ਭਾਰਤ ਲਈ ਵੱਡਾ ਖ਼ਤਰਾ, ਰਾਫੇਲ ਤੋਂ ਡਰੇ ਪਾਕਿਸਤਾਨ ਨੇ ਫਾਈਟਰ ਜੈੱਟ ਨੂੰ ਕੀਤਾ ਪਰਮਾਣੂ ਮਿਜ਼ਾਇਲ ਨਾਲ ਲੈੱਸ

07/02/2024 4:49:27 PM

ਨਵੀਂ ਦਿੱਲੀ, ਫਰਾਂਸੀਸੀ ਰਾਫੇਲ ਲੜਾਕੂ ਜਹਾਜ਼ ਭਾਰਤ 'ਚ ਆਉਣ ਤੋਂ ਬਾਅਦ ਪਾਕਿਸਤਾਨ ਘਬਰਾ ਗਿਆ ਹੈ। ਪਾਕਿਸਤਾਨੀ ਹਵਾਈ ਸੈਨਾ ਹੁਣ ਆਪਣੇ JF-17 ਥੰਡਰ ਲੜਾਕੂ ਜਹਾਜ਼ ਨੂੰ ਅਪਗ੍ਰੇਡ ਕਰਨ ਵਿੱਚ ਰੁੱਝੀ ਹੋਈ ਹੈ ਤਾਂ ਜੋ ਇਸਨੂੰ ਪ੍ਰਮਾਣੂ ਮਿਸ਼ਨਾਂ ਲਈ ਤਿਆਰ ਕੀਤਾ ਜਾ ਸਕੇ। ਪਾਕਿਸਤਾਨ ਆਪਣੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਲੈ ਕੇ ਲਗਾਤਾਰ ਅਸਪਸ਼ਟ ਰਿਹਾ ਹੈ। JF-17 ਲੜਾਕੂ ਜਹਾਜ਼ ਨੂੰ ਚੀਨ ਅਤੇ ਪਾਕਿਸਤਾਨ ਨੇ ਸਾਂਝੇ ਤੌਰ 'ਤੇ ਤਿਆਰ ਕੀਤਾ ਹੈ ਅਤੇ ਲੰਬੇ ਸਮੇਂ ਤੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਪ੍ਰਮਾਣੂ ਹਮਲੇ ਕਰਨ ਲਈ ਤਿਆਰ ਕੀਤਾ ਗਿਆ ਸੀ। ਇੱਕ ਤਾਜ਼ਾ ਤਸਵੀਰ ਨੇ ਪੁਸ਼ਟੀ ਕੀਤੀ ਹੈ ਕਿ JF 17 ਲੜਾਕੂ ਜਹਾਜ਼ ਤਕਨੀਕੀ ਪ੍ਰਮਾਣੂ ਮਿਜ਼ਾਈਲਾਂ ਨਾਲ ਲੈਸ ਕਰ ਦਿੱਤਾ ਗਿਆ ਹੈ। ਇਸ ਮਿਜ਼ਾਈਲ ਦਾ ਨਾਂ ਰਾਡ ਹੈ। ਅਮਰੀਕੀ ਪਰਮਾਣੂ ਵਿਗਿਆਨੀਆਂ ਨੇ ਪਾਕਿਸਤਾਨੀ ਫਾਈਟਰ ਜੈਟ ਦੀ ਸਮਰੱਥਾ ਨੂੰ ਲੈ ਕੇ ਇਹ ਗੱਲ ਕਹੀ ਹੈ।

