ਆਜ਼ਾਦੀ ਦਿਹਾੜੇ ਨੂੰ 'ਬਲੈਕ ਡੇਅ' ਵਜੋਂ ਮਨਾ ਰਿਹੈ ਪਾਕਿਸਤਾਨ ਦਾ ਇਹ ਸੂਬਾ
Friday, Aug 14, 2026 - 12:47 PM (IST)
ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਅੱਜ ਮਤਲਬ 14 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾ ਰਿਹਾ ਹੈ, ਜਦੋਂ ਕਿ ਬਲੋਚਿਸਤਾਨ ਇਸ ਦਿਨ ਨੂੰ ਬਲੈਕ ਡੇਅ ਵਜੋਂ ਮਨਾ ਰਿਹਾ ਹੈ। ਬਲੋਚ ਨੇਤਾ ਮੀਰ ਯਾਰ ਬਲੋਚ ਨੇ ਦੁਨੀਆ ਭਰ ਦੇ ਬਲੋਚ ਲੋਕਾਂ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਵਸ, 14 ਅਗਸਤ ਨੂੰ "ਬਲੈਕ ਡੇਅ" ਵਜੋਂ ਮਨਾਉਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ, ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਨੇ ਇਕ ਆਪਰੇਸ਼ਨ ਫੁਟੇਜ ਜਾਰੀ ਕੀਤੀ ਹੈ। ਉਸਦਾ ਦਾਅਵਾ ਹੈ ਕਿ ਇਹ ਆਪਰੇਸ਼ਨ 31 ਜੁਲਾਈ, 2026 ਨੂੰ ਕੀਤਾ ਗਿਆ ਸੀ, ਜਿਸ ਵਿੱਚ ਪਾਕਿਸਤਾਨੀ ਫੌਜ ਦੋ ਮੁੱਖ ਕੈਂਪਾਂ ਅਤੇ ਉਨ੍ਹਾਂ ਨਾਲ ਜੁੜੀਆਂ ਚੌਕੀਆਂ ਅਤੇ ਚੈੱਕਪੁਆਇੰਟਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬੀਐਲਏ ਨੇ ਕਿਹਾ ਕਿ ਇਹ ਕਾਰਵਾਈ ਕਵੇਟਾ ਛਾਉਣੀ ਤੋਂ ਲਗਭਗ 10 ਕਿਲੋਮੀਟਰ ਦੂਰ ਵਾਲੀ ਤਾਂਗੀ ਅਤੇ ਸਪਿਨ ਕਰਿਜ਼ ਖੇਤਰਾਂ ਵਿੱਚ ਫੌਜੀ ਸਥਾਪਨਾਵਾਂ ਵਿਰੁੱਧ ਕੀਤੀ ਗਈ ਸੀ।
ਗੌਰਤਲਬ ਹੈ ਕਿ ਹਰ ਸਾਲ 11 ਅਗਸਤ ਨੂੰ, ਦੁਨੀਆ ਦੇ ਕਈ ਹਿੱਸਿਆਂ ਵਿੱਚ ਰਹਿਣ ਵਾਲੇ ਬਲੋਚ ਭਾਈਚਾਰੇ ਅਤੇ ਬਲੋਚ ਰਾਸ਼ਟਰਵਾਦੀ ਸੰਗਠਨ "ਬਲੋਚਿਸਤਾਨ ਆਜ਼ਾਦੀ ਦਿਵਸ" ਮਨਾਉਂਦੇ ਹਨ। ਦੂਜੇ ਪਾਸੇ ਪਾਕਿਸਤਾਨ 14 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮਨਾਉਂਦਾ ਹੈ। ਹਾਲਾਂਕਿ ਬਲੋਚਿਸਤਾਨ ਇਸ ਸਮੇਂ ਪਾਕਿਸਤਾਨ ਦਾ ਹਿੱਸਾ ਹੈ, ਪਰ ਉੱਥੇ ਬਹੁਤ ਸਾਰੇ ਸੰਗਠਨ ਅਜੇ ਵੀ 11 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪ੍ਰਦਰਸ਼ਨ ਕਰ ਰਹੇ ਪੰਜਾਬੀ ਵਿਦਿਆਰਥੀਆਂ 'ਤੇ ਸਖ਼ਤੀ ! ਜਾਰੀ ਹੋਏ ਨੋਟਿਸ
ਬਲੋਚਿਸਤਾਨ ਦਾ ਵਿਵਾਦ ਕੁਦਰਤੀ ਸਰੋਤਾਂ, ਰਾਜਨੀਤਿਕ ਅਧਿਕਾਰਾਂ, ਵਿਕਾਸ ਅਤੇ ਖੁਦਮੁਖਤਿਆਰੀ ਨਾਲ ਸਬੰਧਤ ਹੈ। ਇਨ੍ਹਾਂ ਮੁੱਦਿਆਂ 'ਤੇ ਅੱਜ ਵੀ ਮਤਭੇਦ ਕਾਇਮ ਹਨ। ਸਿੱਟੇ ਵਜੋਂ ਕਈ ਬਲੋਚ ਰਾਸ਼ਟਰਵਾਦੀ ਸੰਗਠਨ ਹਰ ਸਾਲ 11 ਅਗਸਤ ਨੂੰ "ਬਲੋਚਿਸਤਾਨ ਆਜ਼ਾਦੀ ਦਿਵਸ" ਮਨਾਉਂਦੇ ਹਨ। ਹਾਲਾਂਕਿ, ਪਾਕਿਸਤਾਨ ਇਸ ਦਾਅਵੇ ਨੂੰ ਸਵੀਕਾਰ ਨਹੀਂ ਕਰਦਾ ਅਤੇ ਬਲੋਚਿਸਤਾਨ ਨੂੰ ਇੱਕ ਅਨਿੱਖੜਵਾਂ ਸੂਬਾ ਮੰਨਦਾ ਹੈ।
ਇਤਿਹਾਸਕਾਰ ਤਾਜ ਮੁਹੰਮਦ ਬ੍ਰੀਸਿਗ ਨੇ ਆਪਣੀ ਕਿਤਾਬ 'ਬਲੋਚ ਨੈਸ਼ਨਲਿਜ਼ਮ, ਇਟਸ ਓਰਿਜਿਨ ਐਂਡ ਡਿਵੈਲਪਮੈਂਟ ਅਪ ਟੂ 1980' ਵਿੱਚ ਕਿਹਾ ਹੈ ਕਿ 11 ਅਗਸਤ, 1947 ਨੂੰ ਕਲਾਤ ਰਿਆਸਤ ਅਤੇ ਮੁਸਲਿਮ ਲੀਗ ਵਿਚਕਾਰ ਇੱਕ ਸਮਝੌਤਾ ਹੋਇਆ ਸੀ। ਇਸ ਸਮਝੌਤੇ ਵਿਚ ਕਲਾਤ ਦੇ ਵੱਖਰੇ ਸੰਵਿਧਾਨਕ ਦਰਜੇ ਨੂੰ ਮਾਨਤਾ ਦਿੱਤੀ ਗਈ।, ਇਸੇ ਕਰਕੇ ਬਹੁਤ ਸਾਰੇ ਬਲੋਚ ਰਾਸ਼ਟਰਵਾਦੀ 11 ਅਗਸਤ ਨੂੰ ਆਪਣੀ ਸੁਤੰਤਰ ਪਛਾਣ ਦੀ ਸ਼ੁਰੂਆਤ ਮੰਨਦੇ ਹਨ। ਇਤਿਹਾਸਕਾਰਾਂ ਦੇ ਅਨੁਸਾਰ ਖਾਨ ਮੀਰ ਅਹਿਮਦ ਯਾਰ ਖਾਨ ਨੇ ਭਾਰਤ-ਪਾਕਿਸਤਾਨ ਵੰਡ ਸਮੇਂ ਕਲਾਤ ਨੂੰ ਇੱਕ ਸੁਤੰਤਰ ਰਾਜ ਘੋਸ਼ਿਤ ਕੀਤਾ ਸੀ। ਹਾਲਾਂਕਿ ਬਲੋਚ ਰਾਸ਼ਟਰਵਾਦੀ ਦਾਅਵਾ ਕਰਦੇ ਹਨ ਕਿ ਕਲਾਤ ਕੁਝ ਸਮੇਂ ਲਈ ਸੁਤੰਤਰ ਰਿਹਾ। ਕਈ ਇਤਿਹਾਸਕ ਸਰੋਤਾਂ ਦੇ ਅਨੁਸਾਰ, ਇਹ ਮਿਆਦ ਲਗਭਗ 227 ਦਿਨਾਂ ਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
