ਇਸ 81 ਸਾਲਾਂ ਔਰਤ ਨੇ ਗ੍ਰੈਜੂਏਸ਼ਨ ਕਰ ਕੇ ਆਪਣਾ ਸੁਪਨਾ ਕੀਤਾ ਪੂਰਾ

02/05/2018 11:09:18 AM

ਤਿਆਨਜਿਨ(ਬਿਊਰੋ)— ਚੀਨ ਦੀ ਤਿਆਨਜਿਨ ਯੂਨੀਵਰਸਿਟੀ ਤੋਂ 81 ਸਾਲਾਂ ਇਕ ਮਹਿਲਾ ਨੇ ਗ੍ਰੈਜੂਏਟ ਡਿਪਲੋਮਾ ਕਰ ਕੇ ਆਪਣੇ ਦਹਾਕਿਆਂ ਪੁਰਾਣੇ ਸੁਪਨੇ ਨੂੰ ਪੂਰਾ ਕੀਤਾ ਹੈ। ਗ੍ਰੈਜੂਏਟ ਸਮਾਰੋਹ ਦੌਰਾਨ ਸੋਈ ਮਿਨਸਿਯੂ ਨੂੰ ਐਤਵਾਰ ਨੂੰ ਗ੍ਰੈਜੂਏਟ ਡਿਪਲੋਮਾ ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਇਸ ਤੋਂ ਬਾਅਦ ਸੁਈ ਨੇ ਕਿਹਾ 'ਮੈਨੂੰ ਇਹ ਮੌਕਾ ਦੇਣ ਲਈ ਮੈਂ ਤਿਆਨਜਿਨ ਯੂਨੀਵਰਸਿਟੀ ਦਾ ਧੰਨਵਾਦ ਕਰਦੀ ਹਾਂ। ਅਸਲੀਅਤ ਇਹ ਹੈ ਕਿ ਮੈਂ ਆਪਣੇ ਇਸ ਸੁਪਨੇ ਨੂੰ ਸ਼ੁਰੂਆਤੀ ਦਿਨਾਂ ਵਿਚ ਪੂਰਾ ਨਹੀਂ ਕਰ ਸਕੀ ਸੀ ਪਰ ਅੱਜ ਮੇਰਾ ਸੁਪਨਾ ਸੱਚ ਹੋਇਆ। ਮੈਨੂੰ ਲੱਗਦਾ ਹੈ ਕਿ ਜੀਵਨ ਦਾ ਅਰਥ ਲਗਾਤਾਰ ਆਪਣੇ-ਆਪ ਨੂੰ ਚੁਣੌਤੀ ਦੇਣਾ ਅਤੇ ਆਪਣੇ-ਆਪ ਵਿਚ ਸੁਧਾਰ ਕਰਦੇ ਰਹਿਣਾ ਹੈ।'
ਸੁਈ ਮਾਰਚ 2014 ਨੂੰ ਤਿਆਨਜਿਨ ਯੂਨੀਵਰਸਿਟੀ ਵਿਚ ਆਧੁਨਿਕ ਦੂਰੀ ਦੀ ਸਿੱਖਿਆ ਦੇ ਤਹਿਤ ਈ-ਕਾਮਰਸ ਵਿਚ ਗ੍ਰੈਜੂਏਸ਼ਨ ਦੇ ਕੋਰਸ ਵਿਚ ਰਜਿਸਟਰਡ ਹੋਈ ਸੀ। ਉਦੋਂ ਉਹ 77 ਸਾਲ ਦੀ ਸੀ। ਉਹ ਆਪਣੀ ਕਲਾਸ ਵਿਚ ਸਭ ਤੋਂ ਜ਼ਿਆਦਾ ਬਜ਼ੁਰਗ ਵਿਦਿਆਰਥਣ ਸੀ।


Related News