ਟਿੱਪਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

Tuesday, Jul 02, 2024 - 04:21 PM (IST)

ਟਿੱਪਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਘੱਗਾ (ਸਨੇਹੀ, ਸੁਭਾਸ਼) : ਪਾਤੜਾਂ-ਪਟਿਆਲਾ ਮੇਨ ਰੋਡ ’ਤੇ ਸਥਿਤ ਬੂਟਾ ਸਿੰਘ ਵਾਲਾ ਚੌਕ ਘੱਗਾ ਨਜ਼ਦੀਕ ਟਿੱਪਰ ਦੀ ਜ਼ਬਰਦਸਤ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਸਰਬਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਪਿੰਡ ਹੋਤੀਪੁਰ ਥਾਣਾ ਖਨੌਰੀ ਜ਼ਿਲ੍ਹਾ ਸੰਗਰੂਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੱਸਿਆ ਕਿ ਮੇਰੇ ਚਾਚੇ ਦਾ ਲੜਕਾ ਹਰਪਾਲ ਸਿੰਘ ਉਮਰ 27/28 ਸਾਲ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਹੋਤੀਪੁਰ ਆਪਣੇ ਮੋਟਰਸਾਈਕਲ ਨੰਬਰ ਪੀ ਬੀ 13 ਏ ਡੀ 8223 ’ਤੇ ਸਵਾਰ ਹੋ ਕੇ ਸਮਾਣਾ ਤੋਂ ਪਾਤੜਾਂ ਵੱਲ ਜਾ ਰਿਹਾ ਸੀ। 

ਇਸ ਦੌਰਾਨ ਜਦੋਂ ਉਹ ਬੂਟਾ ਸਿੰਘ ਵਾਲਾ ਚੌਕ ਘੱਗਾ ਨਜ਼ਦੀਕ ਪੁੱਜਾ ਤਾਂ ਅੱਗੋਂ ਆ ਰਹੇ ਇਕ ਟਿੱਪਰ ਨੰਬਰ ਆਰ ਜੇ 07 ਜੀ ਈ 1514 ਦੇ ਡਰਾਈਵਰ ਧਰਮਪਾਲ ਵਾਸੀ ਫਰੀਦਕੋਟ ਨੇ ਆਪਣਾ ਟਿੱਪਰ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਹਰਪਾਲ ਸਿੰਘ ਦੇ ਮੋਟਰਸਾਈਕਲ ’ਚ ਮਾਰਿਆ। ਹਾਦਸੇ ’ਚ ਹਰਪਾਲ ਸਿੰਘ ਦੀ ਦਰਦਨਾਕ ਮੌਤ ਹੋ ਗਈ ਹੈ। ਥਾਣਾ ਘੱਗਾ ਦੇ ਇੰਚਾਰਜ ਦਰਸ਼ਨ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਧਰਮਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਫਰੀਦਕੋਟ ਖਿਲਾਫ ਮੁਕੱਦਮਾ ਨੰਬਰ 63, ਮਿਤੀ 30/6/2024, ਭਾਰਤੀ ਦੰਡਾਵਲੀ ਦੀ ਧਾਰਾ 279, 304-ਏ, 427 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News