ਸਰੀ ਦੇ ਤਲਾਬ ਵਿਚ ਰਸਾਇਣਕ ਕੂੜਾ ਸੁੱਟਣਾ ਬਣਿਆ ਚਿੰਤਾ ਦਾ ਵਿਸ਼ਾ

03/25/2017 1:07:29 PM

ਸਰੀ— ਕੈਨੇਡਾ ਦੇ ਸਰੀ ਦੇ ਨਿਊਟਨ ਤਲਾਬ ਵਿਚ ਸੁੱਟਿਆ ਗਿਆ ਰਸਾਇਣਕ ਕੂੜਾ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇੱਥੇ ਲੋਕ ਬੱਤਖਾਂ ਨੂੰ ਭੋਜਨ ਖੁਆਉਣ ਲਈ ਆਉਂਦੇ ਹਨ। ਇਸ ਤਲਾਬ ਦੀ ਖੂਬਸੂਰਤੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਪਰ ਉਸ ਸਮੇਂ ਲੋਕ ਇਸ ਦੀ ਹਾਲਤ ਦੇਖ ਕੇ ਅਸ਼ਾਂਤ ਹੋ ਗਈ ਜਦੋਂ ਇਸ ਦੇ ਉਪਰ ਤੇਲ (ਪੈਟਰੋਲ) ਦੀ ਇਕ ਪਰਤ ਦਿਖਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਲਾਬ ਵਿਚ ਕਿਸੇ ਨੇ 80 ਲੀਟਰ ਪੈਟਰੋਲ ਅਤੇ ਰਸਾਇਣਕ ਤਰਲ ਪਦਾਰਥ ਡੋਲ੍ਹਿਆ ਹੈ। ਸ਼ਹਿਰ ਦੇ ਵਾਤਾਵਰਣ ਪ੍ਰਬੰਧਕ ਸਟੀਫਨ ਨੇ ਕਿਹਾ ਕਿ ਇਸ ਤਰ੍ਹਾਂ ਕੁਦਰਤੀ ਸਰੋਤਾਂ ਨੂੰ ਗੰਦਲੇ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਕੀਤਾ ਜਾਣਾ ਚਾਹੀਦਾ। 
ਹਾਲਾਂਕਿ ਇਸ ਨਾਲ ਲੋਕਾਂ ਦੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਪਰ ਇਸ ਵਿਚ ਘੁੰਮਦੇ ਜੀਵਾਂ ਲਈ ਇਹ ਠੀਕ ਨਹੀਂ ਹੈ। ਹਾਲਾਂਕਿ ਪਾਰਕ ਦੇ ਅੰਦਰ ਥਾਂ-ਥਾਂ ਬੋਰਡ ਲੱਗੇ ਹਨ ਕਿ ਇਸ ਤਲਾਬ ਵਿਚ ਮੱਛੀਆਂ ਪਾਲੀਆਂ ਜਾਂਦੀਆਂ ਹਨ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਗੰਦਗੀ ਨਾ ਸੁੱਟੀ ਜਾਵੇ ਪਰ ਫਿਰ ਇਸ ਤਰ੍ਹਾਂ ਦੀ ਘਟਨਾ ਦਾ ਸਾਹਮਣੇ ਆਉਣਾ ਦੁੱਖਦਾਈ ਅਤੇ ਖਤਰਨਾਕ ਹੈ। ਇਸ ਤਲਾਬ ਨੂੰ ਸਾਫ ਕਰਨ ਲਈ ਤਕਰੀਬਨ 20 ਤੋਂ 40 ਹਜ਼ਾਰ ਡਾਲਰ ਤੱਕ ਦਾ ਖਰਚਾ ਆਉਣ ਦਾ ਅੰਦਾਜ਼ਾ ਹੈ।

Kulvinder Mahi

News Editor

Related News