ਕੈਨੇਡਾ ਫਲਸਤੀਨ ਨੂੰ ਦੇਵੇਗਾ ਮਾਨਤਾ ! ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ

Thursday, Jul 31, 2025 - 10:23 AM (IST)

ਕੈਨੇਡਾ ਫਲਸਤੀਨ ਨੂੰ ਦੇਵੇਗਾ ਮਾਨਤਾ ! ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੀਤਾ ਐਲਾਨ

ਇੰਟਰਨੈਸ਼ਨਲ ਡੈਸਕ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਤੰਬਰ 'ਚ ਸੰਯੁਕਤ ਰਾਸ਼ਟਰ ਮਹਾਸਭਾ (UNGA) 'ਚ ਫਲਸਤੀਨ ਨੂੰ ਇੱਕ ਸੁਤੰਤਰ ਰਾਸ਼ਟਰ ਵਜੋਂ ਮਾਨਤਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਹਾਲ ਹੀ ਦੇ ਸਮੇਂ 'ਚ ਅਜਿਹਾ ਫੈਸਲਾ ਲੈਣ ਵਾਲਾ ਤੀਜਾ G7 ਦੇਸ਼ ਬਣ ਗਿਆ ਹੈ।
ਇਸ ਸਬੰਧੀ ਕਾਰਨੀ ਨੇ ਸਪੱਸ਼ਟ ਕੀਤਾ ਕਿ ਇਹ ਮਾਨਤਾ ਕੁਝ ਸ਼ਰਤਾਂ 'ਤੇ ਅਧਾਰਤ ਹੋਵੇਗੀ। ਇਨ੍ਹਾਂ 'ਚ ਮੁੱਖ ਤੌਰ 'ਤੇ ਫਲਸਤੀਨੀ ਅਥਾਰਟੀ ਦੁਆਰਾ ਸ਼ਾਸਨ 'ਚ ਬੁਨਿਆਦੀ ਸੁਧਾਰ, ਸਾਲ 2026 'ਚ ਹਮਾਸ ਤੋਂ ਬਿਨਾਂ ਪਾਰਦਰਸ਼ੀ ਆਮ ਚੋਣਾਂ ਕਰਵਾਉਣਾ ਅਤੇ ਫਲਸਤੀਨੀ ਖੇਤਰਾਂ ਦਾ ਸੈਨਿਕੀਕਰਨ ਸ਼ਾਮਲ ਹੈ।
ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਕੈਨੇਡਾ ਲੰਬੇ ਸਮੇਂ ਤੋਂ ਦੋ-ਰਾਜ ਹੱਲ ਲਈ ਵਚਨਬੱਧ ਹੈ, ਜਿਸ 'ਚ ਇੱਕ ਸੁਤੰਤਰ, ਵਿਹਾਰਕ ਅਤੇ ਪ੍ਰਭੂਸੱਤਾ ਸੰਪੰਨ ਫਲਸਤੀਨੀ ਰਾਜ ਸ਼ਾਂਤੀ ਤੇ ਸੁਰੱਖਿਆ ਵਿੱਚ ਇਜ਼ਰਾਈਲ ਦੇ ਨਾਲ ਸਹਿ-ਮੌਜੂਦ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਹੱਲ ਹੁਣ ਤੇਜ਼ੀ ਨਾਲ ਅਸਥਿਰ ਹੁੰਦਾ ਜਾ ਰਿਹਾ ਹੈ। 
ਇਕ ਬਿਆਨ 'ਚ ਉਨ੍ਹਾਂ ਇਹ ਵੀ ਕਿਹਾ ਗਿਆ ਹੈ ਕਿ ਹਮਾਸ ਨੂੰ 7 ਅਕਤੂਬਰ 2023 ਦੀ ਹਿੰਸਕ ਘਟਨਾ 'ਚ ਬੰਧਕ ਬਣਾਏ ਗਏ ਲੋਕਾਂ ਨੂੰ ਤੁਰੰਤ ਰਿਹਾਅ ਕਰਨਾ ਹੋਵੇਗਾ। ਹਮਾਸ ਨੂੰ ਭਵਿੱਖ 'ਚ ਫਲਸਤੀਨ ਦੇ ਸ਼ਾਸਨ 'ਚ ਕੋਈ ਭੂਮਿਕਾ ਨਹੀਂ ਨਿਭਾਉਣੀ ਪਵੇਗੀ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਹਮੇਸ਼ਾ ਇਜ਼ਰਾਈਲ ਦੇ ਹੋਂਦ ਅਤੇ ਸੁਰੱਖਿਆ ਦੇ ਅਧਿਕਾਰ ਦਾ ਸਮਰਥਨ ਕਰੇਗਾ। ਕੈਨੇਡਾ ਨੇ ਐਲਾਨ ਕੀਤਾ ਕਿ ਉਹ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਇੱਕ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਲਈ ਫਰਾਂਸ ਅਤੇ ਯੂਕੇ ਨਾਲ ਸ਼ਾਮਲ ਹੋਵੇਗਾ। 

PunjabKesari


author

Shubam Kumar

Content Editor

Related News