ਚਿੱਲੀ 'ਚ ਮਿਲਟਰੀ ਜਹਾਜ਼ ਹੋਇਆ ਲਾਪਤਾ, 38 ਲੋਕ ਹਨ ਸਵਾਰ

Tuesday, Dec 10, 2019 - 08:38 AM (IST)

ਚਿੱਲੀ 'ਚ ਮਿਲਟਰੀ ਜਹਾਜ਼ ਹੋਇਆ ਲਾਪਤਾ, 38 ਲੋਕ ਹਨ ਸਵਾਰ

ਚਿੱਲੀ, (ਭਾਸ਼ਾ)— ਦੱਖਣੀ ਚਿੱਲੀ 'ਚ ਇਕ ਮਿਲਟਰੀ ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ 'ਚ 38 ਯਾਤਰੀ ਸਵਾਰ ਸਨ। ਸਥਾਨਕ ਮੀਡੀਆ ਮੁਤਾਬਕ 21 ਕਰੂ ਮੈਂਬਰਾਂ ਅਤੇ 17 ਯਾਤਰੀਆਂ ਨਾਲ ਭਰਿਆ ਜਹਾਜ਼ ਅਚਾਨਕ ਲਾਪਤਾ ਹੋ ਗਿਆ। ਇਸ ਨਾਲ ਅਜੇ ਤਕ ਸੰਪਰਕ ਨਹੀਂ ਹੋ ਸਕਿਆ।

ਅਧਿਕਾਰੀਆਂ ਮੁਤਾਬਕ ਹੈਰਕੁਲਸ ਸੀ-130 ਏਅਰਕ੍ਰਾਫਟ ਨੇ ਸ਼ਾਮ 4.55 ਵਜੇ ਪੁਟਾਨਾ ਅਰੇਨਜ਼ ਤੋਂ ਉਡਾਣ ਭਰੀ ਤੇ ਫਿਰ ਸ਼ਾਮ 6 ਵਜੇ ਤਕ ਆਪਰੇਟਰ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ।
ਜਹਾਜ਼ ਦੇ ਲਾਪਤਾ ਹੋਣ ਦੀ ਖਬਰ ਮਿਲਦਿਆਂ ਹੀ ਸਰਚ ਤੇ ਰੈਸਕਿਊ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ।


Related News