ਚਿਲੀ ’ਚ ਸਮਲਿੰਗੀ ਵਿਆਹ ਨੂੰ ਮਨਜ਼ੂਰੀ, ਬਿੱਲ ਪਾਸ
Thursday, Dec 09, 2021 - 12:14 PM (IST)
![ਚਿਲੀ ’ਚ ਸਮਲਿੰਗੀ ਵਿਆਹ ਨੂੰ ਮਨਜ਼ੂਰੀ, ਬਿੱਲ ਪਾਸ](https://static.jagbani.com/multimedia/2021_12image_12_13_190183370chile.jpg)
ਸੇਂਟੀਯਾਗੋ (ਅਨਸ)- ਚਿਲੀ ਦੀ ਕਾਂਗਰਸ (ਸੰਸਦ) ਨੇ ਲੰਬੀ ਉਡੀਕ ਵਾਲੇ ਸਮਲਿੰਗੀ ਵਿਆਹ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਅਜਿਹੇ ਵਿਆਹਾਂ ਨੂੰ ਕਾਨੂੰਨੀ ਮਨਜ਼ੂਰੀ ਦੇਣ ਦਾ ਰਸਤਾ ਸਾਫ ਹੋ ਗਿਆ ਹੈ।ਇਸ ਵਿਚ ਵਿਆਹੁਤਾ ਸਮਲਿੰਗੀ ਜੋੜਿਆਂ ਨੂੰ ਬੱਚੇ ਗੋਦ ਲੈਣ ਦਾ ਵੀ ਅਧਿਕਾਰ ਰਹੇਗਾ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਚੀਨ ਸਾਗਰ 'ਤੇ ਦਾਅਵਾ ਕਰਨ ਵਾਲੇ ਦੇਸ਼ ਚੀਨੀ ਹੈਕਰਾਂ ਦੇ ਨਿਸ਼ਾਨੇ 'ਤੇ ਰਹੇ
ਬਿੱਲ ਨੂੰ ਚਿਲੀ ਦੀ ਸੰਸਦ ਦੇ ਉੱਪਰੀ ਸਦਨ (ਸੀਨੇਟ) ਨੂੰ ਮੰਗਲਵਾਰ ਨੂੰ ਹਰੀ ਝੰਡੀ ਮਿਲੀ। ਇਸ ਦੇ ਤੁੰਰਤ ਬਾਅਦ ਹੇਠਲੇ ਚੈਂਬਰ ਆਫ ਡੇਪਿਊਟੀ ਵਲੋਂ ਇਸਨੂੰ 82 ਵੋਟਾਂ ਦੇ ਸਮਰਥਨ ਨਾਲ ਪਾਸ ਕੀਤਾ ਗਿਆ। ਵਿਰੋਧ ਵਿਚ 20 ਵੋਟਾਂ ਪਈਆਂ। ਲੈਟਿਨ ਅਮਰੀਕੀ ਦੇਸ਼ਾਂ ਵਿਚ ਸਮਲਿੰਗੀ ਜੋੜੇ ਹੁਣ ਤੱਕ ਸਿਰਫ ਕੋਸਟਾ ਰਿਕਾ, ਇਕਵਾਡੋਰ, ਕੋਲੰਬੀਆ, ਬ੍ਰਾਜ਼ੀਲ, ਉਰੁਗਵੇ, ਅਰਜਨਟੀਨਾ ਅਤੇ ਮੈਕਸੀਕੋ ਦੇ 32 ਸੂਬਿਆਂ ਵਿਚੋਂ 14 ਵਿਚ ਵਿਆਹ ਕਰ ਸਕਦੇ ਸਨ। ਹੁਣ ਚਿਲੀ ਵੀ ਉਸੇ ਜਮਾਤ ਵਿਚ ਸ਼ਾਮਲ ਹੋ ਗਿਆ ਹੈ।