ਸਹੀ ਸਮੇਂ ''ਤੇ ਫਲਸਤੀਨ ਨੂੰ ਸਿਧਾਂਤਕ ਰੂਪ ਨਾਲ ਮਾਨਤਾ ਦੇਵੇਗਾ ਸਿੰਗਾਪੁਰ : ਵਿਦੇਸ਼ ਮੰਤਰੀ
Tuesday, Jul 02, 2024 - 04:46 PM (IST)
ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਸਿਧਾਂਤਕ ਰੂਪ ਨਾਲ ਫਲਸਤੀਨ ਨੂੰ ਇਕ ਵਜੋਂ ਮਾਨਤਾ ਦੇਣ ਲਈ ਤਿਆਰ ਹੈ ਅਤੇ ਇਹ ਕਦਮ ਉੱਚਿਤ ਸਮੇਂ 'ਤੇ ਚੁੱਕਿਆ ਜਾਵੇਗਾ। ਵਿਦੇਸ਼ ਮੰਤਰੀ ਵਿਵਿਅਨ ਬਾਲਾਕ੍ਰਿਸ਼ਨਨ ਨੇ ਮੰਗਲਵਾਰ ਨੂੰ ਸੰਸਦ 'ਚ ਇਹ ਗੱਲ ਕਹੀ। ਬਾਲਾਕ੍ਰਿਸ਼ਨਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਨੇ ਸਥਾਈ ਸ਼ਾਂਤੀ ਪ੍ਰਾਪਤ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਾਸੰਗਿਕ ਪ੍ਰਸਤਾਵਾਂ ਦੇ ਅਨੁਰੂਪ, ਗੱਲਬਾਤ ਦੇ ਮਾਧਿਅਮ ਨਾਲ ਹੱਲ ਦੀ ਵਕਾਲਤ ਕੀਤੀ ਹੈ। ਡਾ. ਬਾਲਾਕ੍ਰਿਸ਼ਨਨ ਨੇ ਕਿਹਾ,''ਵਿਸ਼ੇਸ਼ ਰੂਪ ਨਾਲ ਇਕ ਪ੍ਰਭਾਵੀ ਫਲਸਤੀਨੀ ਸਰਕਾਰ ਦੀ ਜ਼ਰੂਰਤ ਹੈ, ਜੋ ਇਜ਼ਰਾਈਲ ਦੀ ਹੋਂਦ ਦੇ ਅਧਿਕਾਰ ਨੂੰ ਸਵੀਕਾਰ ਕਰੇ ਅਤੇ ਅੱਤਵਾਦ ਨੂੰ ਸਪੱਸ਼ਟ ਰੂਪ ਨਾਲ ਅਸਵੀਕਾਰ ਕਰੇ।''
ਸਮਾਚਾਰ ਪੱਤਰ 'ਦਿ ਸਟ੍ਰੇਟਸ ਟਾਈਮਸ' ਨੇ ਮੰਤਰੀ ਦੇ ਹਵਾਲੇ ਤੋਂ ਆਪਣੀ ਰਿਪੋਰਟ 'ਚ ਕਿਹਾ,''ਦੋਹਾਂ ਪੱਖਾਂ ਦੇ ਜਾਇਜ਼ ਅਧਿਕਾਰ ਹਨ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਸੁਰੱਖਿਅਤ ਸਰਹੱਦਾਂ ਦੇ ਅੰਦਰ ਸ਼ਾਂਤੀ ਅਤੇ ਸਨਮਾਨ ਨਾਲ ਰਹਿਣ ਦਾ ਅਧਿਕਾਰ ਹੈ।'' ਸਿੰਗਾਪੁਰ ਵਲੋਂ 10 ਮਈ ਨੂੰ ਸੰਯੁਕਤ ਰਾਸ਼ਟਰ ਦੇ ਇਕ ਪ੍ਰਸਤਾਵ ਦੇ ਪੱਖ 'ਚ ਵੋਟਿੰਗ ਕੀਤੀ ਗਈ ਸੀ, ਜਿਸ 'ਚ ਸੰਯੁਕਤ ਰਾਸ਼ਟਰ 'ਚ ਫਲਸਤੀਨ ਨੂੰ ਮੈਂਬਰ ਦੇਸ਼ ਵਜੋਂ ਸ਼ਾਮਲ ਕਰਨ ਦਾ ਸਮਰਥਨ ਕੀਤਾ ਗਿਆ ਸੀ। ਸਿੰਗਾਪੁਰ ਦੇ ਵਿਦੇਸ਼ ਮੰਤਰੀ ਨੇ ਸੰਸਦ 'ਚ ਮੈਂਬਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਨ 'ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਗੰਭੀਰ ਅਤੇ ਸਾਵਧਾਨੀਪੂਰਵਕ ਵਿਚਾਰ ਤੋਂ ਬਾਅਦ ਲਿਆ ਗਿਆ ਹੈ। ਡਾ. ਬਾਲਾਕ੍ਰਿਸ਼ਨਨ ਨੇ ਦੋਹਾਂ ਪੱਖਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਲਾਭ ਚੁੱਕ ਕੇ ਸ਼ਾਂਤੀ ਦੀ ਦਿਸ਼ਾ 'ਚ ਕਦਮ ਚੁੱਕਣ ਅਤੇ ਉਸ ਦਰਦ ਨੂੰ ਖ਼ਤਮ ਕਰਨ ਜੋ ਲੰਬੇ ਸਮੇਂ ਚੱਲ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e