ਅਮਰੀਕੀ ਕੰਪਨੀ ਦੀ ਮਦਦ ਨਾਲ 70 ਕਰੋੜ ਪੁਰਸ਼ਾਂ ਦਾ DNA ਇਕੱਠਾ ਕਰ ਰਿਹੈ ਚੀਨ

06/18/2020 4:19:08 PM

ਬੀਜਿੰਗ (ਬਿਊਰੋ): ਦੁਨੀਆ ਨੂੰ ਕੋਰੋਨਾਵਾਇਰਸ ਮਹਾਮਾਰੀ ਜਿਹਾ ਤੋਹਫਾ ਦੇਣ ਕੇ ਮਨੁੱਖਤਾ ਨੂੰ ਖਤਰੇ ਵਿਚ ਪਾਉਣ ਵਾਲਾ ਚੀਨ ਹੁਣ ਨਵੀਂ ਯੋਜਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹੈ।ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈਕੇ ਬਦਨਾਮ ਚੀਨ ਹੁਣ ਆਪਣੇ 70 ਕਰੋੜ ਪੁਰਸ਼ਾਂ 'ਤੇ ਨਜ਼ਰ ਰੱਖਣ ਦੀ ਯੋਜਨਾ 'ਤੇ ਕੰਮ ਕਰ  ਰਿਹਾ ਹੈ। ਇਸ ਲਈ ਚੀਨ ਨੇ ਇਕ ਨਵੀਂ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਵਿਚ ਉਹ ਇਕ ਅਮਰੀਕੀ ਕੰਪਨੀ ਦੀ ਮਦਦ ਲੈ ਰਿਹ ਹੈ। ਇਸ ਦੇ ਤਹਿਤ ਚੀਨ ਦੀ ਪੁਲਸ ਦੇਸ਼ ਦੇ ਪੁਰਸ਼ਾਂ ਅਤੇ ਮੁੰਡਿਆਂ ਦੇ ਖੂਨ ਦੇ ਨਮੂਨੇ ਲੈ ਰਹੀ ਹੈ ਤਾਂ ਜੋ ਇਕ ਜੈਨੇਟਿਕ ਮੈਪ ਤਿਆਰ ਕੀਤਾ ਜਾ ਸਕੇ। ਇਹਨਾਂ ਨਮੂਨਿਆਂ ਨੂੰ ਇਕੱਠਾ ਕਰਨ ਦੇ ਬਾਅਦ ਚੀਨ ਹਾਈਟੇਕ ਸਰਵੀਲਾਂਸ ਸਟੇਟ ਦੀ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵੱਧ ਜਾਵੇਗਾ।

ਇਸ ਮੁਹਿੰਮ ਦੀ ਖਾਸ ਗੱਲ ਇਹ ਹੈ ਕਿ ਇਕ ਅਮਰੀਕੀ ਕੰਪਨੀ ਥਰਮੋ ਫਿਸ਼ਰ ਚੀਨੀ ਪ੍ਰਸ਼ਾਸਨ ਦੀ ਮਦਦ ਕਰ ਰਹੀ ਹੈ। ਇਸੇ ਅਮਰੀਕੀ ਕੰਪਨੀ ਨੇ ਚੀਨ ਦੀ ਪੁਲਸ ਨੂੰ ਟੈਸਟਿੰਗ ਕਿੱਟ ਵੇਚੀਆਂ ਹਨ। ਜਿੱਥੇ ਇਕ ਪਾਸੇ ਅਮਰੀਕੀ ਸਾਂਸਦਾਂ ਨੇ ਕੰਪਨੀ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਉੱਥੇ ਕੰਪਨੀ ਨੇ ਆਪਣੇ ਬਿਜ਼ਨੈੱਸ ਦਾ ਬਚਾਅ ਕੀਤਾ ਹੈ। ਇਸ ਪ੍ਰਾਜੈਕਟ ਕਾਰਨ ਚੀਨ ਹੁਣ ਜੈਨੇਟਿਕ ਡਾਟਾਬੇਸ ਵਰਤੋਂ ਕਰ ਕੇ ਆਪਣੇ ਨਾਗਰਿਕਾਂ ਨੂੰ ਕੰਟਰੋਲ ਕਰਨ ਦੀ ਮੁਹਿੰਮ ਵਿਚ ਕਾਫੀ ਤੇਜ਼ ਹੋ ਗਿਆ ਹੈ। ਆਸਟ੍ਰੇਲੀਅਨ ਸਟੈਟੇਜਿਕ ਪਾਲਿਸੀ ਇੰਸਟੀਚਿਊਟ ਦੇ ਤਾਜ਼ਾ ਅਧਿਐਨ ਦੇ ਮੁਤਾਬਕ ਚੀਨ ਸਾਲ 2017 ਤੋਂ ਹੀ ਖੂਨ ਦੇ ਨਮੂਨੇ ਇਕੱਠੇ ਕਰ ਰਿਹਾ ਹੈ। ਤਾਂ ਜੋ ਡੀ.ਐੱਨ.ਏ. ਦਾ ਵਿਸ਼ਾਲ ਡਾਟਾਬੇਸ ਤਿਆਰ ਕੀਤਾ ਜਾ ਸਕੇ। 

