ਕੋਰੋਨਾ ਕਾਰਨ ਡਾਕਟਰਾਂ ਦੇ ਬਦਲੇ ਚਿਹਰੇ ਦੇ ਰੰਗ ''ਚ ਹੋ ਰਿਹਾ ਹੈ ਸੁਧਾਰ

Thursday, May 14, 2020 - 06:31 PM (IST)

 ਬੀਜਿੰਗ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਹੁਣ ਤੱਕ ਦੁਨੀਆ ਭਰ ਵਿਚ  2 ਲੱਖ 98 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 44 ਲੱਖ ਤੋਂ ਵਧੇਰੇ  ਇਨਫੈਕਟਿਡ ਹਨ। ਇਸ ਵਾਇਰਸ ਨਾਲ ਕਈ ਡਾਕਟਰ ਵੀ ਪ੍ਰਭਾਵਿਤ ਹੋਏ ਹਨ। ਚੀਨ ਦੇ ਜਿਸ ਵੁਹਾਨ ਸ਼ਹਿਰ ਤੋਂ ਇਸ ਜਾਨਲੇਵਾ ਵਾਇਰਸ ਦੇ ਫੈਲਣ ਦੀ ਸ਼ੁਰੂਆਤ ਹੋਈ ਸੀ ਉੱਥੇ 2 ਡਾਕਟਰ ਵੀ ਇਸ ਵਾਇਰਸ ਨਾਲ ਇਨਫੈਕਟਿਡ ਹੋ ਗਏ ਸਨ। ਕੋਰੋਨਾਵਾਇਰਸ ਕਾਰਨ ਉਹਨਾਂ ਦੇ ਚਿਹਰੇ ਦਾ ਰੰਗ ਕਾਲਾ ਪੈਣ ਲੱਗ ਪਿਆ ਸੀ। ਹੁਣ ਕੋਰੋਨਾਵਾਇਰਸ ਤੋਂ ਉਭਰਨ ਦੇ ਬਾਅਦ ਉਹਨਾਂ ਦੇ ਚਿਹਰੇ ਦਾ ਰੰਹ ਹੌਲੀ-ਹੌਲੀ ਸਧਾਰਨ ਹੋ ਰਿਹਾ ਹੈ। 

ਡਾਕਟਰ ਯੀ ਫੈਨ ਜਨਵਰੀ ਮਹੀਨੇ ਵਿਚ ਮਰੀਜ਼ਾਂ ਦਾ ਇਲਾਜ ਕਰਦਿਆਂ ਕੋਰੋਨਾ ਇਨਫੈਕਟਿਡ ਹੋ ਗਏ ਸਨ ਜਿਸ ਦੇ ਬਾਅਦ ਅਚਾਨਕ ਉਹਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ। ਇਲਾਜ ਦੇ ਬਾਅਦ ਕੋਰੋਨਾਵਾਇਰਸ 'ਤੇ ਜਿੱਤ ਹਾਸਲ ਕਰ ਕੇ ਪਿਛਲੇ ਹਫਤੇ ਵੁਹਾਨ ਦੇ ਇਕ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲ ਗਈ। ਹਸਪਤਾਲ ਦੇ ਬੁਲਾਰੇ ਦੇ ਮੁਤਾਬਕ ਡਾਕਟਰ ਯੀ ਦੇ ਚਿਹਰੇ ਦਾ ਰੰਗ ਇਕ ਐਂਟੀਬਾਇਓਟਿਕ ਕਾਰਨ ਬਦਲਿਆ ਸੀ ਜੋ ਉਹਨਾਂ ਨੂੰ ਇਲਾਜ ਦੇ ਦੌਰਾਨ ਦਿੱਤਾ ਗਿਆ ਸੀ। ਬੁਲਾਰੇ ਦੇ ਮੁਤਾਬਕ ਡਾਕਟਰ ਯੀ ਦੇ ਸਹਿਯੋਗੀ ਡਾਕਟਰ ਹੂ ਵਫੇਂਗੇ ਦਾ ਵੀ ਇਨਫੈਕਸ਼ਨ ਦੇ ਬਾਅਦ ਚਿਹਰੇ ਦਾ ਰੰਗ ਬਦਲ ਗਿਆ ਸੀ। ਉਹ ਹਾਲੇ ਵੀ ਹਸਪਤਾਲ ਵਿਚ ਭਰਤੀ ਹਨ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। 

42 ਸਾਲ ਦੇ ਡਾਕਟਰ ਵਾਈ ਅਤੇ ਡਾਕਟਰ ਹੂ ਲੱਗਭਗ 4 ਮਹੀਨੇ ਪਹਿਲਾਂ ਵੁਹਾਨ ਸੈਂਟਰਲ ਹਸਪਤਾਲ ਵਿਚ ਮਰੀਜ਼ਾਂ ਦਾ ਇਲਾਜ ਕਰਦਿਆਂ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਗਏ ਸਨ। ਬੀਜਿੰਗ ਟੀਵੀ ਸਟੇਸ਼ਨ ਵੱਲੋਂ ਜਾਰੀ ਕੀਤੇ ਗਏ ਫੁਟੇਜ ਵਿਚ ਵੁਹਾਨ ਦੇ ਟੋਂਗਜੀ ਹਸਪਤਾਲ ਵਿਚ 6 ਅਪ੍ਰੈਲ ਨੂੰ ਆਪਣੀ ਕਾਲੀ ਸਕਿਨ ਦੇ ਨਾਲ ਬੀਮਾਰ ਪਏ ਦੋਹਾਂ ਡਾਕਟਰਾਂ ਨੂੰ ਦਿਖਾਇਆ ਗਿਆ ਸੀ।ਹਾਲ ਹੀ ਵਿਚ ਡਾਕਟਰ ਯੀ ਦੀ ਲਈ ਗਈ ਇਕ ਤਸਵੀਰ ਵਿਚ ਇਲਾਜ ਦੇ ਬਾਅਦ ਉਹ ਆਪਣੇ ਪੁਰਾਣੇ ਰੂਪ ਵਿਚ ਦਿਸ ਰਹੇ ਹਨ। ਚੀਨ ਦੇ ਇਕ ਹਸਪਤਾਲ ਵਿਚ ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਦੇ ਡਿਪਟੀ ਡਾਇਰੈਕਟਰ ਪ੍ਰੋਫੈਸਰ ਹੁਆਨ ਜੂਨ ਨੇ ਕਿਹਾ ਕਿ ਮੈਡੀਕਲ ਟੀਮ ਨੇ ਉਹਨਾਂ ਦੇ ਇਲਾਜ ਦੇ ਦੌਰਾਨ ਆਖਰੀ ਉਪਾਅ ਦੇ ਤੌਰ 'ਤੇ ਪਾਲੀਮਾਇਕਸਿਨ ਬੀ ਐਂਟੀਬਾਇਓਟਿਕ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਦਵਾਈ ਨਾਲ ਡਾਕਟਰਾਂ ਦੇ ਸਰੀਰ ਵਿਚ ਹਾਈਪਰ ਪਿਗਮੈਂਟੇਸ਼ਨ ਹੋ ਗਿਆ ਸੀ। ਹੁਣ ਉਹ ਹੌਲੀ-ਹੌਲੀ ਠੀਕ ਹੋ ਜਾਣਗੇ।


Vandana

Content Editor

Related News