ਚੀਨ ਨੂੰ ਆਪਣੇ ਗੁਆਂਢੀ ਮਿਆਂਮਾਰ ਤੋਂ ਵੀ ਖਤਰਾ ਆਉਂਦਾ ਹੈ ਨਜ਼ਰ''

Monday, Jan 04, 2021 - 02:18 PM (IST)

ਚੀਨ ਨੂੰ ਆਪਣੇ ਗੁਆਂਢੀ ਮਿਆਂਮਾਰ ਤੋਂ ਵੀ ਖਤਰਾ ਆਉਂਦਾ ਹੈ ਨਜ਼ਰ''

ਬੀਜਿੰਗ (ਬਿਊਰੋ) ਚੀਨ ਨੂੰ ਹੁਣ ਆਪਣੇ ਗੁਆਂਢੀ ਦੇਸ਼ ਮਿਆਂਮਾਰ ਤੋਂ ਵੀ ਖਤਰਾ ਨਜ਼ਰ ਆਉਣ ਲੱਗਾ ਹੈ। ਇਸ ਲਈ ਚੀਨ ਨੇ ਤੈਅ ਕੀਤਾ ਹੈ ਕਿ ਉਹ ਆਪਣੀ ਲੱਗਭਗ ਦੋ ਹਜ਼ਾਰ ਕਿਲੋਮੀਟਰ ਲੰਬੀ ਸਰਹੱਦ 'ਤੇ ਵਾੜ ਲਗਾਏਗਾ। ਇਸ ਗੱਲ ਨੂੰ ਲੈ ਕੇ ਮਿਆਂਮਾਰ ਦੀ ਮਿਲਟਰੀ ਸਰਕਾਰ ਕਾਫੀ ਨਾਰਾਜ਼ ਹੈ। ਉਸ ਨੇ ਚੀਨ 'ਤੇ 1961 ਵਿਚ ਹੋਏ ਸਰਹੱਦੀ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਮਿਆਂਮਾਰ ਦੇ ਉੱਤਰੀ ਹਿੱਸੇ ਹਨ ਅਤੇ ਕਾਚਿਨ ਰਾਜ ਦੱਖਣੀ ਚੀਨ ਦੇ ਯੁਨਾਨ ਸੂਬੇ ਨਾਲ ਲੱਗਿਆ ਹੋਇਆ ਹੈ। ਦੋਹਾਂ ਦੇਸ਼ਾਂ ਦੇ ਵਿਚਸਾਲ 1961 ਵਿਚ ਇਕ ਸਮਝੌਤਾ ਹੋਇਆ ਸੀ ਜਿਸ ਦੇ ਮੁਤਾਬਕ ਕੋਈ ਵੀ ਨਿਰਧਾਰਤ ਸਰਹੱਦ ਦੇ 10 ਮੀਟਰ ਦੇ ਅੰਦਰ ਕਿਸੇ ਤਰ੍ਹਾਂ ਦਾ ਨਿਰਮਾਣ ਨਹੀਂ ਕਰਵਾਏਗਾ ਪਰ ਸੂਤਰਾਂ ਦੇ ਮੁਤਾਬਕ ਚੀਨ 2 ਹਜ਼ਾਰ ਲੰਬੀ ਸਰਹੱਦ ਦੇ 660 ਕਿਲੋਮੀਟਰ ਇਲਾਕੇ ਵਿਚ ਕੰਢਿਆਲੀ ਤਾਰਾਂ ਵਾਲੀ ਵਾੜਾ ਲਗਾ ਚੁੱਕਾ ਹੈ ਜਿਸ 'ਤੇ ਮਿਆਮਾਂਰ ਨੂੰ ਇਤਰਾਜ਼ ਹੈ। 

