ਸਿਡਨੀ ’ਚ ਚਾਂਦਪੁਰ ਰੁੜਕੀ ਦੀ ਸੰਗਤ ਵੱਲੋਂ ਸਾਉਣ-ਭਾਦੋਂ ਦੀ ਸੰਗਰਾਂਦ ਮਨਾਉਣ ਸਬੰਧੀ ਮੀਟਿੰਗ

Friday, Aug 12, 2022 - 03:49 PM (IST)

ਸਿਡਨੀ (ਸਨੀ ਚਾਂਦਪੁਰੀ) : ਬਾਬਾ ਗੁਰਦਿੱਤਾ ਜੀ ਦੀ ਸਿਡਨੀ ਵਸਦੀ ਪਿੰਡ ਚਾਂਦਪੁਰ ਰੁੜਕੀ ਦੀ ਸੰਗਤ ਵੱਲੋਂ ਬਾਬਾ ਗੁਰਦਿੱਤਾ ਜੀ ਦੇ ਅਸਥਾਨਾਂ ’ਤੇ ਮਨਾਈ ਜਾਣ ਵਾਲੀ ਸਾਉਣ ਭਾਦੋਂ ਦੀ ਸੰਗਰਾਂਦ ਸਿਡਨੀ ’ਚ ਵੀ ਮਨਾਉਣ ਲਈ ਮੀਟਿੰਗ ਕੀਤੀ ਗਈ। ਇਸ ਦੌਰਾਨ ਗੁਰਦੇਵ ਸਿੰਘ ਕਾਲਾ ਚਾਂਦਪੁਰੀ ਨੇ ਦੱਸਿਆ ਕੇ ਪਿੰਡ ਚਾਂਦਪੁਰ ਰੁੜਕੀ ’ਚ ਬਾਬਾ ਗੁਰਦਿੱਤਾ ਜੀ ਦੇ ਅਸਥਾਨਾਂ ’ਤੇ ਹਰ ਸਾਲ ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ ਅਤੇ ਗੁਰੂਘਰ ਦੀ ਸੰਗਤ ਸਾਉਣ-ਭਾਦੋਂ ਦੀ ਸੰਗਰਾਂਦ ਬੜੀ ਸ਼ਰਧਾ ਨਾਲ ਮਨਾਉਂਦੀ ਹੈ। ਇਸ ਵਾਰ ਸਿਡਨੀ ’ਚ ਵੀ ਪਿੰਡ ਚਾਂਦਪੁਰ ਰੁੜਕੀ ਦੀ ਸੰਗਤ ਵੱਲੋਂ ਸਾਉਣ-ਭਾਦੋਂ ਦੀ ਸੰਗਰਾਂਦ ਬਾਬਾ ਗੁਰਦਿੱਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ 5-27 ਬਲੇਕੀ ਰੋਡ ਜੇਮੀਸਨਟਾਊਨ ਪੈਨਰਿਥ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। 15 ਅਗਸਤ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 17 ਅਗਸਤ ਦਿਨ ਬੁੱਧਵਾਰ ਨੂੰ ਭੋਗ ਪਾਏ ਜਾਣਗੇ ਅਤੇ ਇਸ ਉਪਰੰਤ ਕੀਰਤਨੀਏ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।

ਇਸ ਮੌਕੇ ਤਜਿੰਦਰ ਸਿੰਘ ਨੋਨੂ ਚਾਂਦਪੁਰੀ ਅਤੇ ਅਮਰਿੰਦਰ ਸਿੰਘ ਮੌਟੀ ਨੇ ਕਿਹਾ ਕਿ ਹਰ ਸਾਲ ਬਾਬਾ ਗੁਰਦਿੱਤਾ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਵਾਸੀਆਂ ਅਤੇ ਇਲਾਕੇ ਦੀ ਸੰਗਤ ਵੱਲੋਂ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਪਰ ਵਿਦੇਸ਼ਾਂ ’ਚ ਵਸਦੀ ਸੰਗਤ ਵੱਲੋਂ ਆਪਣੀਆਂ ਮਜਬੂਰੀਆਂਵੱਸ ਸਾਲਾਨਾ ਮੇਲੇ ’ਚ ਨਹੀਂ ਪਹੁੰਚਿਆਂ ਜਾਂਦਾ, ਇਸ ਲਈ ਆਸਟ੍ਰੇਲੀਆ ਵਸਦੀ ਸੰਗਤ ਵੱਲੋਂ ਇਸ ਵਾਰ ਬਾਬਾ ਗੁਰਦਿੱਤਾ ਜੀ ਦੇ ਸਾਲਾਨਾ ਮੇਲੇ ਦੇ ਸੰਬੰਧ ’ਚ ਸਿਡਨੀ ਵਿਖੇ ਵੀ ਪਾਠ ਅਾਰੰਭੇ ਜਾਣਗੇ ਤਾਂ ਜੋ ਸੰਗਤਾਂ ਇਥੇ ਵੀ ਬਾਬਾ ਗੁਰਦਿੱਤਾ ਜੀ ਦੀ ਸਾਉਣ-ਭਾਦੋਂ ਦੀ ਸੰਗਰਾਂਦ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ। ਇਸ ਪ੍ਰੋਗਰਾਮ ’ਚ ਸਿਡਨੀ, ਮੈਲਬੌਰਨ, ਪਰਥ, ਬ੍ਰਿਸਬੇਨ ਵਸਦੀਆਂ ਸੰਗਤਾਂ ਦਾ ਵੀ ਸਹਿਯੋਗ ਹੈ ਅਤੇ ਉੱਥੋਂ ਵੀ ਸੰਗਤਾਂ ਸਿਡਨੀ ਆਉਣਗੀਆਂ। ਇਸ ਮੌਕੇ ਗੁਰਦੇਵ ਸਿੰਘ ਕਾਲਾ, ਹਰਦੇਵ ਸਿੰਘ ਮੀਲੂ, ਚਰਨਪ੍ਰਤਾਪ ਸਿੰਘ ਟਿੰਕੂ (ਫੋਨ ਰਾਹੀਂ ਜੁੜੇ), ਤਜਿੰਦਰ ਸਿੰਘ ਨੋਨੂ, ਅਮਰਿੰਦਰ ਸਿੰਘ ਮੌਟੀ, ਬਿੰਦਰ ਕਰੀਮਪੁਰ, ਮਨੀ ਰੁੜਕੀ ਮੌਜੂਦ ਸਨ ਅਤੇ ਪਲਵਿੰਦਰ ਮੱਟੂ ਮੈਲਬੌਰਨ, ਮਨੀ ਮੈਲਬੌਰਨ, ਅਮਰਜੀਤ ਮੈਲਬੌਰਨ, ਬਲਵਿੰਦਰ ਕਾਕੂ ਕੈਨਬਰਾ, ਮਨਪ੍ਰੀਤ ਭੀਖਾ ਨੇ ਬ੍ਰਿਸਬੇਨ ਤੋਂ ਫੋਨ ਰਾਹੀਂ ਹਾਜ਼ਰੀ ਲਗਵਾਈ।


Manoj

Content Editor

Related News