ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ ''ਚੋਂ ਮਿਲੇਗੀ ਵੱਡੀ ਪ੍ਰਾਪਤੀ

Tuesday, Jul 02, 2024 - 05:44 PM (IST)

ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ ''ਚੋਂ ਮਿਲੇਗੀ ਵੱਡੀ ਪ੍ਰਾਪਤੀ

ਨਵੀਂ ਦਿੱਲੀ (ਬਿਊਰੋ) - ਭਾਰਤ ਦੇ ਸਭ ਤੋਂ ਵੱਡੇ ਸੁਪਰਸਟਾਰਾਂ 'ਚੋਂ ਇੱਕ ਸ਼ਾਹਰੁਖ ਖ਼ਾਨ ਨੂੰ ਮਿਲੇ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਕਾਫ਼ੀ ਲੰਬੀ ਹੈ। ਹੁਣ ਇਸ ਸੂਚੀ 'ਚ ਇੱਕ ਹੋਰ ਵੱਡਾ ਸਨਮਾਨ ਜੁੜਣ ਜਾ ਰਿਹਾ ਹੈ। ਹੁਣ ਸਵਿਟਜ਼ਰਲੈਂਡ 'ਚ ਹੋਣ ਵਾਲੇ 'ਲੋਕਾਰਨੋ ਫ਼ਿਲਮ ਫੈਸਟੀਵਲ' 'ਚ ਸ਼ਾਹਰੁਖ ਨੂੰ ਕਰੀਅਰ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਮੰਗਲਵਾਰ ਨੂੰ ਸ਼ਾਹਰੁਖ ਨੂੰ ਸਨਮਾਨਿਤ ਕਰਨ ਦਾ ਅਧਿਕਾਰਤ ਐਲਾਨ ਇਸ ਵੱਕਾਰੀ ਫ਼ਿਲਮ ਫੈਸਟੀਵਲ ਦੀ ਵੈੱਬਸਾਈਟ 'ਤੇ ਸਾਂਝਾ ਕੀਤਾ ਗਿਆ। ਘੋਸ਼ਣਾ 'ਚ ਕਿਹਾ ਗਿਆ ਹੈ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਨੂੰ ਇਹ ਸਨਮਾਨ ਉਨ੍ਹਾਂ ਦੇ 'ਭਾਰਤੀ ਸਿਨੇਮਾ 'ਚ ਸ਼ਾਨਦਾਰ ਕਰੀਅਰ' ਲਈ ਦਿੱਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ 'ਬੀਬੀ ਰਜਨੀ' ਦਾ ਟੀਜ਼ਰ ਰਿਲੀਜ਼ , 30 ਅਗਸਤ ਨੂੰ ਸਿਨੇਮਾਘਰਾਂ 'ਚ ਹੋਵੇਗੀ ਰਿਲੀਜ਼

ਫੈਸਟੀਵਲ 'ਚ ਦਿਖਾਈ ਜਾਵੇਗੀ ਸ਼ਾਹਰੁਖ ਦੀ ਫ਼ਿਲਮ 
ਸ਼ਾਹਰੁਖ ਨੂੰ 'ਲੋਕਾਰਨੋ ਫ਼ਿਲਮ ਫੈਸਟੀਵਲ' ਦੇ ਓਪਨ ਏਅਰ ਵੈਨਿਊ ਪਲਾਜ਼ਾ ਗ੍ਰਾਂਡੇ 'ਚ ਸਨਮਾਨਿਤ ਕੀਤਾ ਜਾਵੇਗਾ। ਇਸ ਫੈਸਟੀਵਲ ਦੇ ਕਰੀਅਰ ਅਚੀਵਮੈਂਟ ਐਵਾਰਡ ਨੂੰ ਪਾਰਡੋ ਅਲਾ ਕੈਰੀਰਾ ਕਿਹਾ ਜਾਂਦਾ ਹੈ। ਸ਼ਾਹਰੁਖ ਤੋਂ ਪਹਿਲਾਂ ਇਹ ਪੁਰਸਕਾਰ ਟਿਊਨੀਸ਼ੀਅਨ ਅਭਿਨੇਤਰੀ ਕਲਾਉਡੀਆ ਕਾਰਡੀਨਲੇ, ਬ੍ਰਿਟਿਸ਼-ਫ੍ਰੈਂਚ ਅਦਾਕਾਰਾ ਜੇਨ ਬਿਰਕਿਨ ਅਤੇ ਪਿਛਲੇ ਸਾਲ ਮਲੇਸ਼ੀਆ ਦੀ ਫ਼ਿਲਮ ਨਿਰਮਾਤਾ ਸਾਈ ਮਿੰਗ ਲਿਆਂਗ ਵਰਗੀਆਂ ਸਿਨੇਮਾ ਹਸਤੀਆਂ ਨੂੰ ਦਿੱਤਾ ਜਾ ਚੁੱਕਾ ਹੈ। ਸ਼ਾਹਰੁਖ ਦੀ ਆਈਕੋਨਿਕ ਫ਼ਿਲਮ 'ਦੇਵਦਾਸ' ਵੀ 'ਲੋਕਾਰਨੋ ਫ਼ਿਲਮ ਫੈਸਟੀਵਲ' 'ਚ ਦਿਖਾਈ ਜਾਵੇਗੀ। ਉਨ੍ਹਾਂ ਨੂੰ ਇਹ ਐਵਾਰਡ 10 ਅਗਸਤ ਨੂੰ ਮਿਲੇਗਾ। ਅਗਲੇ ਦਿਨ 11 ਅਗਸਤ ਨੂੰ ਸ਼ਾਹਰੁਖ ਵੀ ਜਨਤਕ ਗੱਲਬਾਤ ਦਾ ਹਿੱਸਾ ਹੋਣਗੇ।

