ਅਦਾਲਤ ਦੇ ਬਾਹਰ ਔਰਤਾਂ ਨੇ ਸ਼ਰੇਆਮ ਦੋਸ਼ੀ ਦਾ ਚਾੜ੍ਹਿਆ ਕੁਟਾਪਾ (ਦੇਖੋ ਤਸਵੀਰਾਂ)

02/01/2017 5:02:44 PM

ਐਡੀਲੇਡ— ਅੱਜ ਦੇ ਰੁਝੇਵਿਆਂ ਭਰੀ ਜ਼ਿੰਦਗੀ ''ਚ ਮਾਂ-ਬਾਪ ਆਪਣੇ ਬੱਚਿਆਂ ਨੂੰ ਅਕਸਰ ਬੱਚਿਆਂ ਦੀ ਦੇਖਭਾਲ ਲਈ ਚਾਈਲਡ ਕੇਅਰ ਸੈਂਟਰ ''ਚ ਭੇਜ ਦਿੰਦੇ ਹਨ। ਉਹ ਉੱਥੇ ਉਨ੍ਹਾਂ ਨੂੰ ਦੇਖਭਾਲ ਕਰਨ ਵਾਲੇ ਕੇਅਰ ਟੇਕਰ ਦੇ ਭਰੋਸੇ ਛੱਡ ਆਉਂਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਆਪਣੇ ਹੀ ਬੱਚਿਆਂ ਦੀ ਜ਼ਿੰਦਗੀ ਨੂੰ ਅਜਿਹੇ ਹਨੇਰੇ ''ਚ ਧੱਕ ਰਹੇ ਹਨ, ਜਿੱਥੇ ਉਨ੍ਹਾਂ ''ਤੇ ਕਈ ਤਰ੍ਹਾਂ ਦੇ ਅੱਤਿਆਚਾਰ ਹੁੰਦੇ ਹਨ। ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ''ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੇਅਰ ਸੈਂਟਰ ਦੇ ਸਾਬਕਾ ਡਾਇਰੈਕਟਰ ਨੇ ਹੀ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਉਹ ਇਸ ਮਾਮਲੇ ਦੋਸ਼ੀ ਪਾਇਆ ਗਿਆ। 
ਡਿਕਸਨ ਨਾਂ ਦੇ ਦੋਸ਼ੀ ਨੂੰ ਬੁੱਧਵਾਰ ਨੂੰ ਦੱਖਣੀ ਆਸਟਰੇਲੀਆ ਦੀ ਜ਼ਿਲਾ ਅਦਾਲਤ ''ਚ ਪੇਸ਼ ਕੀਤਾ ਗਿਆ। ਅਦਾਲਤ ''ਚੋਂ ਬਾਹਰ ਆਉਣ ''ਤੇ ਲੜਕੀ ਅਤੇ ਉਸ ਦੀ ਮਾਂ ਦੋਸ਼ੀ ਵਿਅਕਤੀ ''ਤੇ ਚੀਕਣ ਲੱਗੀਆਂ ਅਤੇ ਉਸ ਦੀ ਕੁੱਟਮਾਰ ਕਰਦੀਆਂ ਰਹੀਆਂ। ਉਹ ਉਦੋਂ ਤੱਕ ਉਸ ਨੂੰ ਕੁੱਟਦੀਆਂ ਰਹੀਆਂ, ਜਦੋਂ ਤੱਕ ਉਹ ਆਪਣੀ ਕਾਰ ''ਚ ਨਹੀਂ ਬੈਠ ਗਿਆ।
ਔਰਤ ਨੇ ਉਸ ਦੇ ਵਾਲਾਂ ਤੋਂ ਫੜ ਲਿਆ ਅਤੇ ਉਸ ਨੂੰ ਮੁੱਕੇ ਮਾਰੇ। ਇਸ ਦੌਰਾਨ ਇਕ ਪੱਤਰਕਾਰ ਉਨ੍ਹਾਂ ਨੂੰ ਰੁੱਕਣ ਲਈ ਕਹਿ ਰਿਹਾ ਸੀ ਅਤੇ ਕਿਹਾ ਕਿ ਉਸ ''ਤੇ ਵੀ ਚਾਰਜ ਲੱਗ ਸਕਦਾ ਹੈ। ਔਰਤ ਨੇ ਉਸ ਨੂੰ ਕਿਹਾ ਕਿ ਮੈਂ ਇਸ ਗੱਲ ਦੀ ਪਰਵਾਹ ਨਹੀਂ ਕਰਦੀ, ਇਹ ਸਭ ਗਲਤ ਹੈ। 
ਦੱਸਣ ਯੋਗ ਹੈ ਕਿ 36 ਸਾਲਾ ਡਿਕਸਨ ''ਤੇ 2007 ਅਤੇ 2013 ''ਚ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਦੋਸ਼ ਲੱਗੇ ਸਨ ਪਰ ਉਹ ਬਰੀ ਹੋ ਚੁੱਕਾ ਸੀ। ਉਸ ਨੂੰ 2013 ''ਚ ਕੇਅਰ ਸੈਂਟਰ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

Tanu

News Editor

Related News