ਚੀਨ ਨਾ ਸਿਰਫ ਸਰਹੱਦ 'ਤੇ ਕੰਢਿਆਲੀ ਤਾਰਾਂ ਵਾਲੀ ਵਾੜ ਲਗਾ ਰਿਹਾ ਹੈ ਸਗੋਂ ਵਾੜਾਂ ਦੇ ਉੱਪਰੀ ਹਿੱਸੇ ਵਿਚ ਕਲੋਜ਼ ਸਰਕਿਟ ਕੈਮਰੇ ਵੀ ਲਗਵਾ ਰਿਹਾ ਹੈ। ਚੀਨ ਨੇ ਵਾੜ ਲਗਾਉਣ ਦੇ ਜਿਹੜੇ ਤਰਕ ਦੁਨੀਆ ਦੇ ਸਾਹਮਣੇ ਦਿੱਤੇ ਹਨ ਇਹਨਾਂ ਵਿਚੋਂ ਪ੍ਰਮੁੱਖ ਹੈ ਕਿ ਚੀਨ ਨਾਲ ਲੱਗਦੇ ਮਿਆਂਮਾਰ ਦੇ ਖੇਤਰਾਂ ਵਿਚ ਕਈ ਚੀਨੀ ਨਾਗਰਿਕ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਰਹਿੰਦੇ ਹਨ ਜਿਹਨਾਂ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੂਆਘਰ ਚਲਾਉਣਾ, ਗਲਤ ਕਾਰੋਬਾਰ ਕਰਨ ਵਾਲੇ ਗੈਂਗ ਦਾ ਸੰਚਾਲਨ ਕਰਨਾ ਸ਼ਾਮਲ ਹੈ। ਚੀਨ ਅਤੇ ਮਿਆਂਮਾਰ ਦੇ ਵਿਚ ਚੀਨ ਨੂੰ ਸਰਹੱਦ 'ਤੇ ਗੈਰ ਕਾਨੂੰਨੀ ਢੰਗ ਨਾਲ ਆਵਾਜਾਈ ਕਰਨਾ ਆਸਾਨ ਹੈ ਇਸ ਨੂੰ ਰੋਕਣ ਦੇ ਲਈ ਚੀਨ ਨੇ ਵਾੜ ਲਗਾਉਣ ਦਾ ਤਰਕ ਦਿੱਤਾ ਹੈ। 

ਜਿਵੇਂ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਚੀਨ ਕਦੇ ਅਸਲੀ ਵਜ੍ਹਾ ਨਹੀਂ ਦੱਸਦਾ। ਉਹ ਸੱਚਾਈ ਲੁਕਾਉਣ ਅਤੇ ਦੁਨੀਆ ਨੂੰ ਧੋਖਾ ਦੇਣ ਵਿਚ ਮਾਹਰ ਹੈ। ਚੀਨ ਦੇ ਵਾੜ ਲਗਾਉਣ ਦੀ ਅਸਲੀ ਵਜ੍ਹਾ ਉਇਗਰ ਮੁਸਲਮਾਨਾਂ ਨੂੰ ਦੱਖਣੀ ਚੀਨ ਦੇ ਯੁਨਾਨ ਸੂਬੇ ਤੋਂ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚ ਜਾਣ ਤੋਂ ਰੋਕਣਾ ਹੈ। ਪਹਿਲਾਂ ਵੀ ਕਈ ਉਇਗਰ ਮੁਸਲਮਾਨ ਚੀਨ ਵਿਚ ਸ਼ੋਸ਼ਣ ਤੋਂ ਬਚਣ ਲਈ ਇਸੇ ਰਸਤੇ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਵਿਚ ਸ਼ਰਨ ਲੈਣ ਲਈ ਭੱਜ ਚੁੱਕੇ ਹਨ। ਇਸ ਦੇ ਇਲਾਵਾ ਚੀਨ ਇਹ ਵੀ ਨਹੀ ਚਾਹੁੰਦਾ ਕਿ ਉਸ ਦੇ ਦੱਖਣੀ ਗਰੀਬ ਰਾਜਾਂ ਦੇ ਪ੍ਰਵਾਸੀ ਮਜ਼ਦੂਰ ਮਿਆਂਮਾ ਸਰਹੱਦ ਪਾਰ ਕਰ ਕੇ ਵਿਅਤਨਾਮ ਵਿਚ ਮਜ਼ਦੂਰੀ ਕਰਨ ਲਈ ਜਾਣ।ਚੀਨ ਦੀ ਸਰਹੱਦੀ ਵਾੜ ਚੀਨ-ਮਿਆਂਮਾਰ ਆਰਥਿਕ ਕੋਰੀਡੋਰ ਦੀ ਉਲੰਘਣਾ ਵੀ ਕਰਦੀ ਹੈ। ਕਿਉਂਕਿ ਚੀਨ ਨੇ ਬਹੁਤ ਸਾਰਾ ਨਿਵੇਸ਼ ਮਿਆਂਮਾਰ ਵਿਚ ਕੀਤਾ ਹੈ। ਇਸ ਨੂੰ ਲੈਕੇ ਮਿਆਂਮਾਰ ਦਾ ਸ਼ਾਸਕ ਵਰਗ ਅਤੇ ਆਮ ਲੋਕ ਬਹੁਤ ਨਾਰਾਜ਼ ਹੈ। 

