ਚੀਨ ਨੇ ਨੇਪਾਲ ਦੀ 150 ਹੈਕਟੇਅਰ ਜ਼ਮੀਨ ''ਤੇ ਕੀਤਾ ਕਬਜ਼ਾ, ਬਣਾ ਰਿਹਾ ਮਿਲਟਰੀ ਠਿਕਾਣੇ

11/04/2020 3:57:40 PM

ਕਾਠਮੰਡੂ (ਬਿਊਰੋ): ਨੇਪਾਲ ਦੇ ਸਿਆਸਤਦਾਨਾਂ ਨੇ ਦੇਸ਼ ਲਗਾਇਆ ਹੈ ਕਿ ਚੀਨ ਨੇ ਨੇਪਾਲ ਦੇ 150 ਹੈਕਟੇਅਰ ਖੇਤਰ 'ਤੇ ਕਬਜ਼ਾ ਕਰ ਲਿਆ ਹੈ। ਬ੍ਰਿਟੇਨ ਸਥਿਤ ਟੇਲੀਗ੍ਰਾਫ ਦੀ ਇਕ ਰਿਪੋਰਟ ਦੇ ਮੁਤਾਬਕ, ਚੀਨ ਨੇ ਮਈ ਵਿਚ ਪੰਜ ਸਰਹੱਦੀ ਜ਼ਿਲ੍ਹਿਆਂ ਦੀ ਜ਼ਮੀਨ ਕਥਿਤ ਤੌਰ 'ਤੇ ਜ਼ਬਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਮੈਂਬਰਾਂ ਨੂੰ ਸਰਹੱਦ ਪਾਰ ਇਹਨਾਂ ਰਾਖਵੇਂ ਖੇਤਰਾਂ ਵਿਚ ਭੇਜ ਰਿਹਾ ਹੈ। ਪੀ.ਐੱਲ.ਏ. ਨੇ ਮਈ ਮਹੀਨੇ ਤੋਂ ਆਪਣੇ ਸੈਨਿਕਾਂ ਨੂੰ ਸਰਹੱਦ ਪਾਰ ਕਰਾ ਕੇ ਹੁਮਲਾ ਜ਼ਿਲ੍ਹੇ ਵਿਚ ਲਿਮੀ ਘਾਟੀ ਅਤੇ ਹਿਲਸਾ ਵਿਚ ਪਹਿਲਾਂ ਗੱਡੇ ਗਏ ਪੱਥਰ ਦੇ ਥੰਮ੍ਹ ਨੂੰ ਅੱਗੇ ਵਧਾਇਆ। ਪੱਥਰ ਦੇ ਇਹ ਥੰਮ੍ਹ ਮਿਲਟਰੀ ਠਿਕਾਣਿਆਂ ਦੇ ਨਿਰਮਾਣ ਦੇ ਪਹਿਲਾਂ ਤੋਂ ਹੀ ਨੇਪਾਲੀ ਖੇਤਰ ਵਿਚ ਸਰਹੱਦ ਦੀ ਹੱਦਬੰਦੀ ਕਰਨ ਲਈ ਗੱਡੇ ਗਏ ਸਨ। ਡੇਲੀ ਟੇਲੀਗ੍ਰਾਫ ਨੇ ਦਾਅਵਾ ਕੀਤਾ ਹੈ ਕਿ ਉਹਨਾ ਦੇ ਰਿਪੋਟਰਾਂ ਨੇ ਇਹਨਾਂ ਠਿਕਾਣਿਆਂ ਦੀ ਤਸਵੀਰਾਂ ਦੇਖੀਆਂ ਹਨ।

ਪੀ.ਐੱਲ.ਏ. ਸੈਨਿਕਾਂ ਨੇ ਕਥਿਤ ਤੌਰ 'ਤੇ ਗੋਰਖਾ ਜ਼ਿਲ੍ਹੇ ਦੇ ਨੇਪਾਲੀ ਖੇਤਰ ਵਿਚ ਵੀ ਸਰਹੱਦ ਵਾਲੇ ਥੰਮ੍ਹ ਨੂੰ ਅੱਗੇ ਵਧਾਇਆ। ਤਿੱਬਤ ਖੁਦਮੁਖਤਿਆਰੀ ਖੇਤਰ ਵਿਚ ਚੀਨੀ ਇੰਜੀਨੀਅਰਾਂ ਵੱਲੋ ਕੁਦਰਤੀ ਸਰਹੱਦ ਦੇ ਰੂਪ ਵਿਚ ਕੰਮ ਕਰਨ ਵਾਲੀਆਂ ਨਦੀਆਂ ਦੀ ਗਤੀ ਨੂੰ ਡਾਇਵਰਟ ਕਰਨ ਦੇ ਬਾਅਦ ਰਾਸੁਵਾ, ਸਿੰਧੁਪਾਲ ਚੌਂਕ ਅਤੇ ਸੈਂਕੁਵਾਸਾ ਜ਼ਿਲ੍ਹਿਆਂ ਵਿਚ ਹੋਰ ਜ਼ਿਆਦਾ ਤਬਾਹੀ ਹੋਈ। ਦੀ ਟੇਲੀਗ੍ਰਾਫ ਦੇ ਮੁਤਾਬਕ, ਨੇਪਾਲ ਵਿਚ ਵਰਤਮਾਨ ਵਿਚ ਨੇਪਾਲ ਕਮਿਊਨਿਸਟ ਪਾਰਟੀ (ਐੱਨ.ਸੀ.ਪੀ.) ਦਾ ਸ਼ਾਸਨ ਹੈ। ਜੋ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ.ਸੀ.ਪੀ.) ਨੂੰ ਇਕ ਵਿਚਾਰਧਾਰਕ ਭਰਾ ਦੇ ਰੂਪ ਵਿਚ ਦੇਖਦਾ ਹੈ। ਇਸ ਲਈ ਸਰਕਾਰ ਦਾ ਇਸ ਮਾਮਲੇ ਵਿਚ ਰਵੱਈਆ ਠੰਡਾ ਹੈ। ਇਹੀ ਕਾਰਨ ਹੈ ਕਿ ਨੇਪਾਲੀ ਸਿਆਸਤਦਾਨਾਂ ਨੇ ਸਰਕਾਰ 'ਤੇ ਆਪਣੇ ਸਭ ਤੋਂ ਮਹੱਤਵਪੂਰਨ ਵਪਾਰਕ ਹਿੱਸੇਦਾਰ ਅਤੇ ਖੇਤਰੀ ਸਹਿਯੋਗੀ ਨੂੰ ਨਾਰਾਜ਼ ਕਰਨ ਦੇ ਡਰ ਨਾਲ ਚੁੱਪ ਰਹਿਣ ਦਾ ਦੋਸ਼ ਲਗਾਇਆ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ : ਭਾਰਤੀ ਮੂਲ ਦੇ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਤੀਜੀ ਵਾਰ ਜੇਤੂ

