ਵ੍ਹਾਈਟ ਹਾਊਸ ਨੇੜੇ ਕਾਰ ਰੋਕਣ ਵਾਲੇ ਨੂੰ ਲਿਆ ਗਿਆ ਹਿਰਾਸਤ ''ਚ
Monday, Jun 03, 2019 - 10:34 AM (IST)

ਵਾਸ਼ਿੰਗਟਨ— ਵ੍ਹਾਈਟ ਹਾਊਸ ਦੇ ਇਕ ਦਰਵਾਜ਼ੇ ਦੇ ਸਾਹਮਣੇ ਵਾਹਨ ਰੋਕਣ ਵਾਲੇ ਇਕ ਵਿਅਕਤੀ ਨੂੰ ਅਧਿਕਾਰੀਆਂ ਨੇ ਹਿਰਾਸਤ 'ਚ ਲੈ ਲਿਆ ਹੈ। ਇਸ ਕਾਰਨ ਐਤਵਾਰ ਰਾਤ ਨੂੰ ਵ੍ਹਾਈਟ ਹਾਊਸ ਅਤੇ ਇਸ ਨਾਲ ਲੱਗਦੀ 17ਵੇਂ ਸਟ੍ਰੀਟ 'ਤੇ ਕੁਝ ਸਮੇਂ ਲਈ ਸਖਤ ਪ੍ਰਬੰਧ ਕੀਤਾ ਗਿਆ।
ਇਕ ਬਿਆਨ 'ਚ ਖੁਫੀਆ ਸੇਵਾ ਨੇ ਦੱਸਿਆ ਕਿ ਇਕ ਕਾਰ ਲੈ ਕੇ ਜਾ ਰਹੇ ਇਕ ਵਿਅਕਤੀ ਨੇ ਵਾਹਨ 'ਚ ਵਾਪਸ ਜਾਣ ਦੇ ਹੁਕਮਾਂ ਨੂੰ ਅਣਸੁਣਿਆ ਕਰ ਦਿੱਤਾ ਤਾਂ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ। ਖੁਫੀਆ ਸੇਵਾ ਨੇ ਬਾਅਦ 'ਚ ਕਾਰ ਨੂੰ ਸੁਰੱਖਿਅਤ ਘੋਸ਼ਿਤ ਕਰ ਦਿੱਤਾ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਰਾਸ਼ਟਰਪਤੀ ਡੋਨਾਲਡ ਟਰੰਪ ਵ੍ਹਾਈਟ ਹਾਊਸ 'ਚ ਨਹੀਂ ਸਨ। ਉਹ ਯੂਰਪ ਦੇ ਦੌਰੇ 'ਤੇ ਗਏ ਹੋਏ ਸਨ।