ਫਿਨਲੈਂਡ ਨੂੰ ਹਰਾ ਕੇ ਕੈਨੇਡਾ ਨੇ ਵਰਲਡ ਜੂਨੀਅਰ ਹਾਕੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ

Tuesday, Jan 06, 2026 - 07:30 PM (IST)

ਫਿਨਲੈਂਡ ਨੂੰ ਹਰਾ ਕੇ ਕੈਨੇਡਾ ਨੇ ਵਰਲਡ ਜੂਨੀਅਰ ਹਾਕੀ ਵਿੱਚ ਕਾਂਸੀ ਦਾ ਤਗਮਾ ਜਿੱਤਿਆ

ਵੈਨਕੂਵਰ, (ਮਲਕੀਤ ਸਿੰਘ)- ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਦੇ ਕਾਂਸੀ ਤਗਮੇ ਲਈ ਹੋਏ ਮੁਕਾਬਲੇ ਵਿੱਚ ਕੈਨੇਡਾ ਨੇ ਫਿਨਲੈਂਡ ਨੂੰ 6-3 ਨਾਲ ਹਰਾਕੇ ਤੀਜਾ ਸਥਾਨ ਹਾਸਲ ਕਰ ਲਿਆ। ਇਸ ਮੈਚ ਵਿੱਚ ਕੈਨੇਡਾ ਦੇ ਡਿਫੈਂਸਮੈਨ ਜ਼ੇਨ ਪਰੇਖ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵਾਂ ਇਤਿਹਾਸ ਸਿਰਜਿਆ ਹੈ ਕਿਉਂਕਿ ਜ਼ੇਨ ਪਰੇਖ ਨੇ ਟੂਰਨਾਮੈਂਟ ਦੌਰਾਨ ਇੱਕ ਕੈਨੇਡੀਅਨ ਡਿਫੈਂਸਮੈਨ ਵੱਲੋਂ ਸਭ ਤੋਂ ਵੱਧ ਅੰਕ ਬਣਾਉਣ ਦਾ ਰਿਕਾਰਡ ਕਾਇਮ ਕੀਤਾ। ਹਾਲਾਂਕਿ ਮੈਚ ਤੋਂ ਬਾਅਦ ਉਸਨੇ ਆਪਣੇ ਨਿੱਜੀ ਰਿਕਾਰਡ ਦੀ ਥਾਂ ਟੀਮ ਦੀ ਕਾਮਯਾਬੀ ਨੂੰ ਵੱਧ ਤਰਜੀਹ ਦਿੱਤੀ।

ਮੈਚ ਦੌਰਾਨ ਕੈਨੇਡਾ ਦੀ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰਣਨੀਤੀ ਅਪਣਾਈ ਅਤੇ ਪਹਿਲੇ ਦੋ ਰਾਊਂਡਾਂ ਵਿੱਚ ਹੀ ਮਜ਼ਬੂਤ ਬੜਤ ਬਣਾਈ। ਫਿਨਲੈਂਡ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਕੈਨੇਡਾ ਦੀ ਡਿਫੈਂਸ ਅਤੇ ਗੋਲਕੀਪਰ ਨੇ ਉਨ੍ਹਾਂ ਦੇ ਯਤਨ  ਨੂੰ ਨਾਕਾਮ ਕਰ ਦਿੱਤਾ।

ਉੱਧਰ, ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿੱਚ ਸਵੀਡਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ, ਜਦਕਿ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ ਚਾਂਦੀ ਨਾਲ ਸੰਤੁਸ਼ਟ ਹੋਣਾ ਪਿਆ।


author

Rakesh

Content Editor

Related News