ਬੁਰੇ ਵਤੀਰੇ ਤੇ ਘਰ ''ਚ ਨਜ਼ਰਅੰਦਾਜ਼ ਹੋਣ ''ਤੇ ਨਾਬਾਲਗ ਪੀਂਦੇ ਹਨ ਸਿਗਰਟ

02/25/2020 3:50:38 PM

ਨਿਊਯਾਰਕ- ਬੱਚਿਆਂ ਵਿਚ ਸਿਗਰਟਨੋਸ਼ੀ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਛੋਟੀ ਉਮਰ ਵਿਚ ਬੱਚੇ ਸਿਗਰਟਨੋਸ਼ੀ ਕਿਉਂ ਕਰਦੇ ਹਨ? ਅਸਲ ਵਿਚ ਜਦੋਂ ਘਰ ਵਿਚ ਬੱਚਿਆਂ ਦੇ ਨਾਲ ਗਲਤ ਵਤੀਰਾ ਕੀਤਾ ਜਾਂਦਾ ਹੈ ਜਾਂ ਫਿਰ ਬੱਚਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਤਾਂ ਉਹ ਸਿਗਰਟ ਪੀਣ ਵੱਲ ਅੱਗੇ ਵਧਦੇ ਹਨ। ਘਰ ਵਿਚ ਹੋਏ ਬੁਰੇ ਵਤੀਰੇ ਤੋਂ ਬਾਅਦ ਬੱਚੇ ਛੋਟੀ ਉਮਰ ਵਿਚ ਹੀ ਸਿਗਰਟ ਜਾਂ ਦੂਜੀਆਂ ਬੁਰੀਆਂ ਆਦਤਾਂ ਸ਼ੁਰੂ ਕਰ ਦਿੰਦੇ ਹਨ। ਸਬਸਟੈਂਸ ਯੂਜ਼ ਐਂਡ ਮਿਸਯੂਜ਼ ਮੈਡੀਕਲ ਮੈਗੇਜ਼ੀਨ ਵਿਚ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਰ ਵਿਚ ਬੱਚਿਆਂ ਨਾਲ ਗਲਤ ਵਤੀਰਾ ਬਹੁਤ ਜੋਖਿਮ ਭਰਿਆ ਹੋ ਸਕਦਾ ਹੈ। ਖਾਸਕਰਕੇ ਬਚਪਣ ਵਿਚ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਬਹੁਤ ਹੀ ਘਾਤਕ ਸਾਬਿਤ ਹੋ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਵਿਵਹਾਰ ਨਾਲ ਪਰੇਸ਼ਾਨ ਹੋ ਕੇ ਬੱਚੇ ਸਿਗਰਟਨੋਸ਼ੀ ਕਰਨ ਲੱਗਦੇ ਹਨ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਬੱਚਿਆਂ ਦੀ ਆਦਤ ਬਣ ਜਾਂਦੀ ਹੈ।

ਸਿਗਰਟ ਪੀਣ ਨਾਲ ਦਿਮਾਗ ਨੂੰ ਨੁਕਸਾਨ
ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਸੁਸਾਨ ਯੂਨ ਨੇ ਦੱਸਿਆ ਕਿ ਉਹਨਾਂ ਨੇ ਅਜਿਹੇ ਬੱਚਿਆਂ ਦੇ ਡਾਟਾ ਦੀ ਜਾਂਚ ਕੀਤੀ, ਜਿਸ ਵਿਚ ਬੱਚਿਆਂ ਦੇ ਨਾਲ ਬੁਰਾ ਵਤੀਰਾ ਤੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। ਨਾਲ ਹੀ ਉਹਨਾਂ ਦੱਸਿਆ ਕਿ ਇਸ ਲਈ ਵੱਖ-ਵੱਖ ਮਾਮਲਿਆਂ ਦੀ ਜਾਂਚ ਕੀਤੀ ਗਈ ਤਾਂ ਕਿ ਬੱਚਿਆਂ ਵਿਚ ਸਿਗਰਟਨੋਸ਼ੀ ਦੇ ਅਸਰ ਦਾ ਪਤਾ ਲੱਗ ਸਕੇ। ਉਹਨਾਂ ਦੱਸਿਆ ਕਿ ਬੱਚਿਆਂ ਵਿਚ ਸਿਗਰਟ ਦੀ ਆਦਤ ਗੰਭੀਰ ਸਮਾਜਿਕ ਸਮੱਸਿਆ ਹੈ। ਛੋਟੀ ਉਮਰ ਵਿਚ ਸਿਗਰਟ ਪੀਣ ਨਾਲ ਬੱਚਿਆਂ ਦਾ ਦਿਮਾਗ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ। ਇਹ ਹੀ ਨਹੀਂ ਇਹ ਦਿਮਾਗ ਨੂੰ ਨਾਕਾਰਾ ਬਣਾਉਣ ਵਿਚ ਵੀ ਅਸਰ ਦਿਖਾਉਂਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਜੋ ਛੋਟੀ ਉਮਰ ਵਿਚ ਸਿਗਰਟ ਪੀਣਾ ਸ਼ੁਰੂ ਕਰਨ ਨਾਲ ਇਹ ਆਦਤ ਬਣ ਜਾਂਦੀ ਹੈ।

ਖੋਜਕਾਰਾਂ ਦੀ ਟੀਮ ਨੇ 903 ਨਾਬਾਲਗਾਂ ਦੇ ਡਾਟਾ ਦੀ ਵਰਤੋਂ ਇਸ ਅਧਿਐਨ ਲਈ ਕੀਤੀ, ਜਿਸ ਵਿਚ 12,16 ਤੇ 18 ਸਾਲ ਦੀ ਉਮਰ ਦੇ ਬੱਚਿਆਂ ਦੇ ਸੈਂਪਲ ਸਨ। ਇਸ ਵਿਚ ਸਾਹਮਣੇ ਆਇਆ ਹੈ ਕਿ ਬਚਪਨ, ਸਕੂਲ ਦੀ ਉਮਰ ਵਿਚ ਬੱਚਿਆਂ ਦੇ ਨਾਲ ਬੁਰਾ ਵਤੀਰਾ ਤੇ ਨਜ਼ਰਅੰਦਾਜ਼ ਕਰਨ ਦੇ ਚੱਲਦੇ ਉਹ ਸਿਗਰਟਨੋਸ਼ੀ ਦੀ ਲਪੇਟ ਵਿਚ ਆ ਜਾਂਦੇ ਹਨ। ਖੋਜਕਾਰਾਂ ਨੇ ਦੱਸਿਆ ਕਿ 12 ਤੋਂ 18 ਸਾਲ ਦੀ ਉਮਰ ਵਿਚ ਘੱਟ ਤੋਂ ਘੱਟ 61 ਫੀਸਦੀ ਬੱਚੇ ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਹਨ। 


Baljit Singh

Content Editor

Related News