ਚੀਨ ''ਚ ਇਕੱਠੇ ਦਿਖਾਈ ਦਿੱਤੇ 3 ਸੂਰਜ, ਤਸਵੀਰਾਂ ਵਾਇਰਲ

1/7/2020 12:09:33 PM

ਬੀਜਿੰਗ (ਬਿਊਰੋ): ਪੂਰੀ ਦੁਨੀਆ ਜਦੋਂ ਨਵੇਂ ਸਾਲ ਦੇ ਜਸ਼ਨ ਦੀ ਤਿਆਰੀ ਵਿਚ ਲੱਗੀ ਸੀ ਉਦੋਂ ਚੀਨ ਦੇ ਲੋਕ ਹੈਰਾਨ ਕਰ ਦੇਣ ਵਾਲੀ ਕੁਦਰਤੀ ਘਟਨਾ ਦੇਖ ਰਹੇ ਸਨ।ਚੀਨ ਦੇ ਉੱਤਰ ਪੂਰਬ ਸਥਿਤ ਜਿਲਿਨ ਸੂਬੇ ਦੇ ਫੂਯੁ ਸ਼ਹਿਰ ਵਿਚ 31 ਦਸੰਬਰ 2019 ਨੂੰ ਇਕੱਠੇ 3 ਸੂਰਜ ਦਿਖਾਈ ਦਿੱਤੇ ਸਨ। ਇਸ ਘਟਨਾ ਨੂੰ ਲੋਕ ਚਮਤਕਾਰ ਮੰਨ ਰਹੇ ਸਨ ਪਰ ਇਹ ਇਕ ਵਿਗਿਆਨਿਕ ਘਟਨਾ ਹੈ ਜੋ ਇਕ ਖਾਸ ਹਾਲਤ ਵਿਚ ਹੁੰਦੀ ਹੈ। ਅੱਜ ਅਸੀਂ ਤੁਹਾਨੂੰ 3 ਸੂਰਜ ਇਕੱਠੇ ਦਿਸਣ ਦੇ ਪਿੱਛੇ ਦੇ ਕਾਰਨ ਬਾਰੇ ਦੱਸ ਰਹੇ ਹਾਂ।

PunjabKesari

ਚੀਨ ਵਿਚ 31 ਦਸੰਬਰ, 2019 ਦੀ ਸਵੇਰ ਨੂੰ ਕੁਝ ਜ਼ਿਆਦਾ ਹੀ ਰੋਸ਼ਨੀ ਦਿਖਾਈ ਦੇ ਰਹੀ ਸੀ। ਜਦੋਂ ਲੋਕ ਘਰੋਂ ਬਾਹਰ ਨਿਕਲੇ ਤਾਂ ਉਹਨਾਂ ਨੂੰ ਆਸਮਾਨ ਵਿਚ 3 ਸੂਰਜ ਦਿਖਾਈ ਦਿੱਤੇ। ਇਸ ਦ੍ਰਿਸ਼ ਨੂੰ ਦੇਖਣ ਲਈ ਲੋਕ ਸੜਕਾਂ 'ਤੇ ਆ ਗਏ। ਕੁਝ ਲੋਕ ਇਸ ਸ਼ਾਨਦਾਰ ਦ੍ਰਿਸ਼ ਦੀਆਂ ਤਸਵੀਰਾਂ ਵੀ ਲੈ ਰਹੇ ਸਨ।

PunjabKesari

ਚੀਨ ਦੇ ਉੱਤਰ ਪੂਰਬ ਸਥਿਤ ਜਿਲਿਨ ਸੂਬੇ ਦੇ ਫੂਯੁ ਸ਼ਹਿਰ ਵਿਚ ਜਿਹੜੇ 3 ਸੂਰਜ ਇਕੱਠੇ ਦਿਖਾਈ ਦੇ ਰਹੇ ਸਨ ਉਹਨਾਂ ਵਿਚ 2 ਅੱਧੇ ਦਿਸ ਰਹੇ ਸਨ ਜਦਕਿ ਵਿਚਕਾਰ ਪੂਰਾ ਸੂਰਜ ਸੀ। ਵਿਚਕਾਰ ਵਾਲੇ ਸੂਰਜ ਦੇ ਚਾਰੇ ਪਾਸੀਂ ਬਾਕੀ ਦੇ ਦੋ ਅੱਧੇ ਸੂਰਜਾਂ ਕਾਰਨ ਉਲਟੀ ਸਤਰੰਗੀ ਪੀਂਘ ਬਣੀ ਦਿਸ ਰਹੀ ਸੀ।

PunjabKesari

ਮੁੱਖ ਸੂਰਜ ਨਾਲ ਦਿਸ ਰਹੇ ਬਾਕੀ ਦੇ ਦੋ ਅੱਧੇ ਸੂਰਜ ਕਰੀਬ 20 ਮਿੰਟ ਤੱਕ ਆਸਮਾਨ ਵਿਚ ਰਹੇ ਅਤੇ ਫਿਰ ਗਾਇਬ ਹੋ ਗਏ। ਇਸ ਦੇ ਨਾਲ ਹੀ ਮੁੱਖ ਸੂਰਜ ਦੇ ਉੱਪਰ ਬਣੀ ਉਲਟੀ ਸਤਰੰਗੀ ਪੀਂਘ ਵੀ ਗਾਇਬ ਹੋ ਗਈ। ਵਿਗਿਆਨਕ ਭਾਸ਼ਾ ਵਿਚ ਇਸ ਨੂੰ ਸਨਡਾਗ (Sundog) ਕਹਿੰਦੇ ਹਨ। 

PunjabKesari

ਜਾਣੋ ਸਨਡਾਗ ਦੇ ਬਾਰੇ ਵਿਚ
ਸੂਰਜ ਨਿਕਲਣ ਅਤੇ ਛਿਪਣ ਦੇ ਸਮੇਂ ਸਨਡਾਗ ਬਣਦਾ ਹੈ। ਇਹ ਘਟਨਾ ਉਦੋਂ ਵਾਪਰਦੀ ਹੈ ਜਦੋਂ ਸੂਰਜ ਆਸਮਾਨ ਵਿਚ ਬਹੁਤ ਹੇਠਾਂ ਵੱਲ ਦਿਖਾਈ ਦਿੰਦਾ ਹੈ ਜਾਂ ਫਿਰ ਜਦੋਂ ਆਸਮਾਨ ਵਿਚ ਬਹੁਤ ਜ਼ਿਆਦਾ ਬੱਦਲ ਹੋਣ ਜਾਂ ਬਰਫ ਦੇ ਕਣ ਤੈਰ ਰਹੇ ਹੋਣ। ਇਹਨਾਂ ਕਣਾਂ ਨਾਲ ਜਦੋਂ ਸੂਰਜ ਦੀ ਰੋਸ਼ਨੀ ਟਕਰਾਉਂਦੀ ਹੈ ਤਾਂ ਤੁਹਾਨੂੰ ਤਿੰਨ-ਤਿੰਨ ਸੂਰਜ ਦਿਸਦੇ ਹਨ। ਨਾਲ ਹੀ ਉਸ ਦੇ ਉੱਪਰ ਉਲਟੀ ਸਤਰੰਗੀ ਪੀਂਘ ਬਣਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Vandana

This news is Edited By Vandana