ਆਪਣੇ ਫ਼ਾਇਦੇ ਲਈ ਹਜ਼ਾਰਾਂ ਕਿਲੋਮੀਟਰ ਦੂਰ ਜੰਗ ਨੂੰ ''ਹਵਾ'' ਦੇ ਰਿਹੈ ਪਾਕਿਸਤਾਨ ! BPC ਨੇ ਕੀਤਾ ਵੱਡਾ ਦਾਅਵਾ
Saturday, Aug 08, 2026 - 03:21 PM (IST)
ਇੰਟਰਨੈਸ਼ਨਲ ਡੈਸਕ- ਬਲੋਚ ਅਧਿਕਾਰਾਂ ਲਈ ਲੜਨ ਵਾਲੀ ਸੰਸਥਾ 'ਬਲੋਚ ਪੀਪਲਜ਼ ਕਾਂਗਰਸ' (BPC) ਨੇ ਪਾਕਿਸਤਾਨ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਸੁਡਾਨ 'ਚ ਚੱਲ ਰਹੇ ਗ੍ਰਹਿ ਯੁੱਧ ਦੌਰਾਨ ਉੱਥੋਂ ਦੇ ਹਥਿਆਰਬੰਦ ਸਮੂਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਸਪਲਾਈ ਕੀਤੀ ਹੈ। ਸੰਗਠਨ ਨੇ ਇਸ ਪੂਰੇ ਮਾਮਲੇ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿਸ਼ਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਬਲੋਚ ਪੀਪਲਜ਼ ਕਾਂਗਰਸ ਅਨੁਸਾਰ, ਪਾਕਿਸਤਾਨੀ ਪ੍ਰਸ਼ਾਸਨ ਅਤੇ ਫ਼ੌਜ ਨੇ ਸੁਡਾਨ 'ਚ ਜੰਗ ਲੜ ਰਹੇ ਲੜਾਕਿਆਂ ਨੂੰ ਵੱਡੀ ਗਿਣਤੀ 'ਚ ਹਥਿਆਰ ਅਤੇ ਅਸਲਾ ਭੇਜਿਆ ਹੈ, ਜਿਸ ਨਾਲ ਉੱਥੇ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਹੈ। BPC ਨੇ ਸੰਯੁਕਤ ਰਾਸ਼ਟਰ (UN) ਅਤੇ ਹੋਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵੱਲੋਂ ਕੀਤੇ ਗਏ ਇਸ ਹਥਿਆਰ ਸਮਗਲਿੰਗ ਅਤੇ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੀ ਤੁਰੰਤ ਅਤੇ ਸੁਤੰਤਰ ਜਾਂਚ ਕਰਨ।
ਇਹ ਵੀ ਪੜ੍ਹੋ- ਮਾਰੇ ਗਏ 58 ਫ਼ੌਜੀ ! ਹੂਤੀਆਂ ਨੇ ਸਾਊਦੀ ਤੇ ਯਮਨ 'ਚ ਵਰ੍ਹਾਇਆ ਮਿਜ਼ਾਈਲਾਂ ਦਾ ਮੀਂਹ
ਸੰਗਠਨ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਆਪਣੇ ਆਰਥਿਕ ਫਾਇਦਿਆਂ ਅਤੇ ਖ਼ੁਫ਼ੀਆ ਏਜੰਸੀਆਂ ਦੇ ਹਿੱਤਾਂ ਲਈ ਹੋਰਨਾਂ ਦੇਸ਼ਾਂ ਦੀ ਅੰਦਰੂਨੀ ਸੁਰੱਖਿਆ ਨਾਲ ਖੇਡ ਰਿਹਾ ਹੈ। ਸੁਡਾਨ ਵਰਗੇ ਘਰੇਲੂ ਜੰਗ ਨਾਲ ਜੂਝ ਰਹੇ ਖੇਤਰਾਂ 'ਚ ਹਥਿਆਰ ਭੇਜਣਾ ਗਲੋਬਲ ਸ਼ਾਂਤੀ ਲਈ ਵੱਡਾ ਖ਼ਤਰਾ ਹੈ, ਜਿਸ ਨਾਲ ਇਲਾਕੇ 'ਚ ਸ਼ਾਂਤੀ ਦੀ ਬਜਾਏ ਹੋਰ ਤਬਾਹੀ ਮਚੇਗੀ।
ਇਹ ਵੀ ਪੜ੍ਹੋ- ਪਾਕਿਸਤਾਨ 'ਚ ਹਰ ਕੋਈ ਸਿਸਟਮ ਨੂੰ ਕਹਿੰਦੈ ਖ਼ਰਾਬ, ਇਸ ਨੂੰ ਬਦਲਣ ਲਈ ਕੋਈ ਅੱਗੇ ਆਉਣ ਲਈ ਤਿਆਰ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
