ਬ੍ਰਿਟੇਨ ਦੀ ਖੁਫ਼ੀਆ ਏਜੰਸੀ ਨੇ ਚੀਨ, ਰੂਸ, ਈਰਾਨ ਅਤੇ ਅੱਤਵਾਦ ਨੂੰ ਦੱਸਿਆ ਦੁਨੀਆ ਲਈ ਵੱਡਾ ਖਤਰਾ
Thursday, Dec 02, 2021 - 09:31 AM (IST)
ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)- ਬ੍ਰਿਟੇਨ ਦੇ ਖੁਫੀਆ ਪ੍ਰਮੁੱਖ ਨੇ ਇਕ ਜਨਤਕ ਭਾਸ਼ਣ ਵਿਚ ਕਿਹਾ ਕਿ ਚੀਨ, ਰੂਸ, ਈਰਾਨ ਅਤੇ ਕੌਮਾਂਤਰੀ ਅੱਤਵਾਦ ਦੁਨੀਆ ਦੇ ਚਾਰ ਵੱਡੇ ਖ਼ਤਰੇ ਹਨ। ਬ੍ਰਿਟਿਸ਼ ਵਿਦੇਸ਼ੀ ਖੁਫ਼ੀਆ ਸੇਵਾ ਐੱਮ. ਆਈ. 16 ਦੇ ਪ੍ਰਮੁੱਖ ਰਿਚਰਡ ਮੂਰ ਨੇ ਕਿਹਾ ਕਿ ਚੀਨ ਵਰਗੇ ਦੇਸ਼ ਪ੍ਰਭੂਸੱਤਾ ਅਤੇ ਲੋਕਤੰਤਰ ਨੂੰ ਖ਼ਤਮ ਕਰਨ ਲਈ ਕਰਜ਼ੇ ਦੇ ਜਾਲ ਤੇ ਡਾਟਾ ਦੀ ਵਰਤੋਂ ਕਰ ਰਹੇ ਹਨ। ਰਿਚਰਡ ਮੂਰ ਨੇ ਪਿਛਲੇ ਸਾਲ ਕਾਰਜਭਾਰ ਸੰਭਾਲਣ ਤੋਂ ਬਾਅਦ ਤੋਂ ਆਪਣਾ ਪਹਿਲਾ ਜਨਤਕ ਭਾਸ਼ਣ ਦਿੱਤਾ ਹੈ। ਉਨ੍ਹਾਂ ਨੇ ਇਸ ਬਾਰੇ ਵਿਸਤਾਰ ਤੋਂ ਜਾਣਕਾਰੀ ਵੀ ਦਿੱਤੀ। ਰਿਚਰਡ ਮੂਰ ਨੇ ਕਿਹਾ ਕਿ ਇਹ ਖ਼ਤਰਿਆਂ ਦੀ ਬਦਲਦੀ ਪ੍ਰਵਿਰਤੀ ਹੈ। ਜਿਸਦੇ ਲਈ ਜ਼ਿਆਦਾ ਖੁੱਲ੍ਹੇਪਣ ਦੀ ਲੋੜ ਹੈ, ਜਿਸ ਨੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ‘ਡਿਜੀਟਲ ਯੁੱਗ ਵਿਚ ਮਨੁੱਖੀ ਇੰਟੈਲੀਜੈਂਸ’ ਵਿਸ਼ੇ ’ਤੇ ਦੁਰਲੱਭ ਸੰਬੋਧਨ ਲਈ ਪ੍ਰੇਰਿਤ ਕੀਤਾ ਹੈ। ਮੂਰ ਨੇ ਲੰਡਨ ਵਿਚ ਸਥਿਤ ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ (ਆਈ. ਆਈ. ਐੱਸ. ਐੱਮ.) ਵਿਚ ਆਪਣੇ ਸੰਬੋਧਨ ਵਿਚ ਕਿਹਾ ਕਿ ਰੂਸ, ਚੀਨ ਅਤੇ ਈਰਾਨ ਲੰਬੇ ਸਮੇਂ ਤੋਂ ਤਿੰਨ ਵੱਡੇ ਖ਼ਤਰੇ ਰਹੇ ਹਨ ਅਤੇ ਚੌਥਾ ਵੱਡਾ ਖ਼ਤਰਾ ਕੌਮਾਂਤਰੀ ਅੱਤਵਾਦ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਰੂਸ, ਈਰਾਨ ਅਤੇ ਚੀਨ ਤੋਂ ਵੱ-ਵੱਖ ਤਰ੍ਹਾਂ ਦੇ ਖ਼ਤਰੇ ਦੀ ਪ੍ਰਵਿਰਤੀ ਦਾ ਜ਼ਿਕਰ ਕੀਤਾ।
ਚੀਨ ਦਾ ਯੁਗਾਂਡਾ ਦੇ ਏਅਰਪੋਰਟ ’ਤੇ ਕਬਜ਼ਾ