ਇਸ ਡਾਟਾਬੇਸ ਦੇ ਜ਼ਰੀਏ ਹੁਣ ਚੀਨੀ ਪ੍ਰਸ਼ਾਸਨ ਹੁਣ ਕਿਸੇ ਵਿਅਕਤੀ ਦੇ ਖੂਨ, ਲਾਰ ਜਾਂ ਹੋਰ ਜੈਨੇਟਿਕ ਚੀਜ਼ਾਂ ਦੀ ਵਰਤੋਂ ਕਰ ਕੇ ਉਸ ਦੇ ਕਿਸੇ ਰਿਸ਼ਤੇਦਾਰ ਨੂੰ ਟ੍ਰੈਕ ਕਰ ਸਕੇਗਾ। ਚੀਨੀ ਪੁਲਸ ਹੁਣ ਇਸ ਡਾਟਾਬੇਸ ਦੇ ਜ਼ਰੀਏ ਘੱਟ ਗਿਣਤੀਆਂ ਅਤੇ ਲੋੜੀਂਦੇ ਸਮੂਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸ ਦੇ ਇਲਾਵਾ ਚੀਨੀ ਪ੍ਰਸ਼ਾਸਨ ਪੂਰੇ ਦੇਸ਼ ਵਿਚ ਅਤੀ ਆਧੁਨਿਕ ਕੈਮਰੇ, ਚਿਹਰੇ ਨੂੰ ਪਛਾਨਣ ਵਾਲੀ ਤਕਨੀਕ ਅਤੇ ਨਕਲੀ ਗਿਆਨ ਦੀ ਵਰਤੋਂ ਕਰ ਰਹੀ ਹੈ। ਉੱਧਰ ਪੁਲਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਪਰਾਧੀਆਂ ਨੂੰ ਫੜਨ ਲਈ ਇਸ ਡਾਟਾਬੇਸ ਦੀ ਲੋੜ ਹੈ ਅਤੇ ਡੀ.ਐੱਨ.ਏ. ਲੈਂਦੇ ਸਮੇਂ ਦਾਨਦਾਤਾ ਤੋਂ ਉਸ ਦੀ ਸਹਿਮਤੀ ਲਈ ਜਾਂਦੀ ਹੈ। 

ਚੀਨ ਵਿਚ ਕਈ ਅਧਿਕਾਰੀਆਂ ਅਤੇ ਦੇਸ਼ ਦੇ ਬਾਹਰ ਸਥਿਤ ਮਨੁੱਖੀ ਅਧਿਕਾਰ ਸਮੂਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਨੈਸ਼ਨਲ ਡਾਟਾਬੇਸ ਨਾਗਰਿਕਾਂ ਦੀ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੈ ਅਤੇ ਕੋਈ ਨਾਰਾਜ਼ ਅਧਿਕਾਰੀ ਕਿਸੇ ਵਿਦਹੋਰੀ ਦੇ ਪਰਿਵਾਰ ਵਾਲਿਆਂ ਨੂੰ ਪਰੇਸ਼ਾਨ ਕਰ ਸਕਦਾ ਹੈ। ਉਹਨਾਂ ਨੇ ਕਿਹਾ ਕਿ ਚੀਨ ਵਿਚ ਲੋਕ ਤਾਨਾਸ਼ਾਹੀ ਵਾਲੇ ਸ਼ਾਸਨ ਵਿਚ ਰਹਿ ਰਹੇ ਹਨ, ਇਸ ਲਈ ਉਹਨਾਂ ਕੋਲ ਮਨਾ ਕਰਨ ਦਾ ਵੀ ਅਧਿਕਾਰ ਨਹੀਂ ਹੈ। ਇਸ ਪੂਰੇ ਪ੍ਰੋਗਰਾਮ ਦਾ ਚੀਨ ਵਿਚ ਵੀ ਵਿਰੋਧ ਤੇਜ਼ ਹੋ ਗਿਆ ਹੈ।


Vandana

Content Editor

Related News