ਵੱਡੀ ਖ਼ਬਰ ; ਰੁਕ ਗਈ ਜੰਗ ! ਈਰਾਨ ਨੇ ਕੀਤਾ ਸੀਜ਼ਫਾਇਰ ਦਾ ਐਲਾਨ
Tuesday, Jun 24, 2025 - 11:29 AM (IST)

ਇੰਟਰਨੈਸ਼ਨਲ ਡੈਸਕ- ਬੀਤੇ 12 ਦਿਨਾਂ ਤੋਂ ਈਰਾਨ ਤੇ ਇਜ਼ਰਾਈਲ ਵਿਚਾਲੇ ਚੱਲਦੀ ਆ ਰਹੀ ਜੰਗ ਦੇ ਆਖ਼ਿਰਕਾਰ ਰੁਕਣ ਦੇ ਸੰਕੇਤ ਮਿਲ ਰਹੇ ਹਨ। ਬੀਤੀ ਰਾਤ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਦਾ ਐਲਾਨ ਕੀਤਾ ਸੀ, ਉੱਥੇ ਹੀ ਈਰਾਨ ਦੇ ਸੁਪਰੀਮ ਲੀਡਰ ਖਾਮੇਨੀ ਨੇ ਕਿਹਾ ਸੀ ਕਿ ਅਸੀਂ ਸਰੰਡਰ ਨਹੀਂ ਕਰਾਂਗੇ।
ਹੁਣ ਇਸੇ ਦੌਰਾਨ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਈਰਾਨੀ ਟੀ.ਵੀ. ਦੇ ਅਨੁਸਾਰ ਈਰਾਨ ਹੁਣ ਸੀਜ਼ਫਾਈਰ ਲਈ ਰਾਜ਼ੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਤੇ ਤਾਜ਼ ਹਮਲੇ ਮਗਰੋਂ ਹੀ ਈਰਾਨ ਨੇ ਸੀਜ਼ਫਾਇਰ ਕਰਨ ਦਾ ਐਲਾਨ ਕੀਤਾ ਹੈ। ਈਰਾਨ ਦੇ ਇਸ ਐਲਾਨ ਮਗਰੋਂ ਇਜ਼ਰਾਈਲ 'ਚ ਸਾਰੇ ਅਲਰਟ ਹਟਾ ਦਿੱਤੇ ਗਏ ਹਨ ਤੇ ਲੋਕਾਂ ਨੂੰ ਬੰਬ ਸ਼ੈਲਟਰਾਂ ਤੋਂ ਬਾਹਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਕਤਰ ਤੇ ਇਰਾਕ 'ਚ ਅਮਰੀਕੀ ਏਅਰਬੇਸ 'ਤੇ ਈਰਾਨ ਦੇ ਹਮਲਿਆਂ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦਾ ਐਲਾਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਰੁੱਥ 'ਤੇ ਪੋਸਟ ਰਾਹੀਂ ਕੀਤਾ ਸੀ। ਹਾਲਾਂਕਿ ਟਰੰਪ ਦੇ ਇਸ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਕੋਈ ਹਮਲਾ ਨਹੀਂ ਕੀਤਾ, ਪਰ ਈਰਾਨ ਨੇ ਇਜ਼ਰਾਈਲ 'ਤੇ ਕੁਝ ਮਿਜ਼ਾਈਲਾਂ ਦਾਗੀਆਂ ਸਨ, ਜਿਸ ਕਾਰਨ 6 ਇਜ਼ਰਾਈਲੀ ਨਾਗਰਿਕਾਂ ਦੀ ਮੌਤ ਦੀ ਵੀ ਖ਼ਬਰ ਮਿਲੀ ਸੀ। ਹੁਣ ਇਸ ਸੀਜ਼ਫਾਇਰ ਦਾ ਐਲਾਨ ਕਰਦੇ ਹੋਏ ਈਰਾਨ ਨੇ ਕਿਹਾ ਹੈ ਕਿ ਇਹ ਹਮਲਾ ਉਨ੍ਹਾਂ ਦਾ ਇਜ਼ਰਾਈਲ 'ਤੇ ਆਖ਼ਰੀ ਹਮਲਾ ਸੀ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਭੱਖ਼ਦੀ ਗਰਮੀ ਕਾਰਨ 7 ਜੁਲਾਈ ਤੱਕ ਹੋ ਗਿਆ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e