ਰਿਚਰਡ ਮੂਰ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਕਿਸ ਤਰ੍ਹਾਂ ਰੂਸ, ਈਰਾਨ ਅਤੇ ਚੀਨ ਦੁਨੀਆ ਲਈ ਖਤਰਾ ਬਣੇ ਹੋਏ ਹਨ। ਯੁਗਾਂਡਾ ਦੀ ਸਰਕਾਰ ਨੇ ਆਪਣਾ ਸਭ ਤੋਂ ਅਹਿਮ ਏਅਰਪੋਰਟ ਗੁਆ ਲਿਆ ਹੈ ਕਿਉਂਕਿ ਚੀਨ ਤੋਂ ਲਿਆ ਕਰਜ਼ਾ ਸਰਕਾਰ ਉਸਨੂੰ ਮੋੜ ਨਹੀਂ ਸਕੀ। ਇਹ ਰਿਪੋਰਟ ਅਫਰੀਕੀ ਮੀਡੀਆ ਵਿਚ ਪ੍ਰਕਾਸ਼ਿਤ ਹੋਈ ਹੈ। ਚੀਨ ਨੇ ਨਾਲ ਯੁਗਾਂਡਾ ਦਾ ਸਮਝੌਤਾ ਹੋਇਆ ਸੀ, ਜਿਸ ਵਿਚ ਕਰਜ਼ਾ ਲੈਣ ਦੌਰਾਨ ਕੁਝ ਸ਼ਰਤਾਂ ਰੱਖੀ ਗਈ ਸੀ। ਇਨ੍ਹਾਂ ਸ਼ਰਤਾਂ ਵਿਚ ਏਅਰਪੋਰਟ ਨੂੰ ਲੈ ਕੇ ਵੀ ਜ਼ਿਕਰ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਂਟੇਬੇ ਏਅਰਪੋਰਟ ਅਤੇ ਹੋਰ ਯੁਗਾਂਡਾ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ ਅਤੇ ਚੀਨੀ ਉਧਾਰਦਾਤਾਵਾਂ ਵਲੋਂ ਕਰਜ਼ਾ ਦੀ ਵਿਚੋਲਗੀ ਨੂੰ ਸੰਭਾਲਣ ’ਤੇ ਸਹਿਮਤੀ ਬਣ ਗਈ ਹੈ।
ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ: ਅੰਤਰਰਾਸ਼ਟਰੀ ਯਾਤਰੀਆਂ 'ਤੇ ਇਹ ਸਖ਼ਤ ਨਿਯਮ ਲਾਗੂ ਕਰ ਸਕਦੈ ਅਮਰੀਕਾ
ਰੂਸ ਯੂਕ੍ਰੇਨ ਲਈ ਖਤਰਨਾਕ
ਨਾਟੋ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ ਨੂੰ ਅਸਥਿਰ ਕਰਨ ਦੀ ਕੋਈ ਵੀ ਕੋਸ਼ਿਸ਼ ਇਕ ਮਹਿੰਗੀ ਗਲਤੀ ਸਾਬਿਤ ਹੋ ਸਕਦੀ ਹੈ। ਰੂਸ ਨੇ ਦੋਸ਼ਾਂ ਤੋਂ ਨਾਂਹ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਯੂਕ੍ਰੇਨ ’ਤੇ ਹਮਲੇ ਦੀ ਯੋਜਨਾ ਨਹੀਂ ਬਣਾ ਰਿਹਾ ਹੈ। ਜਰਮਨੀ ਦੇ ਵਿਦੇਸ਼ ਮੰਤਰੀ ਹੇਈਕੋ ਮਾਸ ਨੇ ਕਿਹਾ ਕਿ ਰੂਸ ਕਿਸੇ ਵੀ ਤਰ੍ਹਾਂ ਦੀ ਹਮਲਾਵਰ ਨੀਤੀ ਲਈ ਭਾਰੀ ਕੀਮਤ ਚੁਕਾਏਗਾ। ਜਵਾਬ ’ਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਕਿਹਾ ਕਿ ਇਹ ਰੂਸ ਦੇ ਧੀਰਜ ਦੀ ਪ੍ਰੀਖਿਆ ਲੈਣ ਵਰਗਾ ਹੈ ਅਤੇ ਇਹ ਉਸਨੂੰ ਸਖਤ ਜਵਾਬ ਦੇਣ ਲਈ ਮਜ਼ਬੂਰ ਕਰੇਗਾ। ਰੂਸੀ ਰਾਸ਼ਟਰਪਤੀ ਨੇ ਇਕ ਆਨਲਾਈਨ ਨਿਵੇਸ਼ ਮੰਚ ਦੇ ਉਮੀਦਵਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਨਾਟੋ ਦੇ ਪੂਰਬ ਵਲੋਂ ਵਿਸਤਾਰ ਨਾਲ ਮਾਸਕੋ ਦੇ ਮੁੱਖ ਸੁਰੱਖਿਆ ਹਿੱਤਾਂ ਨੂੰ ਖਤਰਾ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦੀ ਜਿੱਤ 'ਤੇ UK ਦੀ MP ਪ੍ਰੀਤ ਗਿੱਲ ਨੇ ਦਿੱਤੀ ਵਧਾਈ, ਦੱਸਿਆ ਸਭ ਤੋਂ ਵੱਡਾ ਸਮਾਜਿਕ ਅੰਦੋਲਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।