਐੱਨਜੀ ਨੇ ਕਰੀਬ ਇਕ ਸਾਲ ਪਹਿਲਾਂ ਇਸੇ ਤਰ੍ਹਾਂ ਦੀ ਰਾਏ ਦਿੱਤੀ ਸੀ। ਉਹਨਾਂ ਨੇ ਪ੍ਰਸਤਾਵ ਦਿਤਾ ਸੀ ਕਿ ਚੀਨ ਵਿਚ ਲਿੰਗ ਅਸੰਤੁਲਨ ਵਿਚ ਸੁਧਾਰ ਲਈ ਚੀਨੀ ਔਰਤਾਂ ਨੂੰ ਕਈ ਪਤੀ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਚੀਨ ਵਿਚ 100 ਕੁੜੀਆਂ ਦੇ ਪਿੱਛੇ ਕਰੀਬ 118 ਮੁੰਡੇ ਪੈਦਾ ਹੁੰਦੇ ਹਨ।


Vandana

Content Editor

Related News