ਸ਼ਾਹਰੁਖ ਨੂੰ 'ਦਲੇਰ ਤੇ ਬਹਾਦਰ' ਕਲਾਕਾਰ ਕਿਹਾ
ਲੋਕਾਰਨੋ ਫਿਲਮ ਫੈਸਟੀਵਲ ਦੇ ਕਲਾਤਮਕ ਨਿਰਦੇਸ਼ਕ, ਜੀਓਨਾ ਏ. ਨਾਜ਼ਾਰੋ ਨੇ ਬਾਲੀਵੁੱਡ ਸੁਪਰਸਟਾਰ ਨੂੰ ਐਵਾਰਡ ਦੇਣ ਬਾਰੇ ਕਿਹਾ, 'ਲੋਕਾਰਨੋ 'ਚ ਸ਼ਾਹਰੁਖ ਵਰਗੇ ਲਿਵਿੰਗ ਲੀਜੈਂਡ ਦਾ ਸਵਾਗਤ ਕਰਨਾ ਇਕ ਸੁਫ਼ਨਾ ਸਾਕਾਰ ਹੋਣ ਵਰਗਾ ਹੈ। ਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਦੀ ਡੂੰਘਾਈ ਅਤੇ ਚੌੜਾਈ ਬੇਮਿਸਾਲ ਹੈ। ਖ਼ਾਨ ਇੱਕ ਰਾਜਾ ਹੈ, ਜੋ ਅਜੇ ਵੀ ਉਨ੍ਹਾਂ ਲੋਕਾਂ ਦੇ ਨੇੜੇ ਹੈ, ਜਿਨ੍ਹਾਂ ਨੇ ਉਸ ਨੂੰ ਤਾਜ ਪਹਿਨਾਇਆ ਸੀ। ਨਾਜ਼ਾਰੋ ਨੇ ਆਪਣੇ ਬਿਆਨ 'ਚ ਅੱਗੇ ਕਿਹਾ, ''ਇਸ ਬਹਾਦਰ ਅਤੇ ਦਲੇਰ ਕਲਾਕਾਰ ਨੇ ਹਮੇਸ਼ਾ ਆਪਣੇ ਆਪ ਨੂੰ ਚੁਣੌਤੀ ਦਿੱਤੀ ਹੈ ਅਤੇ ਫਿਰ ਵੀ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਤੋਂ ਉਮੀਦਾਂ 'ਤੇ ਖਰਾ ਉਤਰਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਵੱਡੀਆਂ ਫ਼ਿਲਮਾਂ ਦੇ ਚੁੱਕੇ ਹਨ
ਸ਼ਾਹਰੁਖ ਦੀ ਗੱਲ ਕਰੀਏ ਤਾਂ ਉਹ ਪਿਛਲੇ ਸਾਲ ਭਾਰਤੀ ਸਿਨੇਮਾ ਦੀਆਂ ਦੋ ਸਭ ਤੋਂ ਵੱਡੀਆਂ ਫ਼ਿਲਮਾਂ 'ਪਠਾਨ' ਅਤੇ 'ਜਵਾਨ' ਦੇ ਚੁੱਕੇ ਹਨ। 2023 'ਚ ਉਨ੍ਹਾਂ ਦੀ ਤੀਜੀ ਫ਼ਿਲਮ 'ਡਿੰਕੀ' ਵੀ ਸੁਪਰਹਿੱਟ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਿਸੇ ਪ੍ਰੋਜੈਕਟ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਹੈ ਪਰ ਖ਼ਬਰਾਂ ਮੁਤਾਬਕ ਹੁਣ ਉਹ ਆਪਣੀ ਧੀ ਸੁਹਾਨਾ ਖ਼ਾਨ ਨਾਲ ਫ਼ਿਲਮ 'ਕਿੰਗ' 'ਚ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News