ਪਾਕਿਸਤਾਨੀ JF-17 ਜਹਾਜ਼ ਨੂੰ ਲੈ ਕੇ ਇਹ ਖ਼ੁਲਾਸਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ SIPRI ਦੀ ਤਾਜ਼ਾ ਰਿਪੋਰਟ 'ਚ ਕਿਹਾ ਗਿਆ ਸੀ ਕਿ ਪਹਿਲੀ ਵਾਰ ਪਰਮਾਣੂ ਬੰਬ ਦੇ ਮਾਮਲੇ 'ਚ ਪਾਕਿਸਤਾਨ ਨੂੰ ਪਛਾੜਿਆ ਹੈ। ਭਾਰਤ ਕੋਲ ਇਸ ਸਮੇਂ 172 ਪਰਮਾਣੂ ਬੰਬ ਹਨ ਜਦਕਿ ਪਾਕਿਸਤਾਨ ਕੋਲ ਸਿਰਫ਼ 170 ਹੀ ਹਨ। ਮੰਨਿਆ ਜਾਂਦਾ ਹੈ ਕਿ ਭਾਰਤ ਨੇ ਆਪਣੇ ਭਾਭਾ ਪਰਮਾਣੂ ਖੋਜ ਕੇਂਦਰ ਵਿੱਚ ਪਲੂਟੋਨੀਅਮ ਦੀ ਮਦਦ ਨਾਲ ਇੱਕ ਨਵਾਂ ਪਰਮਾਣੂ ਬੰਬ ਬਣਾਇਆ ਹੈ। ਪਾਕਿਸਤਾਨ ਦਾ ਪਰਮਾਣੂ ਬੰਬ ਯੂਰੇਨੀਅਮ ਡਿਜ਼ਾਈਨ 'ਤੇ ਆਧਾਰਿਤ ਹੈ। ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ ਨੇ ਰਾਡ 1 ਮਿਜ਼ਾਈਲ ਦੀ  ਸਾਲ 2023 ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕੀਤਾ ਹੈ। ਰਾਡ ਪਾਕਿਸਤਾਨ ਦੀ ਇਕਲੌਤੀ ਹਵਾ ਨਾਲ ਮਾਰ ਕਰਨ ਵਾਲੀ ਪਰਮਾਣੂ ਮਿਜ਼ਾਈਲ ਹੈ ਅਤੇ ਇਹ JF-17 ਲੜਾਕੂ ਜਹਾਜ਼ਾਂ ਨਾਲ ਲੈਸ ਕਰ ਦਿੱਤੀ ਗਈ ਹੈ।
PunjabKesari
 

ਮਿਰਾਜ ਦੀ ਥਾਂ ਲੈ ਰਿਹਾ JF-17 ਫਾਈਟਰ ਜੈੱਟ

ਹੁਣ ਤੱਕ ਮਿਰਾਜ III/Vs ਨੇ ਹਵਾਈ ਰੱਖਿਆ ਸਮਰੱਥਾ ਦੀ ਭੂਮਿਕਾ ਨਿਭਾਈ ਹੈ। ਰਾਡ ਕਰੂਜ਼ ਮਿਜ਼ਾਈਲ ਦਾ ਪਹਿਲੀ ਵਾਰ 2007 ਵਿੱਚ ਪ੍ਰੀਖਣ ਕੀਤਾ ਗਿਆ ਸੀ। ਇਹ ਪਰੰਪਰਾਗਤ ਜਾਂ ਪਰਮਾਣੂ ਹਮਲਿਆਂ ਲਈ ਵਰਤਿਆ ਜਾ ਸਕਦਾ ਹੈ। ਪਾਕਿਸਤਾਨ ਨੇ ਮਿਰਾਜ ਜਹਾਜ਼ ਨੂੰ ਸੇਵਾ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਮਿਰਾਜ ਦੀ ਥਾਂ 'ਤੇ ਜੇਐਫ 17 ਫਾਈਟਰ ਜੈੱਟ  ਨੂੰ ਹਵਾ ਦੇ ਰਾਸਤੇ ਪਰਮਾਣੂ ਨਿਵਾਰਣ ਸਮਰਥਾ ਲਈ ਇਸਤੇਮਾਲ ਕੀਤਾ ਜਾਵੇਗਾ। ਸਾਲ 2023 'ਚ ਪਾਕਿਸਤਾਨ ਦੀ ਪਾਕਿਸਤਾਨ ਡੇਅ ਪਰੇਡ ਦੌਰਾਨ ਆਈ JF-17 ਦੀ ਤਸਵੀਰ ਤੋਂ ਪਤਾ ਲੱਗਾ ਹੈ ਕਿ ਇਹ ਪਰਮਾਣੂ ਸਮਰੱਥਾ ਨਾਲ ਲੈਸ ਹੈ। ਅਮਰੀਕੀ ਵਿਗਿਆਨੀਆਂ ਨੇ ਇਸਦੀ ਅਸਲੀ ਤਸਵੀਰ ਖਰੀਦੀ ਅਤੇ ਦੇਖਿਆ ਕਿ ਜੇਐਫ 17 ਰਾਡ ਮਿਜ਼ਾਈਲ ਨਾਲ ਲੈਸ ਸੀ ਜੋ ਕਿ ਪ੍ਰਮਾਣੂ ਮਿਜ਼ਾਈਲ ਹੈ।
ਇਸ ਵਿਸ਼ਲੇਸ਼ਣ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਪਰਮਾਣੂ ਸਮਰੱਥਾ ਲਿਆਉਣ ਲਈ ਰਾਡ ਮਿਜ਼ਾਈਲ ਦਾ ਡਿਜ਼ਾਈਨ ਵੀ ਬਦਲਿਆ ਗਿਆ ਹੈ। ਅਮਰੀਕੀ ਵਿਗਿਆਨੀਆਂ ਨੇ ਕਿਹਾ, 'ਇਹ ਵਿਸ਼ਲੇਸ਼ਣ ਦਰਸਾਉਂਦੇ ਹਨ ਕਿ ਪਾਕਿਸਤਾਨ ਨੇ ਸੰਭਾਵਤ JF-17 ਨੂੰ ਪ੍ਰਮਾਣੂ ਸਮਰੱਥਾ ਨਾਲ ਲੈਸ ਕਰਨ ਦੀ ਦਿਸ਼ਾ 'ਚ ਮਹੱਤਵਪੂਰਨ ਤਰੱਕੀ ਕੀਤੀ ਹੈ। ਇਹ ਜਹਾਜ਼ ਮਿਰਾਜ ਤੋਂ ਪਰਮਾਣੂ ਹਮਲੇ ਦੀ ਭੂਮਿਕਾ ਸੰਭਾਲਣ ਜਾ ਰਿਹਾ ਹੈ। ਪਾਕਿਸਤਾਨ ਨੇ ਰਾਡ ਮਿਜ਼ਾਈਲ ਨੂੰ ਮੁੜ ਡਿਜ਼ਾਈਨ ਕੀਤਾ ਹੈ ਪਰ ਇਸ ਦੇ ਉਦੇਸ਼ ਜਾਂ ਸਮਰੱਥਾ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਾਡ ਮਿਜ਼ਾਈਲ ਤਾਇਨਾਤ ਕੀਤੀ ਗਈ ਹੈ ਜਾਂ ਨਹੀਂ।
PunjabKesari

