ਜੰਗਲ ਦਾ ਸ਼ੇਰ ਕਰਕੇ ਢੇਰ, ਲਿੱਪਲਾਕ ਹੋਇਆ ਕੈਨੇਡੀਅਨ ''ਸ਼ੈਤਾਨੀ ਜੋੜਾ''

07/16/2019 8:56:14 PM

ਐਡਮਿੰਟਨ(ਅਲਬਰਟਾ)— ਇਨ੍ਹੀਂ ਦਿਨੀਂ ਇਕ ਕੈਨੇਡੀਅਨ ਕਪਲ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਪਲ ਦਾ ਕਾਰਾ ਦੇਖ ਹਰ ਕੋਈ ਇਸ ਨੂੰ 'ਸ਼ੈਤਾਨੀ ਜੋੜਾ' ਕਹਿ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਕੈਨੇਡੀਅਨ ਜੋੜੇ ਨੇ ਬੱਬਰ ਸ਼ੇਰ ਮਾਰ ਕੇ ਉਸ ਦੇ ਪਿੱਛੇ 'ਕਿੱਸ' ਕਰਨਾ ਸ਼ੁਰੂ ਕਰ ਦਿੱਤਾ। ਇੰਨਾਂ ਹੀ ਨਹੀਂ ਇਸ ਦੀ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕਰ ਦਿੱਤਾ। ਇਸ ਤੋਂ ਬਾਅਦ ਲੋਕਾਂ ਨੇ ਇਸ ਜੋੜੇ ਦੀ ਖਿਚਾਈ ਸ਼ੁਰੂ ਕਰ ਦਿੱਤੀ।

'ਦ ਮਿਰਰ' ਦੀ ਰਿਪੋਰਟ ਮੁਤਾਬਕ ਇਹ ਕੈਨੇਡੀਅਨ ਜੋੜਾ ਡੈਰਨ ਤੇ ਕੈਰੋਲਿਨ ਕਾਰਟਰ ਅਲਬਰਟਾ ਦੇ ਐਡਮਿੰਟਨ ਦਾ ਰਹਿਣਾ ਵਾਲਾ ਹੈ ਤੇ ਟੈਕਸੀਡਰਮੀ (ਜਾਨਵਾਂ ਦੀ ਖੱਲ ਨਾਲ ਜੁੜਿਆ ਵਪਾਰ) ਦਾ ਬਿਜ਼ਨੈੱਸ ਕਰਦਾ ਹੈ। ਇਹ ਜੋੜਾ ਸ਼ਿਕਾਰ ਤੇ ਫੋਟੋਗ੍ਰਾਫੀ ਲਈ ਲੈਗੇਲੇਲਾ ਸਫਾਰੀ ਨਾਂ ਦੀ ਇਕ ਕੰਪਨੀ ਵਲੋਂ ਆਰਗੇਨਾਈਜ਼ ਸਫਰ 'ਤੇ ਦੱਖਣੀ ਅਫਰੀਕਾ ਗਿਆ ਸੀ। ਇਸ ਦੌਰਾਨ ਕਪਲ ਨੇ ਇਕ ਵੱਡੇ ਬੱਬਰ ਸ਼ੇਰ ਨੂੰ ਮਾਰ ਦਿੱਤਾ। ਸ਼ੇਰ ਨੂੰ ਮਾਰਨ ਤੋਂ ਬਾਅਦ ਕਪਲ ਨੇ ਕੈਪਸ਼ਨ 'ਚ ਲਿਖਿਆ, ''ਕਾਲਾਹਾਰੀ 'ਚ ਸਖਤ ਮਿਹਨਤ, ਵੈਲ ਡਨ। ਇਕ ਬਹੁਤ ਵੱਡਾ ਸ਼ੇਰ।'' 

ਪੱਤਰਕਾਰ ਏਜੰਸੀ ਵਲੋਂ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੇ ਸ਼ੇਰ ਨੂੰ ਮਾਰਨ ਤੋਂ ਬਾਅਦ ਉਸ ਦੇ ਪਿੱਛੇ 'ਕਿੱਸ' ਕਿਉਂ ਕੀਤਾ ਤਾਂ ਡੇਰੇਨ ਨੇ ਇਸ 'ਤੇ ਕੋਈ ਕੁਮੈਂਟ ਨਹੀਂ ਕੀਤਾ ਬਲਕਿ ਬਸ ਇੰਨਾਂ ਕਿਹਾ ਕਿ ਇਹ ਬਹੁਤ ਸਿਆਸੀ ਹੈ। ਇਸ ਸਾਰੀ ਘਟਨਾ ਦੀਆਂ ਤਸਵੀਰਾਂ ਲੈਗੇਲੇਲਾ ਨੇ ਵੀ ਆਪਣੀ ਵੈੱਬਸਾਈਟ 'ਤੇ ਪੋਸਟ ਕੀਤੀਆਂ ਤੇ ਮਾਣ ਨਾਲ ਕਿਹਾ ਕਿ ਸ਼ਿਕਾਰ ਮਾਰਨ ਤੋਂ ਬਾਅਦ ਪੋਜ਼ ਦਿੰਦਾ ਹੋਇਆ ਖੁਸ਼ ਜੋੜਾ। ਜਦੋਂ ਨਿਊਜ਼ ਏਜੰਸੀ ਵਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। 

ਕਾਰਟਰ ਜੋੜੇ ਨੇ ਆਪਣਾ ਇੰਸਟਾਗ੍ਰਾਮ ਪੇਜ ਪ੍ਰਾਈਵੇਟ ਕਰ ਦਿੱਤਾ, ਕਿਉਂਕਿ ਇਸ ਪੋਸਟ ਤੋਂ ਬਾਅਦ ਉਹ ਲੋਕਾਂ ਦੇ ਨਿਸ਼ਾਨੇ 'ਤੇ ਆ ਗਏ ਤੇ ਲੋਕ ਉਨ੍ਹਾਂ 'ਤੇ ਆਪਣਾ ਪੂਰਾ ਗੁੱਸਾ ਕੱਢ ਰਹੇ ਸਨ। ਇੰਨਾਂ ਹੀ ਨਹੀਂ ਇਕ ਫੇਸਬੁੱਕ ਯੂਜ਼ਰ ਨੇ ਤਾਂ ਉਨ੍ਹਾਂ ਨੂੰ ਸ਼ੈਤਾਨੀ ਜੋੜਾ ਤੱਕ ਕਹਿ ਦਿੱਤਾ। ਯੂਜ਼ਰ ਨੇ ਕਿਹਾ ਕਿ ਸ਼ੈਤਾਨੀ ਜੋੜਾ। ਤੁਸੀਂ ਖੂਬਸੂਰਤ ਜਾਨਵਰਾਂ ਨੂੰ ਕਿਉਂ ਮਾਰ ਰਹੇ ਹੋ। ਇਕ ਹੋਰ ਫੇਸਬੁੱਕ ਯੂਜ਼ਰ ਨੇ ਕਿਹਾ ਕਿ ਇਹ ਸਭ ਕਰਕੇ ਵੀ ਤੁਸੀਂ ਖੁਦ ਨੂੰ ਮਨੁੱਖ ਦੱਸਦੇ ਹੋ।


Baljit Singh

Content Editor

Related News