ਰੂਸ ਦੀ ਬੰਬਾਰੀ ਨਾਲ ਮਾਸੂਮ ਵੀ ਪ੍ਰਭਾਵਿਤ, ਸਰੋਗੇਸੀ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਨੂੰ ਮਿਲਣ ਲਈ ਤਰਸੇ

Sunday, Mar 20, 2022 - 02:04 PM (IST)

ਰੂਸ ਦੀ ਬੰਬਾਰੀ ਨਾਲ ਮਾਸੂਮ ਵੀ ਪ੍ਰਭਾਵਿਤ, ਸਰੋਗੇਸੀ ਤੋਂ ਪੈਦਾ ਹੋਏ ਬੱਚੇ ਆਪਣੇ ਮਾਪਿਆਂ ਨੂੰ ਮਿਲਣ ਲਈ ਤਰਸੇ

ਕੀਵ (ਭਾਸ਼ਾ) ਯੂਕ੍ਰੇਨ ਦੀ ਰਾਜਧਾਨੀ ਕੀਵ ਵਿੱਚ ਇੱਕ ਬੰਬ ਵਿਰੋਧੀ ਸ਼ੈਲਟਰ ਵਿੱਚ ਘੱਟ ਤੋਂ ਘੱਟ 20 ਸਰੋਗੇਟ ਬੱਚੇ ਆਪਣੇ ਵਿਦੇਸ਼ੀ ਮਾਪਿਆਂ ਦੇ ਆਉਣ ਅਤੇ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ ਵਿੱਚੋਂ ਲਿਜਾਣ ਦੀ ਉਡੀਕ ਕਰ ਰਹੇ ਹਨ। ਕੁਝ ਦਿਨ ਪਹਿਲਾਂ ਪੈਦਾ ਹੋਏ ਇਨ੍ਹਾਂ ਬੱਚਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ ਜਾ ਰਹੀ ਹੈ ਪਰ ਬੇਸਮੈਂਟ 'ਚ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਸਮੇਂ-ਸਮੇਂ 'ਤੇ ਗੋਲਾਬਾਰੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਰੋਗੇਸੀ ਸੈਂਟਰਾਂ ਦੀਆਂ ਬਹੁਤ ਸਾਰੀਆਂ ਨਰਸਾਂ ਵੀ ਸ਼ੈਲਟਰਾਂ ਵਿੱਚ ਰਹਿ ਰਹੀਆਂ ਹਨ ਕਿਉਂਕਿ ਉਨ੍ਹਾਂ ਲਈ ਹਰ ਰੋਜ਼ ਘਰ ਜਾਣਾ ਬਹੁਤ ਖ਼ਤਰਨਾਕ ਹੈ। ਕੀਵ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਰੂਸੀ ਫ਼ੌਜਾਂ ਨੂੰ ਯੂਕ੍ਰੇਨ ਦੀਆਂ ਫ਼ੌਜਾਂ ਸਖ਼ਤ ਟੱਕਰ ਦੇ ਰਹੀਆਂ ਹਨ। 

