ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ

Saturday, Aug 08, 2026 - 12:59 PM (IST)

ਬਲੋਚਿਸਤਾਨ ਦੇ ‘ਆਜ਼ਾਦੀ ਦਿਵਸ’ ਦੇ ਐਲਾਨ ’ਤੇ ਪਾਕਿਸਤਾਨੀ ਸਰਕਾਰ ਤੇ ਫੌਜ ਦੀ ਚੁੱਪ ਨੇ ਖੜ੍ਹੇ ਕੀਤੇ ਸਵਾਲ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਵਿਚ ਵੱਖਵਾਦੀ ਅਤੇ ਆਜ਼ਾਦੀ ਪਸੰਦ ਬਲੋਚ ਸੰਗਠਨ ਲੰਬੇ ਸਮੇਂ ਤੋਂ ਵਧੇਰੇ ਖੁਦਮੁਖਤਿਆਰੀ ਅਤੇ ਪੂਰੀ ਆਜ਼ਾਦੀ ਦੀ ਮੰਗ ਨੂੰ ਲੈ ਕੇ ਸਰਗਰਮ ਹਨ। ਸਰਹੱਦ ਪਾਰਲੇ ਅਨੁਸਾਰ ਆਪਣੇ ਆਪ ਨੂੰ ‘ਬਲੋਚਿਸਤਾਨ ਗਣਰਾਜ’ ਵਜੋਂ ਪੇਸ਼ ਕਰਨ ਵਾਲੇ ਇਕ ਸਮੂਹ ਨੇ 11 ਅਗਸਤ ਨੂੰ ਬਲੋਚਿਸਤਾਨ ਦਾ ‘ਆਜ਼ਾਦੀ ਦਿਵਸ’ ਮਨਾਉਣ ਦਾ ਐਲਾਨ ਕੀਤਾ ਹੈ ਅਤੇ ਦੁਨੀਆ ਭਰ ਵਿਚ ਰਹਿੰਦੇ ਬਲੋਚ ਭਾਈਚਾਰੇ ਨੂੰ ਇਸ ਮੌਕੇ ਵੱਡੇ ਪੱਧਰ ’ਤੇ ਸਮਾਗਮ ਕਰਨ ਦਾ ਸੱਦਾ ਦਿੱਤਾ ਹੈ।

ਸੋਸ਼ਲ ਮੀਡੀਆ ’ਤੇ ਇਕ ਸੁਤੰਤਰ ਬਲੋਚਿਸਤਾਨ ਗਣਰਾਜ ਦੇ ਦਾਅਵੇ ਅਤੇ ਇਹ ਵਾਇਰਲ ਐਲਾਨਨਾਮਾ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਹਾਲਾਂਕਿ ਇਸ ਪੂਰੇ ਮੁੱਦੇ ’ਤੇ ਪਾਕਿਸਤਾਨ ਸਰਕਾਰ ਅਤੇ ਫੌਜ ਵਲੋਂ ਧਾਰੀ ਗਈ ਰਹੱਸਮਈ ਚੁੱਪੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਸੀਨੀਅਰ ਅਮਰੀਕੀ ਫੌਜੀ ਕਮਾਂਡਰ ਨੇ ਵ੍ਹਾਈਟ ਹਾਊਸ ਨੂੰ ਈਰਾਨ ਨਾਲ ਟਕਰਾਅ ਨੂੰ ਘਟਾਉਣ ਦੀ ਕੀਤੀ ਅਪੀਲ 

ਮੀਡੀਆ ਰਿਪੋਰਟਾਂ ਅਨੁਸਾਰ ਇਸਲਾਮਾਬਾਦ ਪਹਿਲਾਂ ਵੀ ਬਲੋਚਿਸਤਾਨ ਦੇ ਆਜ਼ਾਦੀ ਦੇ ਦਾਅਵਿਆਂ ਨੂੰ ਵਾਰ-ਵਾਰ ਰੱਦ ਕਰਦਾ ਰਿਹਾ ਹੈ ਅਤੇ ਸੂਬੇ ਨੂੰ ਪਾਕਿਸਤਾਨ ਤੋਂ ਵੱਖ ਨਾ ਹੋਣ ਦੇਣ ਦਾ ਦਮ ਭਰਦਾ ਰਿਹਾ ਹੈ ਪਰ ਇਸ ਨਵੇਂ ਵਾਇਰਲ ਐਲਾਨਨਾਮੇ ਅਤੇ ਬਲੋਚ ਅੰਦੋਲਨ ਵਲੋਂ ਅੰਤਰਰਾਸ਼ਟਰੀ ਧਿਆਨ ਖਿੱਚਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਤੁਰੰਤ ਅਧਿਕਾਰਤ ਬਿਆਨ ਨਾ ਆਉਣ ਕਾਰਨ ਪਾਕਿਸਤਾਨੀ ਜਨਤਾ ਵਿਚ ਵੀ ਸਰਕਾਰ ਅਤੇ ਫੌਜ ਦੀ ਚੁੱਪ ’ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News