ਕੈਂਸਰ ਦੀ ਨਵੀਂ ਦਵਾਈ ਨਾਲ ਆਟਿਜ਼ਮ ਦਾ ਖਤਰਾ ਹੋਵੇਗਾ ਘੱਟ

Saturday, Jun 30, 2018 - 12:16 AM (IST)

ਕੈਂਸਰ ਦੀ ਨਵੀਂ ਦਵਾਈ ਨਾਲ ਆਟਿਜ਼ਮ ਦਾ ਖਤਰਾ ਹੋਵੇਗਾ ਘੱਟ

ਲੰਡਨ— ਕੈਂਸਰ ਇਕ ਜਾਨਲੇਵਾ ਬੀਮਾਰੀ ਹੈ ਅਤੇ ਆਟਿਜ਼ਮ ਮਾਨਸਿਕ ਅਤੇ ਸਰੀਰਕ ਬੀਮਾਰੀ ਨਾਲ ਜੁੜੀ ਬੀਮਾਰੀ ਹੈ। ਦੇਖਿਆ ਜਾਵੇ ਤਾਂ ਇਨ੍ਹਾਂ ਦੋਹਾਂ ਵਿਚ ਕੋਈ ਸਬੰਧ ਨਹੀਂ ਹੈ ਪਰ ਇਕ ਨਵੀਂ ਖੋਜ ਵਿਚ ਵੱਖ-ਵੱਖ ਸੰਯੋਗ ਦੇਖਣ ਨੂੰ ਮਿਲਿਆ ਹੈ। ਮਾਹਿਰ ਕੈਂਸਰ ਲਈ ਇਕ ਅਜਿਹੀ ਦਵਾਈ ਵਿਕਸਿਤ ਕਰਨ ਦੇ ਨੇੜੇ ਹਨ, ਜੋ ਆਟਿਜ਼ਮ ਦੇ ਲੱਛਣਾਂ ਨੂੰ ਵੀ ਅੱਗੇ ਵਧਣ ਤੋਂ ਰੋਕੇਗੀ। ਹੁਣ ਤੱਕ ਇਸ ਦਵਾਈ ਦਾ ਨਾਂ ਤੈਅ ਨਹੀਂ ਕੀਤਾ ਗਿਆ ਹੈ। ਇਹ ਦਵਾਈ ਈ. ਆਰ. ਕੇ. 2 ਪ੍ਰੋਟੀਨ ਨੂੰ ਦਿਮਾਗ ਤੱਕ ਪਹੁੰਚਣ ਤੋਂ ਰੋਕੇਗੀ, ਜੋ ਆਟਿਜ਼ਮ ਦੇ ਲੱਛਣਾਂ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਦਵਾਈ ਦਾ ਪ੍ਰੀਖਣ ਗਰਭਵਤੀ ਚੂਹੀਆਂ 'ਤੇ ਕੀਤਾ ਗਿਆ ਹੈ। ਪ੍ਰੀਖਣ ਦੌਰਾਨ ਮਾਹਿਰਾਂ ਨੇ ਦੇਖਿਆ ਕਿ ਗਰਭਵਤੀ ਚੂਹੀਆਂ ਵਿਚ ਦਵਾਈ ਦੀ ਵਰਤੋਂ ਨਾਲ ਉਸਦੇ ਬੱਚਿਆਂ ਨੂੰ ਆਟਿਜ਼ਮ ਦਾ ਸ਼ਿਕਾਰ ਹੋਣ ਤੋਂ ਬਚਾਉਣ ਵਿਚ ਮਦਦ ਮਿਲੀ।
ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਦਵਾਈ ਦੀ ਵਰਤੋਂ ਨਾਲ ਆਟਿਜ਼ਮ ਦੇ ਨਾਲ ਜਨਮ ਲੈਣ ਵਾਲੇ ਨਵਜੰਮੇ ਬੱਚਿਆਂ ਵਿਚ ਇਸਦੇ ਅਸਰ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ। ਇਹ ਅਧਿਐਨ ਕਾਰਡਿਫ ਯੂਨੀਵਰਸਿਟੀ ਵਿਚ ਕੀਤਾ ਗਿਆ। ਪ੍ਰਮੁੱਖ ਖੋਜਕਾਰ ਪ੍ਰੋਫੈਸਰ ਰਿਕਾਰਡੋ ਬ੍ਰਾਮਬਿਲਾ ਦਾ ਕਹਿਣਾ ਹੈ ਕਿ ਇਸ ਦਵਾਈ ਰਾਹੀਂ ਜਨਮ ਦੇ ਨਾਲ ਹੀ ਆਟਿਜ਼ਮ ਦਾ ਪਤਾ ਲੱਗਣ 'ਤੇ ਉਸਦਾ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।


Related News