ਫਲਾਈਟਾਂ ਰੱਦ ਹੋਣ ਕਾਰਨ ਯੂ. ਕੇ. ''ਚ ਫਸੇ ਕੈਨੇਡੀਅਨ ਲੋਕ, ਸੁਣਾਇਆ ਆਪਣਾ ਦੁੱਖ

Tuesday, Dec 22, 2020 - 04:55 PM (IST)

ਫਲਾਈਟਾਂ ਰੱਦ ਹੋਣ ਕਾਰਨ ਯੂ. ਕੇ. ''ਚ ਫਸੇ ਕੈਨੇਡੀਅਨ ਲੋਕ, ਸੁਣਾਇਆ ਆਪਣਾ ਦੁੱਖ

ਓਟਾਵਾ- ਯੂ. ਕੇ. ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਦੇ ਬਾਅਦ ਬਹੁਤ ਸਾਰੇ ਦੇਸ਼ਾਂ ਨੇ ਆਵਾਜਾਈ ਬੰਦ ਕਰ ਦਿੱਤੀ ਹੈ। ਕੈਨੇਡਾ ਸਰਕਾਰ ਨੇ ਵੀ ਇਹ ਹੀ ਫੈਸਲਾ ਲਿਆ ਹੈ ਪਰ ਉਹ ਲੋਕ ਜੋ ਆਪਣੇ ਪਰਿਵਾਰ ਕੋਲ ਕੈਨੇਡਾ ਆਉਣ ਦੀ ਤਿਆਰੀ ਵਿਚ ਸਨ, ਇਸ ਫੈਸਲੇ ਤੋਂ ਨਿਰਾਸ਼ ਹਨ।  ਉਨ੍ਹਾਂ ਦੱਸਿਆ ਕਿ ਛੁੱਟੀਆਂ ਵਿਚ ਉਹ ਆਪਣੇ ਰਿਸ਼ਤੇਦਾਰਾਂ ਕੋਲ ਆਉਣ ਦੀ ਤਿਆਰੀ ਕਰ ਰਹੇ ਸਨ ਪਰ ਫਲਾਈਟਾਂ ਰੱਦ ਹੋਣ ਕਾਰਨ ਉਨ੍ਹਾਂ ਦੀ ਸਾਰੀ ਯੋਜਨਾ ਖਰਾਬ ਹੋ ਗਈ।

ਲਗਭਗ 68,00 ਲੋਕਾਂ ਨੇ ਦੱਸਿਆ ਹੈ ਕਿ ਉਹ ਕੈਨੇਡਾ ਜਾਣ ਦੀ ਤਿਆਰੀ ਵਿਚ ਸਨ ਪਰ ਉਨ੍ਹਾਂ ਨੂੰ ਹੁਣ ਇੰਤਜ਼ਾਰ ਕਰਨਾ ਪਵੇਗਾ। ਲੋਕਾਂ ਨੇ ਫੇਸਬੁੱਕ 'ਤੇ ਆਪਣੀ-ਆਪਣੀ ਕਹਾਣੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਉਹ ਤਿਆਰੀ ਵਿਚ ਸਨ ਤੇ ਅਚਾਨਕ ਆਏ ਫੈਸਲੇ ਕਾਰਨ ਸਭ ਕੁਝ ਬਦਲ ਗਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਚੋਂ ਵਧੇਰੇ ਗ੍ਰੇਟਰ ਟੋਰਾਂਟੋ ਏਰੀਏ ਦੇ ਹਨ। ਸੁਲਤਾਨਾ ਨਾਂ ਦੀ ਬੀਬੀ ਨੇ ਦੱਸਿਆ ਕਿ ਉਹ ਪੂਰੀ ਤਿਆਰੀ ਵਿਚ ਸਨ ਤੇ ਉਨ੍ਹਾਂ ਨੇ ਇਕਾਂਤਵਾਸ ਹੋਣ ਦੌਰਾਨ ਜ਼ਰੂਰਤ ਪੈਣ ਵਾਲਾ ਸਾਰਾ ਸਮਾਨ ਪੈਕ ਕਰ ਲਿਆ ਸੀ। ਦੱਸ ਦਈਏ ਕਿ ਯੂ. ਕੇ. ਤੋਂ ਕੈਨੇਡਾ ਜਾਣ ਵਾਲੀਆਂ ਫਲਾਈਟਾਂ ਨੂੰ 72 ਘੰਟਿਆਂ ਲਈ ਰੱਦ ਕੀਤਾ ਗਿਆ ਹੈ ਤੇ ਹੋ ਸਕਦਾ ਹੈ ਕਿ ਇਸ ਮਿਆਦ ਨੂੰ ਅੱਗੇ ਹੋਰ ਵਧਾ ਦਿੱਤਾ ਜਾਵੇ।


ਯੂ. ਕੇ. ਵਿਚ ਰਹਿਣ ਵਾਲੇ ਕੈਨੇਡੀਅਨ ਲੋਕਾਂ ਨੇ ਦੱਸਿਆ ਕਿ ਕੋਰੋਨਾ ਦਾ ਇਕ ਨਵਾਂ ਰੂਪ ਬਹੁਤ ਭਿਆਨਕ ਦੱਸਿਆ ਜਾ ਰਿਹਾ ਹੈ, ਇਸ ਲਈ ਉਨ੍ਹਾਂ ਨੂੰ ਘਰਾਂ ਵਿਚ ਹੀ ਬੰਦ ਰਹਿਣਾ ਪਵੇਗਾ। ਉਹ ਬਾਹਰ ਨਹੀਂ ਨਿਕਲ ਸਕਣਗੇ ਤੇ ਨਾ ਹੀ ਦੋਸਤਾਂ ਨੂੰ ਮਿਲ ਸਕਣਗੇ। ਜ਼ਿਕਰਯੋਗ ਹੈ ਕਿ ਇਸ ਵਾਰ ਕੋਰੋਨਾ ਪਾਬੰਦੀਆਂ ਕਾਰਨ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ ਕਾਫੀ ਫਿੱਕੇ ਰਹਿਣ ਵਾਲੇ ਹਨ। 


author

Lalita Mam

Content Editor

Related News