'ਹਿੰਦੂ ਮੰਦਰਾਂ ਦੇ ਨੇੜੇ ਵੀ ਨਾ ਫੜਕਨ ਵੱਖਵਾਦੀ', ਕੈਨੇਡੀਅਨ ਕੋਰਟ ਦਾ ਵੱਡਾ ਫ਼ੈਸਲਾ
Friday, Nov 29, 2024 - 03:56 PM (IST)
ਟੋਰਾਂਟੋ- ਕੈਨੇਡਾ 'ਚ ਖਾਲਿਸਤਾਨੀਆਂ ਨੂੰ ਦਿੱਤੀ ਗਈ ਖੁੱਲ੍ਹੀ ਛੋਟ ਦਰਮਿਆਨ ਕੈਨੇਡੀਅਨ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਟੋਰਾਂਟੋ ਦੇ ਸਕਾਰਬਰੋ ਵਿੱਚ ਸਥਿਤ ਲਕਸ਼ਮੀ ਨਰਾਇਣ ਮੰਦਰ ਦੀ ਪਟੀਸ਼ਨ 'ਤੇ ਓਂਟਾਰੀਓ ਦੀ ਅਦਾਲਤ ਨੇ ਕਿਹਾ ਕਿ ਮੰਦਰ ਵਿੱਚ ਕੌਂਸਲਰ ਕੈਂਪ ਦੌਰਾਨ 100 ਮੀਟਰ ਦੇ ਘੇਰੇ ਵਿੱਚ ਪਾਬੰਦੀ ਲਾਗੂ ਰਹੇਗੀ। ਬਿਨਾਂ ਆਗਿਆ ਦੇ ਕੋਈ ਵੀ ਮੰਦਰ ਵਿੱਚ ਦਾਖਲ ਨਹੀਂ ਹੋ ਸਕੇਗਾ।
ਵੀਰਵਾਰ ਨੂੰ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਕਿਹਾ ਕਿ ਮੰਦਰ ਮੰਗ ਕਰ ਰਿਹਾ ਹੈ ਕਿ ਸ਼ਰਾਰਤੀ ਲੋਕ ਕੰਪਲੈਕਸ ਦੇ 100 ਮੀਟਰ ਦੇ ਅੰਦਰ ਤੱਕ ਨਾ ਪਹੁੰਚ ਪਾਉਣ ਅਤੇ ਇਸ ਲਈ ਹੁਕਮ ਦੀ ਲੋੜ ਹੈ। ਪਿਛਲੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਮੰਦਰ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ। ਅਦਾਲਤ ਨੇ ਕਿਹਾ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੰਦਰ 'ਤੇ ਹਮਲਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕੌਂਸਲਰ ਕੈਂਪ ਵਿੱਚ ਬਜ਼ੁਰਗ ਲੋਕ ਪਹੁੰਚਦੇ ਹਨ। ਅਜਿਹੇ 'ਚ ਜੇਕਰ ਕੋਈ ਹਮਲਾ ਹੁੰਦਾ ਹੈ ਤਾਂ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-Trump ਦੀ ਵਾਪਸੀ ਤੋਂ ਪਹਿਲਾਂ ਭਾਰਤੀ ਵਿਦਿਆਰਥੀਆਂ ਲਈ ਐਡਵਾਇਜ਼ਰੀ ਜਾਰੀ
ਅਦਾਲਤ ਨੇ ਕਿਹਾ ਕਿ ਜੇਕਰ ਅਦਾਲਤ ਮਨਾਹੀ ਹੁਕਮ ਨਹੀਂ ਲਗਾਉਂਦੀ ਹੈ ਤਾਂ ਗੰਭੀਰ ਨੁਕਸਾਨ ਹੋ ਸਕਦਾ ਹੈ। ਅਦਾਲਤ ਨੇ ਟੋਰਾਂਟੋ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵਿਅਕਤੀ ਬਿਨਾਂ ਇਜਾਜ਼ਤ ਮੰਦਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇ। ਇਹ ਨਿਯਮ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਲਾਗੂ ਰਹੇਗਾ। ਦੱਸ ਦਈਏ ਕਿ ਖਾਲਿਸਤਾਨੀ ਇਸ ਤੋਂ ਪਹਿਲਾਂ ਵੀ ਮੰਦਰ 'ਚ ਲੱਗੇ ਕੌਂਸਲਰ ਕੈਂਪ ਨੂੰ ਨਿਸ਼ਾਨਾ ਬਣਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਖਾਲਿਸਤਾਨ ਸਮਰਥਕ ਭਾਰਤੀ ਦੂਤਘਰਾਂ ਦਾ ਵਿਰੋਧ ਕਰਦੇ ਹਨ। ਇੰਡੀਆ ਮਿਸ਼ਨ ਆਉਣ ਵਾਲੇ ਵੀਕੈਂਡ ਵਿੱਚ ਕੈਨੇਡਾ ਵਿੱਚ ਕੌਂਸਲਰ ਕੈਂਪਾਂ ਦੇ ਆਖਰੀ ਬੈਚ ਦਾ ਆਯੋਜਨ ਕਰਨ ਜਾ ਰਿਹਾ ਹੈ। ਲਕਸ਼ਮੀ ਨਰਾਇਣ ਮੰਦਰ ਤੋਂ ਇਲਾਵਾ ਸਰੀ ਵਿੱਚ ਵੀ ਕੈਂਪ ਲਗਾਇਆ ਜਾਵੇਗਾ। ਕੈਂਪ ਪਿਛਲੇ ਹਫ਼ਤੇ ਵੀ ਲਗਾਏ ਜਾਣੇ ਸਨ ਪਰ ਨਾਕਾਫ਼ੀ ਸੁਰੱਖਿਆ ਪ੍ਰਬੰਧਾਂ ਅਤੇ ਖਾਲਿਸਤਾਨੀਆਂ ਦੇ ਹਮਲਿਆਂ ਕਾਰਨ ਇਹ ਕੈਂਪ ਰੱਦ ਕਰ ਦਿੱਤੇ ਗਏ ਸਨ। 3 ਨਵੰਬਰ ਨੂੰ ਖਾਲਿਸਤਾਨੀਆਂ ਨੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ 'ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।