Hina ਦੀ ਬ੍ਰੈਸਟ ਕੈਂਸਰ ਦੀ ਖ਼ਬਰ ਸੁਣ ਪਰੇਸ਼ਾਨ ਹੋਈ Samantha Ruth Prabhu, ਸ਼ੇਅਰ ਕੀਤੀ ਪੋਸਟ

Tuesday, Jul 02, 2024 - 05:23 PM (IST)

Hina ਦੀ ਬ੍ਰੈਸਟ ਕੈਂਸਰ ਦੀ ਖ਼ਬਰ ਸੁਣ ਪਰੇਸ਼ਾਨ ਹੋਈ Samantha Ruth Prabhu, ਸ਼ੇਅਰ ਕੀਤੀ ਪੋਸਟ

ਮੁੰਬਈ- ਹਿਨਾ ਖਾਨ ਇਨ੍ਹੀਂ ਦਿਨੀਂ ਕਾਫੀ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਸ਼ੁੱਕਰਵਾਰ ਨੂੰ, ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਮਾ ਸੰਦੇਸ਼ ਸਾਂਝਾ ਕਰਕੇ ਆਪਣੇ ਬ੍ਰੈਸਟ ਕੈਂਸਰ ਦਾ ਖੁਲਾਸਾ ਕੀਤਾ ਸੀ। ਉਸਨੇ ਦੱਸਿਆ ਸੀ ਕਿ ਉਹ ਇਸ ਕੈਂਸਰ ਦੀ ਤੀਜੀ ਸਟੇਜ 'ਤੇ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ। ਹਿਨਾ ਇਸ ਸਮੇਂ ਬਹੁਤ ਹਿੰਮਤ ਨਾਲ ਕੰਮ ਕਰ ਰਹੀ ਹੈ। ਹਰ ਕੋਈ ਹਿਨਾ ਦੇ ਹੌਂਸਲੇ ਦੀ ਤਾਰੀਫ ਕਰ ਰਿਹਾ ਹੈ।

PunjabKesari

ਹਿਨਾ ਖਾਨ ਦੇ ਕੈਂਸਰ ਦੀ ਖ਼ਬਰ ਨੇ ਟੀ.ਵੀ. ਅਤੇ ਫ਼ਿਲਮ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ, ਹਰ ਕੋਈ ਹਿਨਾ ਲਈ ਦੁਆ ਕਰ ਰਿਹਾ ਹੈ। ਇਸ ਦੌਰਾਨ ਅਦਾਕਾਰਾ ਸਾਮੰਥਾ ਰੂਥ ਪ੍ਰਭੂ ਹਿਨਾ ਬਾਰੇ ਜਾਣ ਕੇ ਹੈਰਾਨ ਰਹਿ ਗਈ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਸਾਮੰਥਾ ਨੇ ਕੈਪਸ਼ਨ 'ਚ ਲਿਖਿਆ ਹੈ- ਹਿਨਾ ਖਾਨ ਲਈ ਪ੍ਰਾਰਥਨਾ ਕਰ ਰਹੀ ਹੈ, ਹਿਨਾ ਖਾਨ ਅਸਲੀ ਯੋਧਾ ਹੈ।

PunjabKesari

ਸਾਮੰਥਾ ਦੀ ਪੋਸਟ ਨੂੰ ਦੇਖ ਕੇ ਹਿਨਾ ਖਾਨ ਨੇ ਇਸ ਨੂੰ ਆਪਣੀ ਸਟੋਰੀ 'ਤੇ ਸ਼ੇਅਰ ਕੀਤਾ ਅਤੇ ਲਿਖਿਆ- ਕੋਈ ਜਾਣਦਾ ਹੋਵੇ ਜਾਂ ਨਾ, ਮੈਂ ਜਾਣਦੀ ਹਾਂ ਕਿ ਤੁਸੀਂ ਇਕ ਸ਼ਾਨਦਾਰ ਸਟਾਰ ਹੋ, ਜਿਸ ਤਰ੍ਹਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਸੰਭਾਲਿਆ ਹੈ, ਉਹ ਸਭ ਤੋਂ ਵੱਖ ਹੈ, ਬਹੁਤ ਸਾਰਾ ਪਿਆਰ ਸਾਮੰਥਾ ਰੂਥ ਪ੍ਰਭੁ।


author

Priyanka

Content Editor

Related News