ਮਿਆਂਮਾਰ ਵਿੱਚ ਫੇਲ੍ਹ ਸਾਬਤ ਹੋਏ JF-17 ਜੈੱਟ 

JF-17 ਥੰਡਰ ਨਾ ਸਿਰਫ ਪਾਕਿਸਤਾਨੀ ਹਵਾਈ ਫੌਜ ਦਾ ਮੁੱਖ ਲੜਾਕੂ ਜਹਾਜ਼ ਹੈ ਸਗੋਂ ਜਿਨਾਹ ਦਾ ਦੇਸ਼ ਵੀ ਇਸ ਦੀ ਬਰਾਮਦ 'ਚ ਰੁੱਝਿਆ ਹੋਇਆ ਹੈ। JF-17 ਲੜਾਕੂ ਜਹਾਜ਼ ਪਾਕਿਸਤਾਨ ਏਅਰੋਨਾਟਿਕਲ ਕੰਪਲੈਕਸ ਅਤੇ ਚੀਨ ਦੀ ਚੇਂਗਦੂ ਏਅਰਕ੍ਰਾਫਟ ਇੰਡਸਟਰੀ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਜਹਾਜ਼ ਨੇ ਪਹਿਲੀ ਵਾਰ ਸਾਲ 2003 ਵਿੱਚ ਉਡਾਣ ਭਰੀ ਸੀ। ਸ਼ੁਰੂਆਤ 'ਚ JF 17 ਦਾ ਏਅਰਫ੍ਰੇਮ ਚੀਨ 'ਚ ਬਣਿਆ ਸੀ। ਹੁਣ ਇਸ ਜਹਾਜ਼ ਦਾ ਲਗਭਗ 58 ਫੀਸਦੀ ਹਿੱਸਾ ਪਾਕਿਸਤਾਨ 'ਚ ਹੀ ਬਣ ਰਿਹਾ ਹੈ। JF-17 ਸਿੰਗਲ ਇੰਜਣ ਮਲਟੀ ਰੋਲ ਏਅਰਕ੍ਰਾਫਟ ਹੈ। ਮਿਆਂਮਾਰ ਨੇ ਇਹ ਜਹਾਜ਼ ਖਰੀਦਿਆ ਸੀ ਪਰ ਇਹ ਉੱਡਾਣ ਨਹੀਂ ਭਰ ਪਿਆ ਰਿਹਾ ਹੈ। ਇਹੀ ਕਾਰਨ ਹੈ ਕਿ ਮਿਆਂਮਾਰ ਨੇ ਚੀਨ ਅਤੇ ਪਾਕਿਸਤਾਨ ਦੋਵਾਂ ਨੂੰ ਤਾੜਨਾ ਕੀਤੀ ਸੀ। 


DILSHER

Content Editor

Related News