ਸੈਂਟਰਲ ਤੇ ਐਲਬਰਟ ਡ੍ਰਾਈਵ ਗੁਰਦੁਆਰਾ ਗਲਾਸਗੋ ਵਿਖੇ ਮਨਾਇਆ ਗਿਆ 550ਵਾਂ ਪ੍ਰਕਾਸ਼ ਪੁਰਬ

11/13/2019 5:09:08 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਸਕਾਟਲੈਂਡ 'ਚ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਐਲਬਰਟ ਡਰਾਈਵ ਗੁਰਦੁਆਰਾ ਵਿਖੇ ਵੀ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਦੌਰਾਨ ਦੂਰ ਦੁਰਾਡੇ ਤੋਂ ਸੰਗਤਾਂ ਨੇ ਸ਼ਰਧਾਪੂਰਵਕ ਹਾਜ਼ਰੀ ਭਰੀ।

PunjabKesari

ਦੋਵਾਂ ਗੁਰੂਘਰਾਂ 'ਚ ਜਿੱਥੇ ਸਿੱਖ ਪ੍ਰਚਾਰਕਾਂ ਨੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਉੱਥੇ ਵੱਖ-ਵੱਖ ਕੀਰਤਨੀ ਜੱਥਿਆਂ ਵਲੋਂ ਗਾਇਨ ਕੀਤੇ ਕੀਰਤਨਾਂ ਦੀ ਸੰਗਤਾਂ ਨੇ ਭਰਪੂਰ ਲਾਹਾ ਲਿਆ। ਇਨ੍ਹਾਂ ਸਮਾਗਮਾਂ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਵੀ ਸੰਗਤ ਰੂਪ 'ਚ ਸ਼ਾਮਿਲ ਹੋ ਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਸਕਾਟਿਸ਼ ਅਹਲਲ ਬਾਇਤ ਸੁਸਾਇਟੀ ਦੇ ਚੇਅਰਮੈਨ ਸ਼ਬੀਰ ਬੇਗ਼ ਦੀ ਅਗਵਾਈ 'ਚ ਮੁਸਲਿਮ ਭਾਈਚਾਰੇ ਦੇ ਵਫ਼ਦ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਸਮੇਂ ਉਨ੍ਹਾਂ ਗੁਰੂਘਰ ਕਮੇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਨੂੰ 'ਦ ਵੋਇਸ ਆਫ ਹੂਮੈਨ ਜਸਟਿਸ' ਪੁਸਤਕ ਪਿਆਰ ਸਹਿਤ ਭੇਂਟ ਕੀਤੀ ਗਈ।

PunjabKesari

ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਦੇ ਮੁੱਖ ਸੇਵਾਦਾਰ ਲਭਾਇਆ ਸਿੰਘ ਮਹਿਮੀ ਤੇ ਕਮੇਟੀ ਮੈਂਬਰਾਨ ਵੱਲੋਂ ਵੀ ਸਮਾਗਮ 'ਚ ਹਾਜ਼ਰੀ ਭਰਨ ਆਏ ਸਮੂਹ ਭਾਈਚਾਰਿਆਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਨੂੰ ਕਿਹਾ। ਇਸ ਸਮੇਂ ਸੇਵਾਦਾਰਾਂ ਵੱਲੋਂ ਵੱਖ-ਵੱਖ ਸਿੱਖ ਸੰਸਥਾਵਾਂ ਦੇ ਬੈਨਰਾਂ ਹੇਠ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਗਲਾਸਗੋ ਸਥਿਤ ਮਹਿਕ ਪੰਜਾਬ ਦੇ ਗਿੱਧਾ ਗਰੁੱਪ ਦੀ ਆਗੂ ਅਮਰਿਤ ਕੌਰ, ਨਿਰਮਲਜੀਤ ਕੌਰ ਅਤੇ ਸਹਿਯੋਗੀ ਬੀਬੀਆਂ ਵੱਲੋਂ ਦਾਨ-ਪਾਤਰ ਵਜੋਂ ਗੋਲ-ਗੱਪਿਆਂ ਦਾ ਸਟਾਲ ਲਗਾ ਕੇ ਸੰਗਤਾਂ ਦੀ ਸੇਵਾ ਕੀਤੀ।

PunjabKesari


Baljit Singh

Content Editor

Related News