ਬੱਚੇ ਦੀ ਜ਼ਿੰਦਗੀ ਲਈ ਲੜਾਈ ਲੜ ਰਹੇ ਮਾਤਾ-ਪਿਤਾ ਨੂੰ ਆਖੀਰ ਮੰਨਣੀ ਪਈ ਹਾਰ, ਜਾਣੋ ਪੂਰਾ ਮਾਮਲਾ

06/30/2017 11:08:11 AM

ਲੰਦਨ— ਕਈ ਮਹੀਨਿਆਂ ਤੋਂ ਚਾਰਲੀ ਗਾਰਡ ਦੇ ਮਾਤਾ-ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਲਈ ਲੜ ਰਹੇ ਹਨ। ਅਸਲ 'ਚ 10 ਮਹੀਨੇ ਦਾ ਇਹ ਬੱਚਾ ਇਕ ਦੁਰਲਭ ਬਰੇਨ ਲਾਸ ਦੀ ਪਰੇਸ਼ਾਨੀ ਨਾਲ ਜੂਝ ਰਿਹਾ ਹੈ। ਜਿਸ ਕਾਰਨ ਉਹ ਆਪਣੇ ਹੱਥਾਂ-ਪੈਰਾਂ ਨੂੰ ਹਿਲਾ ਨਹੀਂ ਪਾ ਰਿਹਾ ਹੈ ਅਤੇ ਆਪਣੇ ਆਪ ਖਾ-ਪੀ ਨਹੀਂ ਸਕਦਾ ਅਤੇ ਉਹ ਸਾਹ ਨਹੀਂ ਲੈ ਪਾ ਰਿਹਾ ਹੈ। ਉਸ ਨੂੰ ਜ਼ਿੰਦਾ ਰੱਖਣ ਲਈ ਮਸ਼ੀਨ 'ਤੇ ਰੱਖਿਆ ਗਿਆ ਹੈ। 
ਅਦਾਲਤ ਦੀ ਲੜਾਈ ਦੇ ਬਾਅਦ ਹੁਣ ਚਾਰਲੀ ਦੇ ਮਾਤਾ-ਪਿਤਾ ਨੂੰ ਉਸ ਨੂੰ ਅਲਵਿਦਾ ਕਹਿਣਾ ਹੋਵੇਗਾ। ਯੂਰੋਪੀਨ ਕੋਰਟ ਆਫ ਹਿਊਮਨ ਰਾਈਟਸ ਨੇ ਮੰਗਲਵਾਰ ਨੂੰ ਮਾਮਲਾ ਸੁਣਨ ਤੋਂ ਇਨਕਾਰ ਕਰ ਦਿੱਤਾ ਅਤੇ ਪਹਿਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਕਿ ਚਾਰਲੀ ਨੂੰ ਮਰਨ ਦਿੱਤਾ ਜਾਵੇ। ਬ੍ਰਿਟਿਸ਼ ਹਸਪਤਾਲ ਦੇ ਡਾਕਰਟਰਾਂ ਨੇ ਕਿਹਾ ਸੀ ਕਿ ਬੱਚੇ ਨੂੰ ਬਚਾਉਣ ਲਈ ਕੁਝ ਹੋਰ ਨਹੀਂ ਕੀਤਾ ਜਾ ਸਕਦਾ ਹੈ। 
ਚਾਰਲੀ ਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਸੰਯੁਕਤ ਸੂਬਾ ਅਮਰੀਕਾ 'ਚ ਇਕ ਐਕਸਪੈਰੀਮੈਂਟਲ ਟ੍ਰੀਟਮੈਂਟ ਹੁੰਦਾ ਹੈ, ਜਿਸ ਨੂੰ ਅਜੇ ਤੱਕ ਉਨ੍ਹਾਂ ਨੇ ਨਹੀਂ ਕਰਵਾਇਆ ਹੈ ਪਰ ਅਦਾਲਤ ਨੇ ਕਿਹਾ ਕਿ ਕ੍ਰਿਸ ਗਾਰਡ ਅਤੇ ਕੋਨੀ ਯੇਟਸ ਨੂੰ ਆਪਣੇ ਬੇਟੇ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ। ਕ੍ਰਿਸ ਨੇ ਕਿਹਾ ਕਿ ਉਹ (ਬੇਟਾ ਚਾਰਲੀ) ਆਖੀਰ ਤੱਕ ਲੜੇਗਾ ਪਰ ਸਾਨੂੰ ਉਸ ਲਈ ਲੜਨ ਦੀ ਇਜਾਜ਼ਤ ਨਹੀਂ ਹੈ। ਅਸੀਂ ਮਰਨ ਲਈ ਉਸ ਘਰ ਵੀ ਨਹੀਂ ਲਿਜਾ ਸਕਦੇ। ਮਾਤਾ-ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਲਾਈਫ ਸਪੋਰਟ ਸਿਸਟਮ ਨੂੰ ਸ਼ੁੱਕਰਵਾਰ ਨੂੰ ਡਿੱੱਸਕੁਨੈਕਟ ਕਰ ਦਿੱਤਾ ਜਾਵੇਗੀ ਪਰ ਉਸ ਨੂੰ ਲੰਦਨ ਦੇ ਗ੍ਰੇਟ ਆਰਮਡ ਸਟ੍ਰੀਟ ਹਸਪਤਾਲ ਫਾਰ ਚਿਲਡਰਨ ਤੋਂ ਲਿਜਾਣ ਦੀ ਇਜਾਜਤ ਨਹੀਂ ਹੋਵੇਗੀ। ਭਾਵ ਉਹ ਆਪਣੇ ਘਰ ਜਾ ਕੇ ਆਪਣਾ ਆਖਰੀ ਸਾਹ ਵੀ ਨਹੀਂ ਲੈ ਸਕਦਾ ਹੈ।


Related News