ਕੋਰੋਨਾ ਨਾਲ ਨਜਿੱਠਣ ਲਈ ਚਿਲੀ ਨੇ ਚੁੱਕਿਆ ਇਹ ਕਦਮ

Thursday, Mar 19, 2020 - 09:48 AM (IST)

ਕੋਰੋਨਾ ਨਾਲ ਨਜਿੱਠਣ ਲਈ ਚਿਲੀ ਨੇ ਚੁੱਕਿਆ ਇਹ ਕਦਮ

ਸੈਂਟੀਯਾਗੋ (ਭਾਸ਼ਾ): ਚਿਲੀ ਦੇ ਰਾਸ਼ਟਰਪਤੀ ਸੇਬੇਸਟਿਯਨ ਪਿਨੇਰਾ ਨੇ ਦੇਸ਼ ਵਿਚ ਕੋਰੋਨਾਵਾਇਰਸ ਦੇ 238 ਮਾਮਲੇ ਆਉਣ ਦੇ ਬਾਅਦ ਇਸ ਨਾਲ ਨਜਿੱਠਣ ਲਈ ਇਕ ਜ਼ਰੂਰੀ ਕਦਮ ਚੁੱਕਿਆ। ਇਸ ਕਦਮ ਮੁਤਾਬਕ ਪਿਨੇਰਾ ਨੇ 90 ਦਿਨਾਂ ਤੱਕ ਦੇਸ਼ ਵਿਚ ਜਨਤਕ ਸਮਾਰੋਹਾਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਪਿਨੇਰਾ ਨੇ ਇਕ ਪੱਤਰਕਾਰ ਸੰਮੇਲਨ ਵਿਚ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਇਨਫੈਕਸ਼ਨ ਨੂੰ ਰੋਕਣ ਲਈ ਜਨਤਕ ਸਮਾਰੋਹਾਂ 'ਤੇ ਪਾਬੰਦੀ  ਲਗਾ ਦਿੱਤੀ ਗਈ ਹੈ। 

ਉਹਨਾਂ ਨੇ ਕਿਹਾ ਕਿ ਫੌਜ ਨੂੰ ਜਨਤਕ ਸਿਹਤ ਖੇਤਰ ਵਿਚ ਮਦਦ ਕਰਨ ਅਤੇ ਕਾਨੂੰਨ ਵਿਵਸਥਾ ਲਈ ਲਗਾਇਆ ਜਾਵੇਗਾ ਅਤੇ ਲੋਕਾਂ ਦੇ ਅੰਦੋਲਨ ਨੂੰ ਸੀਮਤ ਕਰਨ ਲਈ ਕਰਫਿਊ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਫੌਜ ਨੂੰ ਲੋੜੀਂਦੇ ਸਹਿਯੋਗ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਵਿਚ ਵਿੱਤ ਮੰਤਰੀ ਲੁਕਾਸ ਪਾਲਾਸਿਯੋਸ ਨੇ ਕਿਹਾ ਕਿ ਵੀਰਵਾਰ ਤੋਂ ਦੇਸ਼ ਭਰ ਵਿਚ ਸ਼ਾਪਿੰਗ ਸੈਂਟਰ ਬੰਦ ਹੋ ਜਾਣਗੇ। ਇਸ ਨਾਲ ਇਕ ਦੂਜੇ ਦੇ ਸੰਪਰਕ ਵਿਚ ਆਉਣ ਵਿਚ ਕਮੀ ਹੋਵੇਗੀ। ਉਹਨਾਂ ਨੇ ਕਿਹਾ ਕਿ  ਸੁਪਰਮਾਰਕੀਟ, ਫਾਰਮੇਸੀਆਂ, ਬੈਂਕਾਂ ਅਤੇ ਘਰੇਲੂ ਸਪਲਾਈ ਵਾਲੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਨਾਲ ਹੀ ਸਾਰੇ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ।


author

Vandana

Content Editor

Related News