ਸ਼ੌਕਰ ਟੂਰਨਾਮੈਂਟ ਅਮਿੱਟ ਛਾਪ ਛੱਡਦਾ ਸੰਪੰਨ, ਸਰੀ ਫੁੱਟਬਾਲ ਕਲੱਬ ਦੀ ਟੀਮ ਜੇਤੂ

07/02/2024 5:35:22 PM

ਵੈਨਕੂਵਰ (ਮਲਕੀਤ ਸਿੰਘ)- ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ 'ਚ ਸਥਿਤ ਐਥੇਲੋਟਿਕਸ ਪਾਰਕ 'ਚ 'ਸੌਕਰ ਕਲੱਬ ਬੀ.ਸੀ ਟਾਈਗਰ' ਦੇ ਸਹਿਯੋਗ ਸਦਕਾ ਸ਼ੁਕਰਵਾਰ ਸਵੇਰ ਤੋਂ ਧੂਮ-ਧਾਮ ਨਾਲ ਆਰੰਭ ਹੋਇਆ 'ਮੀਰੀ ਪੀਰੀ ਸ਼ੌਕਰ ਟੂਰਨਾਮੈਂਟ' ਬੀਤੀ ਸ਼ਾਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਉਕਤ ਕਲੱਬ ਦੇ ਪ੍ਰਧਾਨ ਅਜਿੰਦਰਪਾਲ ਮਾਂਗਟ (ਨੀਟੂ) ਅਤੇ ਉਪ ਪ੍ਰਧਾਨ ਸੁਰਿੰਦਰ ਸਿੰਘ ਸਹੋਤਾ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 28 ਜੂਨ ਤੋਂ 30 ਜੂਨ ਤੱਕ ਨਿਰੰਤਰ ਚੱਲਣ ਵਾਲੇ ਇਸ ਸ਼ੌਕਰ ਟੂਰਨਾਮੈਂਟ 'ਚ ਵੈਨਕੂਵਰ ਸਰੀ ਤੋਂ ਇਲਾਵਾ ਐਡਮਿੰਟਨ,ਕੈਲਗਰੀ ਅਤੇ ਅਤੇ ੋਟਰੋਂਟੋ ਮਹਾਨਗਰਾਂ ਨਾਲ ਸੰਬੰਧਿਤ 6 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੇ ਬਜ਼ੁਰਗਾਂ ਤੇ ਅੱਧਾਰਿਤ ਤਿੰਨ ਹਜ਼ਾਰ ਦੇ ਕਰੀਬ ਖਿਡਾਰੀਆਂ ਵੱਲੋਂ ਬੜੇ ਹੀ ਉਤਸਾਹ ਸਹਿਤ ਸ਼ਿਰਕਤ ਕਰਕੇ ਆਪਣੇ ਸਰੀਰਕ ਬੱਲ ਦਾ ਪ੍ਰਦਰਸ਼ਨ ਕੀਤਾ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਹੁਣ ਪ੍ਰਿੰਸ ਜੌਰਜ 'ਚ ਵੀ ਹੋਵੇਗੀ 'ਕਬੱਡੀ-ਕਬੱਡੀ'! ਲੋਕਾਂ 'ਚ ਭਾਰੀ ਉਤਸ਼ਾਹ

ਉਕਤ ਟੂਰਨਾਮੈਂਟ ਦੀ ਦੇਰ ਰਾਤ ਹੋਈ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੀ ਗਈ ਨਤੀਜਿਆਂ ਦੀ ਸੂਚੀ ਮੁਤਾਬਿਕ ਇਸ ਟੂਰਨਾਮੈਂਟ ਦੌਰਾਨ ਕਰਵਾਏ ਗਏ ਪ੍ਰੀਮੀਅਰ ਡਵੀਜ਼ਨ ਦੇ ਫਾਈਨਲ ਮੁਕਾਬਲੇ 'ਚੋਂ ਸਰੀ ਫੁੱਟਬਾਲ ਟੈਪਲ ਕਲੱਬ ਦੀ ਟੀਮ ਪਹਿਲੇ ਸਥਾਨ 'ਤੇ ਰਹੀ। ਜਦੋਂ ਕਿ ਸਟਰੈਥ ਸਕੋਨਾ ਦੀ ਟੀਮ ਦੁੂਸਰੇ ਸਥਾਨ 'ਤੇ ਰਹੀ। ਇਸੇ ਹੀ ਤਰ੍ਹਾਂ ਗੋਲਡ ਡਵੀਜ਼ਨ ਦੇ ਫਾਈਨਲ ਮੁਕਾਬਲੇ ਦੌਰਾਨ ਬਾਜ ਫੁੱਟਬਾਲ ਕਲੱਬ ਐਡਮਿੰਟਨ ਦੀ ਟੀਮ ਪਹਿਲੇ ਸਥਾਨ 'ਤੇ ਰਹੀ ਜਦੋ ਕਿ ਅਕਾਲ ਕਲੱਬ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਤਿੰਨ ਦਿਨ ਲਗਾਤਾਰ ਚਲਦੇ ਰਹੇ ਇਸ ਟੂਰਨਾਮੈਂਟ ਵਿਚ ਸ਼ਾਮਿਲ ਹੋਏ ਖਿਡਾਰੀਆਂ,ਪ੍ਰਬੰਧਕਾਂ, ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਸਰੀ ਦੇ ਕੁਝ ਸਥਾਨਕ ਗੁਰੂ ਘਰਾਂ ਦੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਲੰਗਰਾਂ ਦੇ ਪ੍ਰਬੰਧ ਸਲਾਘਾਯੋਗ ਸਨ।ਟੂਰਨਾਮੈਂਟ ਦੇ ਸਮਾਪਤੀ ਸਮਾਰੋਹ 'ਚ ਹੋਰਨਾਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ ਐਮ.ਪੀ ਸੁਖ ਧਾਲੀਵਾਲ,ਮਨਤੇਜ ਢਿੱਲੋ, ਮਲਕੀਤ ਸਿੰਘ ,ਕੰਵਲਜੀਤ ਸਿੰਘ, ਕ੍ਰਿਪਾਲ ਸਿੰਘ ਢੱਡੇ, (ਯੂਨਾਇਟਿਡ ਫਾਇਰ ਪੈਲਸ) ,ਸੁਖਬੀਰ ਧੂਨੀਆ ਅਤੇ ਨਿਰਭੈ ਸਿੰਘ (ਨਿਉੂ ਵੇਅ ਰੇਲਿੰਗ) ਵੀਂ ਹਾਜਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News