ਚੀਨ ਨੇ ਬਣਾਇਆ ਸੂਰਜੀ ਊਰਜਾ ''ਤੇ ਆਧਾਰਿਤ ਪਰਮਾਣੂ ਰਿਐਕਟਰ

Sunday, Dec 01, 2019 - 10:11 AM (IST)

ਚੀਨ ਨੇ ਬਣਾਇਆ ਸੂਰਜੀ ਊਰਜਾ ''ਤੇ ਆਧਾਰਿਤ ਪਰਮਾਣੂ ਰਿਐਕਟਰ

ਬੀਜਿੰਗ (ਬਿਊਰੋ): ਚੀਨ ਨੇ ਸੂਰਜੀ ਊਰਜਾ ਮਤਲਬ ਫਿਊਜ਼ਨ 'ਤੇ ਆਧਾਰਿਤ ਪਰਮਾਣੂ ਰਿਐਕਟਰ ਤਿਆਰ ਕਰ ਲਿਆ ਹੈ। ਰਿਐਕਟਰ ਐੱਚ.ਐੱਲ.-2ਐੱਮ ਨੂੰ ਸਿਚੁਆਨ ਸੂਬੇ ਦੀ ਰਾਜਧਾਨੀ ਚੇਂਗਦੁ ਵਿਚ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਐਕਟਰ 2020 ਵਿਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦੇ ਜ਼ਰੀਏ ਚੀਨ ਪਥਰਾਟ ਬਾਲਣ ਮਤਲਬ ਪੈਟਰੋਲ-ਕੋਲਾ-ਡੀਜ਼ਲ 'ਤੇ ਨਿਰਭਰਤਾ ਘੱਟ ਕਰਨੀ ਚਾਹੁੰਦਾ ਹੈ। 

ਸੂਰਜ ਵਿਚ ਪਰਮਾਣੂ ਫਿਊਜ਼ਨ ਹੀ ਹੁੰਦਾ ਹੈ। ਇਸ ਪ੍ਰਕਿਰਿਆ ਵਿਚ ਹਾਈਡ੍ਰੋਜਨ ਦੇ ਦੋ ਪਰਮਾਣੂ ਮਿਲ ਕੇ ਹੀਲੀਅਮ ਬਣਾਉਂਦੇ ਹਨ। ਫਿਊਜ਼ਨ ਆਧਾਰਿਤ ਰਿਐਕਟਰ ਬਣਾ ਕੇ ਚੀਨ ਸਪੱਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਪ੍ਰਦੂਸ਼ਣ ਰਹਿਤ ਊਰਜਾ ਦੀ ਸਪਲਾਈ ਵਿਚ ਕਦੇ ਰੁਕਾਵਟ ਨਹੀਂ ਪਵੇਗੀ। ਫਿਊਜ਼ਨ ਆਧਾਰਿਤ ਤਕਨੀਕ 'ਤੇ ਰਿਐਕਟਰ ਬਣਾਉਣਾ ਕਾਫੀ ਮਹਿੰਗਾ ਹੈ। ਕਈ ਵਿਗਿਆਨੀ ਇਸ ਨੂੰ ਪਥਰਾਟ ਬਾਲਣ ਦੇ ਵਿਕਲਪ ਬਣਾਉਣ ਲਈ ਅਵਿਵਹਾਰਕ ਦੱਸਦੇ ਹਨ। ਬੀਜਿੰਗ ਦੀ ਸਿੰਧੁਆ ਯੂਨੀਵਰਸਿਟੀ ਵਿਚ ਪ੍ਰੋਫੈਸਰ ਗਾਓ ਝੇ ਦੇ ਮੁਤਾਬਕ,''ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਸਾਨੂੰ ਸਾਰੀਆਂ ਸਮੱਸਿਆਵਾਂ ਨੂੰ ਹੱਲ ਮਿਲ ਜਾਵੇਗਾ ਪਰ ਜੇਕਰ ਅਸੀਂ ਕੁਝ ਨਹੀਂ ਕਰਾਂਗੇ ਤਾਂ ਸਮੱਸਿਆਵਾਂ ਕਦੇ ਹੱਲ ਨਹੀਂ ਹੋ ਸਕਣਗੀਆਂ।''

ਚੀਨ ਇੰਟਰਨੈਸ਼ਨਲ ਥਰਮੋਨਿਊਕਲੀਅਰ ਐਕਸਪੈਰੀਮੈਂਟਲ ਰਿਐਕਟਰ (ਆਈ.ਟੀ.ਈ.ਆਰ.) ਪ੍ਰਾਜੈਕਟ ਦਾ ਮੈਂਬਰ ਹੈ। ਇਸ ਵਿਚ ਭਾਰਤ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਰੂਸ ਵੀ ਮੈਂਬਰ ਹਨ। ਫਿਲਹਾਲ ਫਰਾਂਸ ਦੁਨੀਆ ਦਾ ਸਭ ਤੋਂ ਮਹਿੰਗਾ ਪ੍ਰਾਜੈਕਟ ਬਣਾ ਰਿਹਾ ਹੈ। ਇਸ ਵਿਚ 15.5 ਬਿਲੀਅਨ ਪੌਂਡ (1.4 ਲੱਖ ਕਰੋੜ ਰੁਪਏ) ਦਾ ਫਿਊਜ਼ਨ ਰਿਐਕਟਰ ਬਣਾਇਆ ਜਾ ਰਿਹਾ ਹੈ। ਇਸ ਵਿਚ ਹਾਲੇ ਸੀਮਤ ਪੱਧਰ 'ਤੇ ਬਿਜਲੀ ਬਣਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਰਿਐਕਟਰ 2025 ਤੱਕ ਕੰਮ ਕਰਨ ਲੱਗੇਗਾ। 1960 ਦੇ ਦਹਾਕੇ ਵਿਚ ਸੋਵੀਅਤ ਸੰਘ (ਹੁਣ ਰੂਸ) ਨੇ ਟੋਕਾਮੇਕ ਨਾਮ ਦਾ ਫਿਊਜ਼ਨ ਰਿਐਕਟਰ ਸਥਾਪਿਤ ਕਰਨ ਦੀ ਕੋਸ਼ਿਸ ਕੀਤੀ ਸੀ।


author

Vandana

Content Editor

Related News