51 ਸਾਲਾ ਨਰਸ ਲਿਊਡਮੀਲੀਆ ਯਾਸ਼ੈਂਕੋ ਨੇ ਕਿਹਾ ਕਿ ਅਸੀਂ ਇੱਥੇ ਆਪਣੀ ਅਤੇ ਬੱਚਿਆਂ ਦੀ ਜਾਨ ਬਚਾਉਣ ਲਈ ਰਹਿ ਰਹੇ ਹਾਂ। ਲਗਾਤਾਰ ਬੰਬਾਰੀ ਤੋਂ ਬਚਣ ਲਈ ਅਸੀਂ ਇੱਥੇ ਆਪਣਾ ਸਿਰ ਛੁਪਾ ਰਹੇ ਹਾਂ। ਯਾਸ਼ੈਂਕੋ ਅਨੁਸਾਰ, ਉਹ ਤਾਜ਼ੀ ਹਵਾ ਵਿੱਚ ਸਾਹ ਲੈਣ ਲਈ ਕੁਝ ਸਮੇਂ ਲਈ ਆਸਰਾ ਸਥਲ ਤੋਂ ਜ਼ਰੂਰ ਨਿਕਲਦੀ ਹੈ ਪਰ ਲੰਬੇ ਸਮੇਂ ਤੱਕ ਬਾਹਰ ਰਹਿਣ ਦੀ ਹਿੰਮਤ ਨਹੀਂ ਜੁਟਾ ਸਕਦੀ। ਉਸ ਨੂੰ ਆਪਣੇ ਦੋਵਾਂ ਪੁੱਤਰਾਂ ਦੀ ਸੁਰੱਖਿਆ ਦੀ ਚਿੰਤਾ ਹੈ, ਜੋ ਦੇਸ਼ ਦੀ ਰੱਖਿਆ ਲਈ ਲੜ ਰਹੇ ਹਨ। ਯਸ਼ੈਂਕੋ ਨੇ ਕਿਹਾ ਕਿ ਸਾਨੂੰ ਘੱਟ ਨੀਂਦ ਆ ਰਹੀ ਹੈ। ਅਸੀਂ ਦਿਨ ਰਾਤ ਕੰਮ ਕਰ ਰਹੇ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਮਾਰੀਉਪੋਲ ਦੇ ਅੰਦਰੂਨੀ ਹਿੱਸੇ 'ਚ ਦਾਖਲ ਹੋਏ ਰੂਸੀ ਫ਼ੌਜੀ, ਸਥਾਨਕ ਲੋਕਾਂ ਨੇ ਮੰਗੀ ਮਦਦ

ਯੂਕ੍ਰੇਨ ਵਿੱਚ ਸਰੋਗੇਸੀ ਉਦਯੋਗ ਵਧ ਰਿਹਾ ਹੈ। ਇਹ ਉਨ੍ਹਾਂ ਕੁਝ ਚੋਣਵੇਂ ਦੇਸ਼ਾਂ ਵਿੱਚੋਂ ਇੱਕ ਹੈ ਜੋ ਵਿਦੇਸ਼ੀ ਜੋੜਿਆਂ ਨੂੰ ਸਰੋਗੇਸੀ ਸੇਵਾਵਾਂ ਪ੍ਰਦਾਨ ਕਰਦੇ ਹਨ। ਦੇਸ਼ ਵਿੱਚ ਸਰੋਗੇਟਸ ਵਿੱਚ ਪੈਦਾ ਹੋਏ ਜ਼ਿਆਦਾਤਰ ਬੱਚਿਆਂ ਦੇ ਮਾਪੇ ਯੂਰਪ, ਲਾਤੀਨੀ ਅਮਰੀਕਾ ਅਤੇ ਚੀਨ ਵਿੱਚ ਰਹਿੰਦੇ ਹਨ। ਯਾਸ਼ੈਂਕੋ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਆਏ ਹਨ, ਕਿੰਨੇ ਅਜੇ ਵੀ ਆਪਣੇ ਮਾਤਾ-ਪਿਤਾ ਦੇ ਆਉਣ ਦੀ ਉਡੀਕ ਕਰ ਰਹੇ ਹਨ ਅਤੇ ਕਿੰਨੀਆਂ ਸਰੋਗੇਟ ਮਾਵਾਂ ਇਸ ਸਮੇਂ ਡਿਲੀਵਰੀ ਹੋਣ ਵਾਲੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਸਰਾ ਸਥਲ ਵਿੱਚ ਲੋੜੀਂਦੀ ਮਾਤਰਾ ਵਿੱਚ ਭੋਜਨ ਅਤੇ ਬੱਚਿਆਂ ਨਾਲ ਸਬੰਧਤ ਸਮੱਗਰੀ ਉਪਲਬਧ ਹੋਣ ਦੇ ਬਾਵਜੂਦ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੇ ਯੂਕ੍ਰੇਨ ਆਉਣ ਦੀ ਉਡੀਕ ਕਰ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News