ਮਿਆਂਮਾਰ ਨੇ ਚੀਨ 'ਤੇ ਆਰਥਿਕ ਕੋਰੀਡੋਰ ਨੂੰ ਲੈ ਕੇ ਇਹ ਵੀ ਦੋਸ਼ ਲਗਾਇਆ ਹੈ ਕਿ ਚੀਨ ਦੇ ਨਾਲ ਵਪਾਰ ਘੱਟ ਕੇ ਅੱਧਾ ਰਹਿ ਗਿਆ ਹੈ। ਹੁਣ ਮਿਆਂਮਾਰ ਦੇ ਚੀਨੀ ਨਿਵੇਸ਼ ਨੂੰ ਘੱਟ ਕਰਨ ਲਈ ਆਪਣਾ ਬਾਜ਼ਾਰ ਅੰਤਰਰਾਸ਼ਟਰੀ ਕੰਪਨੀਆਂ ਦੇ ਲਈ ਖੋਲ੍ਹ ਦਿੱਤੇ ਹਨ। ਜਿਸ ਨਾਲ ਮਿਆਂਮਾਰ ਦੇ ਬਾਜ਼ਾਰ ਵਿਚ ਚੀਨ ਦਾ ਪ੍ਰਭਾਵ ਹੁਣ ਘੱਟਣ ਲੱਗਾ ਹੈ। ਪਹਿਲਾਂ ਚੀਨ ਅਤੇ ਮਿਆਂਮਾਰ ਦੀ ਮਿਲਟਰੀ ਸਰਕਾਰ ਦੇ ਵਿਚ ਸੰਬੰਧ ਬਹੁਤ ਚੰਗੇ ਸਨ ਪਰ ਪਿਛਲੇ ਕੁਝ ਸਾਲਾਂ ਤੋ ਅਖੰਡਤਾ ਨੂੰ ਖਤਰਾ ਪੈਦਾ ਹੋਇਆ ਹੈ। ਮਿਆਂਮਾਰ ਦੀ ਸੈਨਾ ਜਨਰਲ ਮਿਨ ਆਂਗ ਹੇਯਾਂਗ ਨੇ ਇਸ ਸਾਲ ਦੇ ਸ਼ੁਰੂਆਤ ਵਿਚ ਰੂਸ ਵਿਚ ਪੱਤਰਕਾਰ ਸੰਮੇਲਨ ਵਿਚ ਬਿਨਾਂ ਚੀਨ ਦਾ ਨਾਮ ਲਏ ਚੀਨ 'ਤੇ ਮਿਆਂਮਾਰ ਵਿਚ ਹਥਿਆਰਾਂ ਦੀ ਸਪਲਾਈ ਨਾਲ ਅਰਾਜਕਤਾ ਫੈਲਾਉਣ ਦਾ ਦੋਸ਼ ਲਗਾਇਆ ਸੀ। 

ਅਸਲ ਵਿਚ ਚੀਨ ਰਖਾਇਨ ਸੂਬੇ ਵਿਚ ਅਰਾਕਾਨ ਸੈਨਾ ਅਤੇ ਅਰਾਕਾਨ ਰੋਹਿੰਗਿਆ ਸਾਲਵੇਸ਼ਨ ਆਰਮੀ ਨੂੰ ਬੀਜਿੰਗ ਹਥਿਆਰਾਂ ਅਤੇ ਰਾਸ਼ੀ ਦੀ ਸਪਲਾਈ ਕਰਦਾ ਹੈ। ਇਸ ਦੇ ਇਲਾਵਾ ਇੱਥੇ ਸਰਗਰਮ ਸੰਗਠਨ ਵੀ ਹਨ। ਇਹ ਚੀਨ ਦੀ ਲੁਕੀ ਹੋਈ ਚਾਲ ਦਾ ਇਕ ਹਿੱਸਾ ਹੈ ਜਿਸ ਦੀ ਜ਼ਰੀਏ ਚੀਨ ਆਪਣੇ ਗੁਆਂਢੀ ਦੇਸ਼ ਵਿਚ ਅਸਥਿਰਤਾ ਪੈਦਾ ਕਰ ਕੇ ਖੁਦ ਆਰਥਿਕ ਰੂਪ ਨਾਲ ਸੰਪੰਨ ਰਹਿਣਾ ਚਾਹੁੰਦਾ ਹੈ। ਇਸ ਨਾਲ ਚੀਨ ਨੂੰ ਦੋ ਫਾਇਦੇ ਹੋਣਗੇ। ਪਹਿਲਾਂ ਇਸ ਬਹਾਨੇ ਉਹ ਹਥਿਆਰਾਂ ਦੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਆਪਣੇ ਪੈਰ ਜਮਾਏਗਾ ਅਤੇ ਦੂਜਾ ਜਦੋਂ ਚੀਨ ਦੇ ਗੁਆਂਢੀ ਅਸਥਿਰ ਹੋਣਗੇ ਤਾਂ ਇਹਨਾਂ ਦੇਸ਼ਾਂ ਵਿਚ ਖਪਤਕਾਰਾਂ ਲਈ ਸਾਰਾ ਸਾਮਾਨ ਚੀਨ ਤੋਂ ਜਾਵੇਗਾ, ਇਸ ਨਾਲ ਵੀ ਚੀਨ ਨੂੰ ਆਰਥਿਕ ਲਾਭ ਹੋਵੇਗਾ।
 


author

Vandana

Content Editor

Related News