ਚੀਨੀ ਵਿਦੇਸ਼ ਮੰਤਰਾਲੇ ਦਾ ਬਿਆਨ
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਬ੍ਰਿਟੇਨ ਦੀ ਅਖ਼ਬਾਰ ਦੀ ਟੇਲੀਗ੍ਰਾਫ ਦੀ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਰਿਪੋਰਟ ਤੱਥਾਂ 'ਤੇ ਆਧਾਰਿਤ ਨਹੀਂ ਹੈ ਅਤੇ ਪੂਰੀ ਤਰ੍ਹਾਂ ਅਫਵਾਹ ਹੈ। ਪਿਛਲੇ ਮਹੀਨੇ ਚੀਨ ਸਰਕਾਰ ਦਾ ਪੱਖ ਰੱਖਦਿਆਂ ਗਲੋਬਲ ਟਾਈਮਜ਼ ਨੇ ਲਿਖਿਆ ਸੀ ਕਿ ਨੇਪਾਲ ਦੇ ਸਰਵੇਖਣ ਕਰਮੀ ਘੱਟ ਪੇਸ਼ੇਵਰ ਅਤੇ ਘੱਟ ਸਿਖਲਾਈ ਪ੍ਰਾਪਤ ਹਨ। ਇਸ ਲਈ ਉਹ ਸਰਹੱਦ ਨਿਰਧਾਰਤ ਕਰਨ ਦੇ ਕੰਮ ਵਿਚ ਬਹੁਤ ਗਲਤੀਆਂ ਕਰ ਰਹੇ ਹਨ।ਚੀਨ ਨੇ ਕਿਹਾ ਕਿ ਨੇਪਾਲ ਦੀ ਸਰਵੇਖਣ ਟੀਮ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕਰ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦੇ ਪੁੱਤਰ ਨੇ ਪੇਸ਼ ਕੀਤਾ ਭਾਰਤ ਦਾ ਵਿਵਾਦਮਈ ਨਕਸ਼ਾ, ਦੱਸਿਆ ਬਿਡੇਨ ਸਮਰਥਕ ਦੇਸ਼

ਚੀਨ ਦੇ ਗਲੋਬਲ ਟਾਈਮਜ਼ ਨੇ ਇਹ ਵੀ ਕਿਹਾ ਸੀ ਕਿ ਇਹ ਪਿੰਡ ਤਿੱਬਤ ਦਾ ਹਿੱਸਾ ਹੈ ਨਾ ਕਿ ਨੇਪਾਲ ਦਾ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਨੇ ਇਸ ਵਿਵਾਦ ਵਿਚ ਭਾਰਤੀ ਮੀਡੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਭਾਰਤੀ ਮੀਡੀਆ 'ਤੇ ਨੇਪਾਲ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਦੋਸ਼ ਲਗਾਇਆ। ਟੇਲੀਗ੍ਰਾਫ ਨੇ ਨੇਪਾਲੀ ਕਾਂਗਰਸ ਪਾਰਟੀ ਦੇ ਇਕ ਸਾਂਸਦ ਜੀਵਨ ਬਹਾਦੁਰ ਸ਼ਾਹੀ ਦੇ ਹਵਾਲੇ ਨਾਲ ਕਿਹਾ ਕਿ ਚੀਨ ਨੂੰ ਨੇਪਾਲ ਵਿਚ  ਕਿਉਂ ਆਉਣਾ ਚਾਹੀਦਾ ਹੈ ਜਦਕਿ ਚੀਨ ਪਹਿਲਾਂ ਤੋਂ ਹੀ ਸਾਡੇ ਛੋਟੇ ਦੇਸ਼ ਦੇ ਆਕਾਰ ਨਾਲੋਂ 60 ਗੁਣਾ ਹੈ। ਨੇਪਾਲ ਦੀ ਵਿਰੋਧੀ ਪਾਰਟੀ ਨੇਪਾਲ ਕਾਂਗਰਸ ਨੇ ਪਹਿਲਾਂ ਵੀ ਚੀਨ 'ਤੇ ਦੋਸ਼ ਲਗਾਇਆ ਸੀ ਕਿ ਚੀਨ ਨੇ ਨੇਪਾਲ ਦੇ ਹੁਮਲਾ ਜ਼ਿਲ੍ਹੇ ਵਿਚ ਇਕ ਪਿੰਡ ਦਾ ਨਿਰਮਾਣ ਕੀਤਾ ਹੈ।


Vandana

Content Editor

Related News