ਚੀਨ 'ਚ ਦੇਖਦੇ ਹੀ ਦੇਖਦੇ ਸੈਲਾਨੀਆਂ 'ਤੇ ਡਿੱਗਿਆ ਛੱਤ ਦਾ ਹਿੱਸਾ, 9 ਜ਼ਖਮੀ

Sunday, Jun 17, 2018 - 02:45 PM (IST)

ਚੀਨ 'ਚ ਦੇਖਦੇ ਹੀ ਦੇਖਦੇ ਸੈਲਾਨੀਆਂ 'ਤੇ ਡਿੱਗਿਆ ਛੱਤ ਦਾ ਹਿੱਸਾ, 9 ਜ਼ਖਮੀ

ਚੀਨ— ਚੀਨ ਦੇ ਹੂਯਿਨ ਸ਼ਹਿਰ 'ਚ ਸਥਿਤ ਮਸ਼ਹੂਰ ਹੁਆਸ਼ਾਨ ਮਾਊਂਟੇਨ ਸੈਰ-ਸਪਾਟਾ ਕੇਂਦਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਛੱਤ ਦਾ ਕੁਝ ਹਿੱਸਾ ਲੋਕਾਂ ਦੇ ਉੱਪਰ ਆ ਡਿੱਗਿਆ। ਇਸ ਘਟਨਾ ਕਾਰਨ 9 ਸੈਲਾਨੀ ਜ਼ਖਮੀ ਹੋ ਗਏ। ਇਹ ਘਟਨਾ ਸ਼ਨੀਵਾਰ ਦੀ ਸ਼ਾਮ ਤਕਰੀਬਨ 5.30 ਵਜੇ ਹੁਆਸ਼ਾਨ ਮਾਊਂਟੇਨ ਸੈਰ-ਸਪਾਟਾ ਕੇਂਦਰ 'ਚ ਵਾਪਰੀ, ਜਦੋਂ ਸੈਲਾਨੀ ਐਸਕੇਲੇਟਰ (ਬਿਜਲੀ ਨਾਲ ਚੱਲਣ ਵਾਲੀਆਂ ਪੌੜੀਆਂ) ਤੋਂ ਹੇਠਾਂ ਉੱਤਰ ਰਹੇ ਸਨ ਤਾਂ ਅਚਾਨਕ ਛੱਤ ਦਾ ਕੁਝ ਹਿੱਸਾ ਟੁੱਟ ਕੇ ਉਨ੍ਹਾਂ 'ਤੇ ਡਿੱਗ ਪਿਆ।

PunjabKesari
ਇਸ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਜ਼ਖਮੀ ਲੋਕਾਂ ਦਾ ਇਲਾਜ ਕੀਤਾ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ।

PunjabKesari

ਜ਼ਖਮੀਆਂ 'ਚੋਂ ਕਈਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਟੂਰਿਸਟ ਸੈਂਟਰ ਅਧਿਕਾਰੀਆਂ ਨਾਲ ਇਸ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।


Related News