ਪੇਟ ''ਚ ਜਮ੍ਹਾ ਚਰਬੀ ਘਟਾਉਣ ਲਈ ਕਾਰਬਨ ਡਾਈਆਕਸਾਈਡ ਇੰਜੈਕਸ਼ਨ

Wednesday, Jun 13, 2018 - 12:14 AM (IST)

ਵਾਸ਼ਿੰਗਟਨ — ਪੇਟ 'ਚ ਜਮ੍ਹਾ ਚਰਬੀ ਘਟਾਉਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਲੋਕਾਂ ਲਈ ਚੰਗੀ ਖਬਰ ਹੈ। ਵਿਗਿਆਨੀਆਂ ਨੇ ਇਕ ਨਵੀਂ ਖੋਜ ਕੀਤੀ ਹੈ, ਜਿਸ ਦੇ ਤਹਿਤ ਕਾਰਬਨ ਡਾਈਆਕਸਾਈਡ ਗੈਸ ਨਾਲ ਭਰੇ ਹੋਏ ਫੈਟ ਪਾਕੇਟ ਦਾ ਇੰਜੈਕਸ਼ਨ ਲਾਉਣ ਨਾਲ ਪੇਟ 'ਚ ਜਮ੍ਹਾ ਚਰਬੀ ਘੱਟ ਹੋ ਸਕਦੀ ਹੈ। ਨਾਰਥ ਵੈਸਟਰਨ ਯੂਨੀਵਰਸਿਟੀ ਦੇ ਮੁਰਾਦ ਆਲਮ ਨੇ ਕਿਹਾ ਕਿ ਕਾਰਬੋਕਿਸਥੈਰੇਪੀ ਫੈਟ ਵਿਚ ਕਟੌਤੀ ਕਰਨ ਦਾ ਇਕ ਨਵਾਂ ਅਤੇ ਅਸਰਦਾਰ ਤਰੀਕਾ ਹੈ। ਹਾਲਾਂਕਿ ਇਸ ਨੂੰ ਹੋਰ ਜ਼ਿਆਦਾ ਅਨੁਕੂਲ ਬਣਾਉਣ ਦੀ ਲੋੜ ਹੈ ਅਤੇ ਇਸ ਲਈ ਇਹ ਲੰਮੇ ਸਮੇਂ ਤੱਕ ਚੱਲਣ ਵਾਲਾ ਹੈ।
ਕਾਰਬਨ ਡਾਈਆਕਸਾਈਡ ਸੁਰੱਖਿਅਤ ਤੇ ਸਸਤੀ ਗੈਸ
ਜਰਨਲ ਆਫ ਦਿ ਅਮਰੀਕਨ ਅਕੈਡਮੀ ਆਫ ਡਰਮੈਟੋਲੋਜੀ 'ਚ ਪ੍ਰਕਾਸ਼ਿਤ ਇਸ ਸਟੱਡੀ ਦੇ ਲੀਡ ਆਥਰ ਮੁਸਦ ਆਲਮ ਨੇ ਕਿਹਾ ਕਿ ਇਸ ਨਵੀਂ ਤਕਨੀਕ ਦਾ ਫਾਇਦਾ ਇਹ ਹੈ ਕਿ ਇਹ ਇਕ ਸੁਰੱਖਿਅਤ ਅਤੇ ਸਸਤੀ ਗੈਸ ਹੈ ਤੇ ਇਸ ਨੂੰ ਸਰੀਰ ਦੇ ਫੈਟ ਪਾਕੇਟ ਵਿਚ ਇੰਜੈਕਟ ਕਰਨਾ ਮਰੀਜ਼ਾਂ ਨੂੰ ਪਸੰਦ ਆ ਸਕਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਕਾਰਬਨ ਡਾਈਆਕਸਾਈਡ ਦਾ ਇੰਜੈਕਸਨ ਸਰੀਰ 'ਚ ਮਾਈਕ੍ਰੋਸਰਕੁਲੇਸ਼ਨ ਵਿਚ ਬਦਲਾਅ ਲਿਆਉਂਦਾ ਹੈ ਅਤੇ ਫੈਟ ਸੈੱਲਜ਼ ਨੂੰ ਨੁਕਸਾਨ ਪਹੁੰਚਾਉਂਦਾ ਹੈ।


Related News