ਇਸ ਬੱਚੇ ਦੀ ਤਸਵੀਰ ਨੇ ਬਚਾਈ ਸੀ ਪਿਤਾ ਦੀ ਜਾਨ, ਜਾਣੋ ਕਿਵੇਂ

12/08/2017 10:33:54 AM

ਫਲੋਰੀਡਾ(ਬਿਉਰੋ)—ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਯਕੀਨਨ ਹੀ ਤੁਸੀਂ ਇਸ ਬੱਚੇ ਦੀ ਤਸਵੀਰ ਕਈ ਕੈਪਸ਼ਨਸ ਨਾਲ ਦੇਖੀ ਹੋਵੇਗੀ। ਅਕਸਰ ਇਹ ਤਸਵੀਰ ਸਕਸੈਸ ਲਈ ਯੂਜ਼ ਕੀਤੀ ਜਾਂਦੀ ਹੈ। ਆਲਮ ਇਹ ਹੈ ਕਿ ਜੇਕਰ ਤੁਸੀਂ ਗੂਗਲ 'ਤੇ ਸਕਸੈਸ ਕਿੱਡ ਲਿਖਦੇ ਹੋ ਤਾਂ ਇਸ ਦੀਆਂ ਹਜ਼ਾਰਾਂ ਤਸਵੀਰਾਂ ਤੁਹਾਡੇ ਸਾਹਮਣੇ ਆ ਜਾਣਗੀਆਂ ਪਰ ਕੀ ਤੁਹਾਡੇ ਦਿਮਾਗ ਵਿਚ ਕਦੇ ਇਹ ਗੱਲ ਆਈ ਕਿ ਆਖੀਰ ਇਹ ਪਿਆਰਾ ਬੱਚਾ ਹੈ ਕੋਣ?
ਇਸ ਬੱਚੇ ਦਾ ਨਾਂ ਹੈ ਸੈਮੀ ਗ੍ਰੀਨਰ ਅਤੇ ਇਹ ਫਲੋਰੀਡਾ ਦੇ ਜੈਕਸਨਵਿਲੇ ਵਿਚ ਰਹਿੰਦਾ ਹੈ। ਜਿਸ ਸਮੇਂ ਇਹ ਤਸਵੀਰ ਖਿੱਚੀ ਗਈ ਸੀ ਉਸ ਸਮੇਂ ਇਹ ਬੱਚਾ 11 ਮਹੀਨੇ ਦਾ ਸੀ ਅਤੇ ਇਹ ਹੁਣ 11 ਸਾਲ ਦਾ ਹੋ ਚੁੱਕਾ ਹੈ ਅਤੇ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ।
ਇਸ ਤਸੀਵਰ ਨਾਲ ਹੋਇਆ ਸੀ ਸੈਮੀ ਦੇ ਪਿਤਾ ਦਾ ਇਲਾਜ
ਸੈਮੀ ਦੀ ਮਾਂ ਲੈਨੀ ਗ੍ਰੀਨਰ ਦੱਸਦੀ ਹੈ ਕਿ ਇਸ ਤਸਵੀਰ ਜ਼ਰੀਏ ਉਹ ਸੈਮੀ ਦੇ ਪਿਤਾ ਦੀ ਸਿਹਤ ਠੀਕ ਕਰਨਾ ਚਾਹੁੰਦੀ ਸੀ। ਦਰਅਸਲ ਸੈਮੀ ਦੇ ਪਿਤਾ ਦੀ ਇਕ ਕਿਡਨੀ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਲਾਇਲੇਸਿਸ ਦੀ ਜ਼ਰੂਰਤ ਸੀ। ਘਰ ਵਿਚ ਇਲਾਜ ਲਈ ਪੈਸੇ ਨਹੀਂ ਸਨ। ਲੈਨੀ ਗ੍ਰੀਨਰ ਨੇ ਪੈਸੇ ਜੁਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਜੁਟਾ ਨਾ ਸਕੀ। ਜਿਸ ਤੋਂ ਬਾਅਦ ਉਨ੍ਹਾਂ ਨੇ 2007 ਵਿਚ ਸੈਮੀ ਦੀ ਇਕ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਫਿਰ ਦੇਖਦੇ ਹੀ ਦੇਖਦੇ ਇਹ ਤਸਵੀਰ ਪੂਰੀ ਦੁਨੀਆ ਵਿਚ ਵਾਇਰਲ ਹੋ ਗਈ। ਇਸ ਦੀ ਸਕਸੈਸ ਤਸਵੀਰ ਨੂੰ ਲੈ ਕੇ ਹੁਣ ਖਿਡੌਣੇ ਵੀ ਬਣਾਏ ਜਾਣ ਲੱਗੇ ਹਨ। ਇਸ ਤੋਂ ਬਾਅਦ ਲੈਨੀ ਨੇ ਸੋਸ਼ਲ ਮੀਡੀਆ 'ਤੇ ਮਦਦ ਮੰਗੀ। ਲੈਨੀ ਗ੍ਰੀਨਰ ਦੇ ਮੈਸੇਜ 'ਤੇ ਲੋਕ ਮਦਦ ਲਈ ਅੱਗੇ ਆਏ ਕਰੀਬ 60 ਲੱਖ ਰੁਪਏ ਦਾ ਇੰਤਜ਼ਾਮ ਹੋ ਗਿਆ। ਇਸ ਤਰ੍ਹਾਂ ਇਸ ਕਲਿੱਕ ਨਾਲ ਸੈਮੀ ਦੇ ਪਿਤਾ ਦਾ ਇਲਾਜ ਹੋ ਗਿਆ।
ਹੁਣ 11 ਸਾਲ ਬਾਅਦ ਲੈਨੀ ਗ੍ਰੀਨਰ ਨੇ ਸੈਮੀ ਦੀ ਪਾਪੁਲਰ ਤਸਵੀਰ ਨਾਲ ਉਸ ਦੀ ਨਵੀਂ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ ਕਿ ਠੀਕ 11 ਸਾਲ ਪਹਿਲਾਂ ਦਾ ਛੋਟਾ ਸੈਮੀ ਅਤੇ ਅੱਜ ਦਾ ਸੈਮੀ।


Related News